Home / World / ਬਗੈਰ ਸ਼ਰਤ ਸ਼ਾਮਿਲ ਹੋ ਰਹੇ ਨੇ ਸਿੱਧੂ, ਡਿਪਟੀ ਮੁੱਖ ਮੰਤਰੀ ਅਹੁਦੇ ‘ਤੇ ਫੈਸਲਾ ਪਾਰਟੀ ਅਗਵਾਈ ਵੱਲੋਂ ਉਚਿਤ ਸਮੇਂ ‘ਤੇ ਲਿਆ ਜਾਵੇਗਾ : ਅਮਰਿੰਦਰ

ਬਗੈਰ ਸ਼ਰਤ ਸ਼ਾਮਿਲ ਹੋ ਰਹੇ ਨੇ ਸਿੱਧੂ, ਡਿਪਟੀ ਮੁੱਖ ਮੰਤਰੀ ਅਹੁਦੇ ‘ਤੇ ਫੈਸਲਾ ਪਾਰਟੀ ਅਗਵਾਈ ਵੱਲੋਂ ਉਚਿਤ ਸਮੇਂ ‘ਤੇ ਲਿਆ ਜਾਵੇਗਾ : ਅਮਰਿੰਦਰ

ਬਗੈਰ ਸ਼ਰਤ ਸ਼ਾਮਿਲ ਹੋ ਰਹੇ ਨੇ ਸਿੱਧੂ, ਡਿਪਟੀ ਮੁੱਖ ਮੰਤਰੀ ਅਹੁਦੇ ‘ਤੇ ਫੈਸਲਾ ਪਾਰਟੀ ਅਗਵਾਈ ਵੱਲੋਂ ਉਚਿਤ ਸਮੇਂ ‘ਤੇ ਲਿਆ ਜਾਵੇਗਾ : ਅਮਰਿੰਦਰ

4ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਤੋਂ ਕਿਹਾ ਹੇ ਕਿ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਜ਼ਲਦੀ ਹੀ ਪਾਰਟੀ ‘ਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਬਗੈਰ ਸ਼ਰਤ ਕਾਂਗਰਸ ‘ਚ ਸ਼ਾਮਿਲ ਹੋਣਗੇ ਤੇ ਸੂਬੇ ‘ਚ ਡਿਪਟੀ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕੋਈ ਵੀ ਫੈਸਲਾ ਏ.ਆਈ.ਸੀ.ਸੀ ਪ੍ਰਧਾਨ ਤੇ ਮੀਤ ਪ੍ਰਧਾਨ ਵੱਲੋਂ ਉਚਿਤ ਸਮੇਂ ‘ਤੇ ਲਿਆ ਜਾਵੇਗਾ।
ਇਥੇ ਸਾਬਕਾ ਕਾਂਗਰਸੀ ਆਗੂ ਦਰਬਾਰੀ ਲਾਲ ਦੀ ਘਰ ਵਾਪਿਸੀ ਮੌਕੇ ਚੁਨਿੰਦਾ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਦੀ ਪਤਨੀ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਉਹ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਹੋਣਗੇ। ਜਦਕਿ ਉਨ੍ਹਾਂ ਦੇ ਪਾਰਟੀ ‘ਚ ਸ਼ਾਮਿਲ ਹੋਣ ਨੂੰ ਲੈ ਕੇ ਹੋ ਰਹੀ ਦੇਰੀ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਿੱਧੂ ਦੀਆਂ ਪ੍ਰੋਫੈਸ਼ਨਲ ਵਚਨਬੱਧਤਾਵਾਂ ਕਾਰਨ ਹੋ ਰਿਹਾ ਹੈ, ਜਿਨ੍ਹਾਂ ਨੂੰ ਉਹ ਚੋਣਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪੂਰਾ ਕਰਨਾ ਚਾਹੁੰਦੇ ਹਨ।
ਇਸੇ ਤਰ੍ਹਾਂ, ਬਾਕੀ ਟਿਕਟਾਂ ਨੂੰ ਲੈ ਕੇ ਹੋ ਰਹੀ ਦੇਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਦੀ ਕੇਂਦਰੀ ਅਗਵਾਈ ਨੂੰ ਪੰਜ ਸੂਬਿਆਂ ਨੂੰ ਦੇਖਣਾ ਹੈ ਅਤੇ ਅਜਿਹੇ ‘ਚ ਫੈਸਲਾ ਲੈਣ ਦੀ ਪ੍ਰੀਕ੍ਰਿਆ ‘ਚ ਦੇਰੀ ਹੋਣਾ ਸੁਭਾਵਿਕ ਹੈ। ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਥਾਵਾਂ ‘ਤੇ ਬਾਹਰੀਆਂ ਨੂੰ ਟਿਕਟ ਦੇਣ ਤੋਂ ਇਨਕਾਰ ਕੀਤਾ, ਜਿਥੇ ਕਾਂਗਰਸ ਕੋਲ ਆਪਣੇ ਮਜ਼ਬੂਤ ਉਮੀਦਵਾਰ ਹਨ।
ਆਮ ਆਦਮੀ ਪਾਰਟੀ ਆਗੂ ਮਨੀਸ਼ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਨਾਲ ਭਾਂਡਾਫੋਡ਼ ਹੋ ਚੁੱਕਾ ਹੈ, ਜਿਹਡ਼ੇ ਇਥੋਂ ਤੱਕ ਕਿ ਬਿਨ੍ਹਾਂ ਚੋਣਾਂ ਲਡ਼ੇ ਪੰਜਾਬ ਦਾ ਸੀ.ਐਮ ਬਣਨਾ ਚਾਹੁੰਦੇ ਹਨ। ਲੇਕਿਨ ਪੰਜਾਬ ਦੇ ਲੋਕ ਕਦੇ ਵੀ ਇਕ ਹਰਿਆਣਵੀ ਦੇ ਹੱਥ ਸੂਬੇ ਦੀ ਕਮਾਂਡ ਨਹੀਂ ਸੰਭਾਲਣਗੇ, ਜਿਸ ‘ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਲੈ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਮੈਨਿਫੈਸਟੋ ਦੀ ਅਕਾਲੀ ਦਲ ਤੇ ਆਪ ਵੱਲੋਂ ਕੀਤੀ ਜਾ ਰਹੀ ਅਲੋਚਨਾ ਨੂੰ ਖਾਰਿਜ਼ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਤੋਂ ਦਸਤਾਵੇਜ ਦੀ ਪ੍ਰਸ਼ੰਸ਼ਾ ਕੀਤੇ ਜਾਣ ਦੀ ਉਮਦੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਡਾ. ਮਨਮੋਹਨ ਸਿੰਘ ਵਰਗੇ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਦੀ ਮਨਜ਼ੂਰੀ ਪ੍ਰਾਪਤ ਇਹ ਮੈਨਿਫੈਸਟੋ, ਜਿਸਨੂੰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਡਿਪਟੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਤਿਆਰ ਕੀਤਾ ਹੈ, ਇਹ ਉੱਤਮ ਦਸਤਾਵੇਜ ਹੈ।
ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਸੱਤਾ ‘ਚ ਆਉਣ ਦੇ ਚਾਰ ਹਫਤਿਆਂ ਅੰਦਰ ਨਸ਼ੇ ਦੇ ਵਪਾਰ ‘ਚ ਸ਼ਾਮਿਲ ਸਾਰਿਆਂ ਲੋਕਾਂ ਨੂੰ ਸਜ਼ਾ ਦੇਣ ਦੀ ਸਪੱਸ਼ਟ ਸੋਚ ਦਾ ਖੁਲਾਸਾ ਕੀਤਾ। ਜਿਸ ‘ਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਮਾਮਲੇ ‘ਚ ਕਿਸੇ ਨੂੰ ਵੀ ਢਿੱਲ ਨਹੀਂ ਦਿੱਤੀ ਜਾਵੇਗੀ, ਲੰਬਾ ਪਾ ਦਿਆਂਗੇ ਸੱਭ ਨੂੰ।
ਹਾਲਾਂਕਿ, ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਉਪਰ ਜੁੱਤੀ ਸੁੱਟਣ ਤੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੇ ਕਾਫਿਲੇ ਦੀ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ, ਲੇਕਿਨ ਕਿਹਾ ਕਿ ਲੋਕਾਂ ਦਾ ਇਹ ਗੁੱਸਾ ਆਪਣੇ ਆਪ ਸਾਹਮਣੇ ਆ ਰਿਹਾ ਹੈ। ਜਿਸ ‘ਤੇ ਉਨ੍ਹਾਂ ਨੇ ਲੋਕਾਂ ਨੂੰ ਬੀਤੇ 10 ਸਾਲਾਂ ਦੌਰਾਨ ਬਾਦਲਾਂ ਵੱਲੋਂ ਉਨ੍ਹਾਂ ਉਪਰ ਕੀਤੇ ਗਏ ਅੱÎਤਿਆਚਾਰਾਂ ਖਿਲਾਫ ਆਪਣਾ ਬਦਲਾ ਵੋਟ ਰਾਹੀਂ ਲੈਣ ਦੀ ਅਪੀਲ ਕੀਤੀ।
ਇਕ ਸਵਾਲ ਦੇ ਜਵਾਬ ‘ਚ, ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਵੀ.ਵੀ.ਆਈ.ਪੀ ਕਲਚਰ ਸਮਾਪਤ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਤੇ ਇਸਨੂੰ ਸਮੇਂ ਦੀ ਲੋਡ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਦੇ ਵੀ.ਵੀ.ਆਈ.ਪੀ ਡਿਊਟੀ ਉਪਰ ਹੋਣ ਨਾਲ ਜ਼ਿਲ੍ਹਿਆਂ ਅੰਦਰ ਹੌਲਦਾਰਾਂ ਦੀ ਭਾਰੀ ਘਾਟ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਦਿਨ ‘ਚ 12-18 ਘੰਟੇ ਕੰਮ ਕਰਨਾ ਪੈਂਦਾ ਹੈ। ਪ੍ਰਦੇਸ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਪੁਲਿਸ ਵਿਭਾਗ ਦੀ ਭਲਾਈ ਪਾਰਟੀ ਦੇ ਏਜੰਡੇ ‘ਚ ਅੱਗੇ ਰਹੇਗੀ, ਜਿਸਨੂੰ ਲੈ ਕੇ ਮੈਨਿਫੈਸਟੋ ‘ਚ ਵਾਅਦਾ ਕੀਤਾ ਗਿਆ ਹੈ।
ਇਕ ਹੋਰ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਇਕ ਬੀ.ਐਸ.ਐਫ ਜਵਾਨ ਦੀ ਵੀਡੀਓ ‘ਚ ਫੋਰਸ ਅੰਦਰ ਖਾਣੇ ਦੀ ਅਨੁਚਿਤ ਤਜਵੀਜ ਹੋਣ ਨੂੰ ਲੈ ਕੇ ਕੀਤੇ ਗਏ ਦਾਅਵੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ‘ਚ ਦਿਖਾਏ ਮੁਤਾਬਿਕ ਹਾਲਾਤ ਸਹੀ ਪ੍ਰਤੀਤ ਹੁੰਦੇ ਹਨ ਅਤੇ ਇਸ ਲਈ ਬੀ.ਐਸ.ਐਫ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …