Home / Punjabi News / ਬਠਿੰਡਾ ਰੈਲੀ : ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੇ ਵਿਰੋਧੀ

ਬਠਿੰਡਾ ਰੈਲੀ : ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੇ ਵਿਰੋਧੀ

ਬਠਿੰਡਾ ਰੈਲੀ : ਪ੍ਰਿਅੰਕਾ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਘੇਰੇ ਵਿਰੋਧੀ

ਬਠਿੰਡਾ – ਬਠਿੰਡਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ‘ਚ ਬਠਿੰਡਾ ਵਿਖੇ ਕੀਤੀ ਗਈ ਰੈਲੀ ‘ਚ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਦਿ ਕਈ ਹੋਰ ਕਾਂਗਰਸੀ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਬੀਤੇ ਦਿਨ ਬਠਿੰਡਾ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਭਾਸ਼ਾ ‘ਚ ਕਰਦਿਆਂ ਪੰਜਾਬੀਆਂ ਦੀ ਧਰਤੀ ਅਤੇ ਪੰਜਾਬੀ ਕੌਮ ਨੂੰ ਸਲਾਮ ਕੀਤੀ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਬੇਅਦਬੀ, ਨੋਟਬੰਦੀ, ਜੀ. ਐੱਸ .ਟੀ.ਕਰਜ਼ ਮੁਆਫੀ ਆਦਿ ਕਈ ਮੁੱਦਿਆਂ ‘ਤੇ ਘੇਰਦੇ ਹੋਏ ਪੰਜਾਬੀਆਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਿਆਂ ‘ਚੋਂ ਹਨ। 2014 ‘ਚ ਮੋਦੀ ਨੇ 15 ਲੱਖ ਰੁਪਏ ਖਾਤਿਆਂ ‘ਚ ਪਵਾਉਣ ਦੀ ਗੱਲ ਕਹੀ ਸੀ, ਜੋ ਅੱਜ ਤੱਕ ਪੂਰੀ ਨਹੀਂ ਹੋਈ। ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਮਹਿੰਗਾਈ ਘਟਾਉਣ, ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੋਦੀ ਦੇ ਸ਼ਾਸ਼ਨ ਕਾਲ ‘ਚ ਕਰਜ਼ੇ ਤੋਂ ਪਰੇਸ਼ਾਨ ਹਜ਼ਾਰਾਂ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਮੋਦੀ ਵਲੋਂ ਕੀਤੀ ਗਈ ਨੋਟਬੰਦੀ ਕਾਰਨ 50 ਲੱਖ ਰੁਜ਼ਗਾਰਾਂ ਨੂੰ ਘਾਟਾ ਪਿਆ ਹੈ ਅਤੇ ਵਸਤਾਂ ‘ਤੇ ਜੀ.ਐੱਸ.ਟੀ. ਲਗਾਉਣ ਕਾਰਨ ਲੋਕਾਂ ਨੂੰ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਪਿਆ। ਇਨ੍ਹਾਂ ਦੇ ਸ਼ਾਸ਼ਨ ਕਾਲ ‘ਚ 24 ਹਜ਼ਾਰ ਸਰਕਾਰੀ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਵੱਖ-ਵੱਖ ਦੇਸ਼ਾਂ ਚੀਨ, ਅਮੇਰੀਕਾ, ਜਾਪਾਨ ਪਾਕਿਸਤਾਨ ਆਦਿ ਦੀ ਯਾਤਰਾ ਕੀਤੀ ਪਰ ਉਨ੍ਹਾਂ ਨੇ ਆਪਣੇ ਹੀ ਸ਼ਹਿਰ ਵਾਰਾਨਸੀਂ ਦੇ ਲੋਕਾਂ ਦਾ ਹਾਲਚਾਲ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸ਼ਰਾਬ ਮਾਫੀਆਂ, ਭੂਮੀ ਮਾਫੀਆਂ ਆਦਿ ਨੂੰ ਸੌਂਪ ਦਿੱਤਾ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …