Home / Punjabi News / ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ ਦਾ META ਚੋਰੀ ਦਾ !

ਫੇਸਬੁੱਕ,ਇੰਸਟਾਗ੍ਰਾਮ ਤੇ ਵਟਸਐਪ ਚਲਾਊਚ ਵਾਲੀ ਕੰਪਨੀ ਨੇ ਹਾਲ ਹੀ ‘ਚ ਆਪਣਾ ਨਾਂ ਬਦਲ ਕੇ ਮੇਟਾ ਰੱਖਿਆ ਹੈ, ਜਿਸ ਤੋਂ ਬਾਅਦ ਹੁਣ ਸ਼ਿਕਾਗੋ ਬੇਸਡ ਟੈੱਕ ਫਰਮ ਨੇ ਕੰਪਨੀ ‘ਤੇ ਨਾਂ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਹੈ। ਸ਼ਿਕਾਗੋ ਦੀ ਮੇਟਾ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਫਰਮ ਦਾ ਪਹਿਲਾਂ ਤੋਂ ਹੀ ਮੇਟਾ ਨਾਂ ਹੈ ਜਿਸ ਨੂੰ ਫੇਸਬੁੱਕ ਖਰੀਦਣ ਦੀ ਵੀ ਕੋਸ਼ਿਸ਼ ਕਰ ਚੁੱਕੀ ਹੈ। ਜਦੋਂ ਫੇਸਬੁੱਕ ਇਸ ਨੂੰ ਖਰੀਦਣ ‘ਚ ਨਾਕਾਮ ਰਹੀ ਤਾਂ ਉਸ ਨੇ ਮੇਟਾ ਨਾਂ ਚੋਰੀ ਕਰ ਲਿਆ। ਅਜਿਹੇ ‘ਚ ਹੁਣ ਕੰਪਨੀ ਕੋਰਟ ਦਾ ਰੁੱਖ ਕਰੇਗੀ। ਫੇਸਬੁੱਕ ਨੇ ਨਾਂ ਚੋਰੀ ਕਰਕੇ ਉਸ ਦੀ ਰੋਜ਼ੀ-ਰੋਟੀ ਨੂੰ ਖਤਰੇ ‘ਚ ਪਾ ਦਿੱਤਾ ਹੈ। ਮੇਟਾ ਕੰਪਨੀ ਦੇ ਫਾਊਂਡਰ Nate Skulic ਨੇ ਕਿਹਾ ਹੈ ਕਿ 28 ਅਕਤੂਬਰ ਨੂੰ ਫੇਸਬੁੱਕ ਨੂੰ ਮੇਟਾ ਨਾਂ ਨਾਲ ਰੀਬ੍ਰਾਂਡ ਕਰ ਦਿੱਤਾ ਗਿਆ ਹੈ। ਫੇਸਬੁੱਕ ਨੇ ਮੀਡੀਆ ਦੇ ਦਮ ‘ਤੇ ਸਾਡੀ ਕੰਪਨੀ ਮੇਟਾ ਦਾ ਨਾਂ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੇਟਾ ਕੰਪਨੀ ਨੇ ਫੇਸਬੁੱਕ ਖਿਲਾਫ ਜ਼ਰੂਰੀ ਲੀਗਲ ਐਕਸ਼ਨ ਲੈਣ ਦਾ ਫੈਸਲਾ ਲਿਆ ਹੈ।

The post ਫੇਸਬੁੱਕ ਦਾ META ਚੋਰੀ ਦਾ ! first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …