Home / Punjabi News / ਫੌਜ ਜਲਦ ਹੀ ਆਮ ਲੋਕਾਂ ਲਈ ਵੀ ਖੋਲ੍ਹ ਸਕਦੀ ਹੈ ਸਿਆਚਿਨ ਦਾ ਯੁੱਧ ਖੇਤਰ

ਫੌਜ ਜਲਦ ਹੀ ਆਮ ਲੋਕਾਂ ਲਈ ਵੀ ਖੋਲ੍ਹ ਸਕਦੀ ਹੈ ਸਿਆਚਿਨ ਦਾ ਯੁੱਧ ਖੇਤਰ

ਫੌਜ ਜਲਦ ਹੀ ਆਮ ਲੋਕਾਂ ਲਈ ਵੀ ਖੋਲ੍ਹ ਸਕਦੀ ਹੈ ਸਿਆਚਿਨ ਦਾ ਯੁੱਧ ਖੇਤਰ

ਨਵੀਂ ਦਿੱਲੀ— ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਸਿਆਚਿਨ, ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਸੀ। ਹੁਣ ਤੁਸੀਂ ਵੀ ਇਸ ਜਗ੍ਹਾ ‘ਤੇ ਜਾ ਸਕਦੇ ਹੋ, ਜਿਸ ‘ਚ ਭਾਰਤ ਦੇ ਜਵਾਨ ਭਾਰੀ ਠੰਡ ‘ਚ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ। ਭਾਰਤੀ ਫੌਜ ਜਲਦ ਹੀ ਆਮ ਲੋਕਾਂ ਲਈ ਇਸ ਖੇਤਰ ਨੂੰ ਖੋਲ੍ਹ ਸਕਦੀ ਹੈ। ਫੌਜ ਮੁਖੀ ਬਿਪਿਨ ਰਾਵਤ ਨੇ ਹਾਲ ਹੀ ‘ਚ ਆਪਣੇ ਦੌਰੇ ‘ਤੇ ਵਿਚਾਰ ਕੀਤਾ। ਜ਼ਿਕਰਯੋਗ ਹੈ ਕਿ ਹੁਣ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਹੋ ਗਿਆ ਹੈ। ਅਜਿਹੇ ‘ਚ ਇੱਥੇ ਦਾ ਪ੍ਰਸਾਸਨ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਦੇ ਅਧੀਨ ਆ ਗਿਆ ਹੈ। ਇਸ ਨਾਲ ਭਾਰਤੀ ਫੌਜ ਦਾ ਮਕਸਦ ਆਮ ਲੋਕਾਂ ਨੂੰ ਫੌਜ ਦੇ ਜੀਵਨ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਨਾਲ ਹੈ ਕਿ ਜਵਾਨ ਕਿੰਨੀਆਂ ਮੁਸ਼ਕਲਾਂ ‘ਚ ਸਿਆਚਿਨ ‘ਚ ਤਾਇਨਾਤ ਹੁੰਦੇ ਹਨ।
ਸੂਤਰਾਂ ਅਨੁਸਾਰ ਤਾਂ ਆਰਮੀ ਚੀਫ ਬਿਪਿਨ ਰਾਵਤ ਨੇ ਵੀ ਇਸ ਮਾਮਲੇ ‘ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਲੋਕ ਫੌਜ ਨਾਲ ਜੁੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ। ਫੌਜ ਸੂਤਰਾਂ ਅਨੁਸਾਰ ਤਾਂ ਹਾਲ ਹੀ ‘ਚ ਬਿਪਿਨ ਨੇ ਇਕ ਸੈਮੀਨਾਰ ‘ਚ ਕਿਹਾ ਕਿ ਫੌਜ ਵਲੋਂ ਆਮ ਲੋਕਾਂ ਨੂੰ ਟਰੇਨਿੰਗ ਸੰਸਥਾ ‘ਚ ਆਉਣ ਦਿੱਤਾ ਜਾ ਰਿਹਾ ਹੈ ਅਤੇ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਫੌਜ ਦੀਆਂ ਪੋਸਟਾਂ ਤੱਕ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਹਾਲੇ ਤੱਕ ਸਿਆਚਿਨ ਗਲੇਸ਼ੀਅਰ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਛੱਡ ਕੇ ਫੌਜ ਵਲੋਂ ਕਿਸੇ ਨੂੰ ਉੱਥੇ ਜਾਣ ਦੀ ਮਨਜ਼ੂਰੀ ਨਹੀਂ ਹੈਹਾਲੇ ਇਸ ਮਾਮਲੇ ‘ਤੇ ਅੰਤਿਮ ਫੈਸਲਾ ਨਹੀਂ ਹੋਇਆ ਹੈ ਅਤੇ ਫੌਜ ਵਲੋਂ ਇਸ ਗੱਲ ‘ਤੇ ਵਿਚਾਰ ਚੱਲ ਰਿਹਾ ਹੈ ਕਿ ਲੋਕਾਂ ਨੂੰ ਕਿੱਥੇ ਤੱਕ ਆਉਣ ਦੇਣਾ ਹੈ, ਕਿੰਨੀ ਉੱਚਾਈ ਤੱਕ ਦੀ ਮਨਜ਼ੂਰੀ ਆਮ ਲੋਕਾਂ ਨੂੰ ਦੇਣੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …