Home / Editorial / ਫੁੱਫੜ ਵਡਿਆਈ ਦੇ ਨਸ਼ੇ ਵਿੱਚ ਆ ਗਿਆ

ਫੁੱਫੜ ਵਡਿਆਈ ਦੇ ਨਸ਼ੇ ਵਿੱਚ ਆ ਗਿਆ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਜੀਤ ਦੇ ਮਗਰ ਹੀ ਉਸ ਦੋ ਬੱਚੇ ਭੂਆ ਦੇ ਘਰ ਪਹੁੰਚ ਗਏ ਸਨ। ਜੀਤ ਦੀ ਭੈਣ ਦੇ ਘਰ ਵਿੱਚ 20 ਜਾਣੇ ਇਕੱਠੇ ਹੋ ਗਏ ਸਨ। ਮੇਲਾ ਲੱਗਿਆ ਹੋਇਆ ਸੀ। ਸਾਰਿਆਂ ਵਿੱਚ ਇੱਕ ਫੁੱਫੜ ਹੀ ਬੇਗਾਨਾ ਸੀ। ਬਾਕੀ ਸਬ ਆਪਣੇ ਖ਼ੂਨ ਦੇ ਰਿਸ਼ਤੇ ਇਕੱਠੇ ਹੋਏ ਸਨ। ਅੱਗੇ ਤਾਂ ਇਹ ਗੁੱਡੀ ਨਾਲ ਆਪਦੀ ਘਰ ਵਾਲੀ ਦੀਆਂ ਚੁਗ਼ਲੀਆਂ ਕਰਕੇ ਢਿੱਡ ਹੋਲਾ ਕਰ ਲੈਂਦਾ ਸੀ। ਇਸ ਬਾਰ ਗੁੱਡੀ ਇੰਨਾ ਵਿੱਚ ਨਹੀਂ ਸੀ। ਦੋਨੇਂ ਹੀ ਬਾਹਰ ਦੇ ਬੇਗਾਨੇ ਸਨ। ਫੁੱਫੜ ਗੁਆਚੀ ਗਾਂ ਵਾਂਗ ਚਾਰੇ ਪਾਸੇ ਦੇਖ ਰਿਹਾ ਸੀ। ਉਹ ਘਰ ਦਾ ਮਾਲਕ ਸੀ। ਉਸ ਦੀ ਗੱਲ ਕੋਈ ਸੁਣ ਨਹੀਂ ਰਿਹਾ ਸੀ। ਉਹ ਘਰ ਦੀਆਂ ਖਿੰਡੀਆਂ ਚੀਜ਼ਾਂ ਨੂੰ ਥਾਂ ਸਿਰ ਰੱਖਦਾ ਫਿਰਦਾ ਸੀ। ਦੋ ਉਸ ਦੀ ਵੱਡੀ ਭੈਣ ਦੇ ਬੱਚੇ ਦੋ ਜੀਤ ਬੱਚੇ, ਤਿੰਨ ਬੱਚੇ ਛੋਟੀ ਦੇ ਇਕੱਠੇ ਹੋ ਜਾਂਦੇ ਸਨ। ਇਹ ਬੱਚੇ ਥੋੜ੍ਹੀ ਸਨ। ਹੁਣ ਤਾਂ ਜਵਾਨੀ ਵਿੱਚ, ਪੈਰ ਰੱਖ ਰਹੇ ਸਨ। ਵਿਗੜੇ ਹੋਏ ਬੰਦੇ ਸਨ। ਇੱਕ ਦੂਜੇ ਤੋਂ ਵੱਧ ਕੇ ਸ਼ਰਾਰਤਾਂ ਕਰਦੇ ਸਨ। ਕਿਸੇ ਦੀ ਗੱਲ ਕਹੀ ਖ਼ਾਨੇ ਵਿੱਚ ਨਹੀਂ ਪਾਉਂਦੇ ਸਨ। ਬੱਚੇ ਕਰਾਟੇ ਖੇਡਣ ਲੱਗ ਗਏ ਸਨ। ਕਿਸੇ ਦੀ ਲੱਤ ਟੀਵੀ ਵਿੱਚ ਵੱਜੀ, ਉਹ ਆਪਦੇ ਹੀ ਭਾਰ ਨਾਲ ਡਿਗ ਗਿਆ। ਸਕਰੀਨ ਟੁੱਟ ਗਈ। ਇਧਰ-ਉਧਰ ਛਾਲਾਂ ਮਾਰ ਰਹੇ ਸਨ। ਗੁਆਂਢੀ ਕਈ ਬਾਰ ਆ ਕੇ ਕਹਿ ਗਏ ਸਨ, “ ਤੁਹਾਡੇ ਘਰ ਖੱਪ ਬਹੁਤ ਪੈਂਦੀ ਹੈ। “ ਬੱਚੇ ਬਾਹਰ ਗਾਡਰਨ ਵਿੱਚ ਖੇਡਣ ਲੱਗ ਗਏ। ਗੇਂਦ ਬੱਲਾ ਖੇਡਦਿਆਂ ਨੇ ਫੁੱਲ, ਸਬਜ਼ੀਆਂ ਮਿੱਧ ਦਿੱਤੇ ਸਨ। ਫੁੱਫੜ ਨੇ ਸੋਚਿਆ  ਇੰਨਾ ਦੇ ਮਾਂ-ਪਿਉ ਘਰਵਾਲੀ ਦੇ ਭੈਣ, ਭਰਾਵਾਂ ਨੂੰ ਮੈਂ ਕੁੱਝ ਕਹਿ ਨਹੀਂ ਸਕਦਾ। ਬੱਚਿਆਂ ਤੋਂ ਸਮਾਨ ਤੁੜਵਾਉਣ ਤੋਂ ਬਚਣ ਲਈ ਇੱਕੋ ਰਸਤਾ ਹੈ। ਇੰਨਾ ਨੂੰ ਬਾਹਰ ਘੁਮਾਉਣ ਲੈ ਜਾਂਦਾ ਹਾਂ। ਜੀਤ ਵੀ ਉਸ ਦੇ ਨਾਲ ਚਲਾ ਗਿਆ। ਜੀਤ ਨੇ ਬੱਚਿਆਂ ਨੂੰ ਪੁੱਛਿਆ, “ ਕੀ ਤੁਸੀਂ ਲਾਗਲੇ ਸ਼ਹਿਰ ਬੈਂਫ਼ ਗੋਡੋਲਾ ਦੀ ਰਾਈਡ ਲੈਣ ਚਲਣਾਂ ਹੈ? “   ਇਹ ਚਾਰ ਬੰਦਿਆਂ ਦੇ ਬੈਠਣ ਜੋਗੇ ਡੱਬੇ ਹੁੰਦੇ ਹਨ। ਜੋ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਧਰਤੀ ਤੋਂ ਪਹਾੜ ਉੱਤੇ-ਥੱਲੇ ਬੰਦੇ ਲੈ ਕੇ ਜਾਂਦੇ ਹਨ।

ਗੋਡੋਲਾ ਦਾ ਨਾਂਮ ਸੁਣ ਕੇ, ਸਾਰੇ ਬੱਚੇ ਖ਼ੁਸ਼ ਹੋ ਗਏ। ਰਸਤੇ ਵਿੱਚ ਜਾਂਦਿਆਂ ਨੇ, ਗੁੱਡੀ ਦੀ ਕੁੜੀ ਨੇ ਫੁੱਫੜ ਨੂੰ ਪੁੱਛਿਆ, “ ਫੁੱਫੜ ਜੀ ਕੀ ਭੂਆ ਕੋਈ ਖ਼ਰਚਾ ਪਾਣੀ ਵੀ ਤੁਹਾਨੂੰ ਦਿੰਦੀ ਹੈ? ਜਾਂ ਭੂਆ ਸਾਰੇ ਪੈਸੇ ਆਪ ਫੜ ਕੇ ਆਪਦੇ ਕਬਜ਼ੇ ਵਿੱਚ ਕਰ ਲੈਂਦੀ ਹੈ। “ ਜੀਤ ਦੀ ਵੱਡੀ ਭੈਣ ਦੀ ਕੁੜੀ ਨੇ ਕਿਹਾ, “ ਮਾਸੜ ਕੋਲ ਕੁੱਝ ਨਹੀਂ ਹੈ। ਸਾਰੀਆਂ ਜੇਬਾਂ ਖ਼ਾਲੀ ਹਨ। ਫਰੈੱਸ਼ ਹੋਣ ਨੂੰ ਲੌਗ ਡਰਾਈਵ ਤੇ ਲੈ ਕੇ ਚੱਲੇ ਹਨ। “ ਫੁੱਫੜ ਨੂੰ ਲੱਗਾ ਕਲ ਦੇ ਜੁਆਕ ਮੈਨੂੰ ਨੀਚਾ ਦਿਖਾ ਰਹੇ ਹਨ। ਜ਼ਰੂਰ ਮੇਰੀ ਘਰਵਾਲੀ ਇੰਨਾ ਨੂੰ ਇਹੀ ਕੁੱਝ ਦੱਸਦੀ ਹੋਵੇਗੀ। ਫੁੱਫੜ ਵਡਿਆਈ ਦੇ ਨਸ਼ੇ ਵਿੱਚ ਆ ਗਿਆ। ਉਸ ਨੇ ਕਿਹਾ, “ ਮੇਰੇ ਕੋਲ 50 ਹਜ਼ਾਰ ਡਾਲਰ ਦਾ ਬੈਂਕ ਦਾ ਲਾਇਨ ਆਫ਼ ਕਰੈਡਿਟ ਕਾਡ ਹੈ। ਤੁਹਾਡੀ ਭੂਆ ਤੋਂ ਇੱਕ ਡਾਲਰ ਨਹੀਂ ਮੰਗਦਾ। “ “ ਉਸ ਦੀ ਘਰਵਾਲੀ ਦੇ ਭਾਣਜੇ ਨੇ ਕਿਹਾ, “ ਮਾਸੜ ਜੀ ਅੱਜ ਫਿਰ ਪਾਰਟੀ ਹੋ ਜਾਵੇ। ਦੇਖਦੇ ਹਾਂ। ਮਾਸੜ ਜੀ ਕਿੱਡੇ ਵੱਡੇ ਦਿਲ ਵਾਲਾ ਹੈ? ਸਾਡੀ ਮਾਸੀ ਬਹੁਤ ਕੰਜੂਸ ਹੈ। “ “ ਮੈਂ ਉਸ ਵਰਗਾ ਨਹੀਂ ਹਾਂ। ਤੁਸੀਂ ਖਾਵੋ ਕੀ ਖਾਣਾ ਹੈ? ਮੈਂ ਸਬ ਕੁੱਝ ਲੈ ਕੇ ਦਿਆਂਗਾ। “  ਗੁੱਡੀ ਦੇ ਮੁੰਡੇ ਨੇ ਕਿਹਾ, “ ਤੁਸੀਂ ਤਾਂ ਭੂਆ ਤੋਂ ਪੁੱਛੇ ਬਗੈਰ ਪੈਸਾ ਨਹੀਂ ਖ਼ਰਚਦੇ। ਭੂਆ ਨੇ ਸਾਨੂੰ ਦੱਸਿਆ ਹੈ। “  “ ਕੀ ਤੁਹਾਡੀ ਭੂਆ ਮੇਰੇ ਉੱਤੇ ਠਾਣੇਦਾਰਨੀ ਲੱਗੀ ਹੈ? “ ਉਹ ਗੱਲਾਂ ਕਰਦੇ ਬੈਫ਼ ਦੀਆਂ ਪਹਾੜੀਆਂ ‘ਤੇ ਪਹੁੰਚ ਗਏ। ਪਹੁੰਚ ਗਏ। 500 ਡਾਲਰ ਦੀਆਂ ਟਿਕਟਾਂ ਦਾ ਬਿੱਲ ਹੋ ਗਿਆ। ਜੀਤ ਕੋਲ ਕੋਈ ਪੈਸਾ ਨਹੀਂ ਸੀ। ਬੱਚੇ ਕਹਿਣ ਲੱਗੇ, “ ਅੱਜ ਦਾ ਖ਼ਰਚਾ ਮਾਸੜ ਕਰੇਗਾ। “ “ ਸਾਡਾ ਫੁੱਫੜ ਬਹੁਤ ਰਿਚ ਮੈਨ ਹੈ। ਬਰਗਰ, ਪੀਜਾ ਖਾਵਾਗੇ। ਫੁੱਫੜ ਰੈਸਟੋਰੈਂਟ ਵਿੱਚ ਪਹਾੜੀ ਉੱਪਰ ਲਿਜਾ ਕੇ ਪਾਰਟੀ ਦੇਵੇਗਾ। ਫੁੱਫੜ ਜੀ ਦੇ ਹੁੰਦਿਆਂ, ਅਸੀਂ ਥੋੜ੍ਹੀ ਖ਼ਰਚਾ ਕਰਾਂਗੇ। ਫੁੱਫੜ ਸਬ ਤੋਂ ਵੱਡਾ ਸੀ। ਫੁੱਫੜ ਜੀ ਤੁਸੀਂ ਹੀ ਪੈਸੇ ਦੇ ਦੇਵੋ। ਜੇ ਕਹੋਂ ਤਾਂ ਅਸੀਂ ਤੈਨੂੰ ਘਰ ਜਾ ਕੇ, ਮੰਮੀ ਡੈਡੀ ਤੋਂ ਲੈ ਕੇ ਦੇਵਾਂਗੇ। “ “ ਮਾਸੜ ਕੋਲ ਬਹੁਤ ਪੈਸੇ ਹਨ। ਜੇ ਇੱਕ ਦਿਨ ਬੱਚਿਆਂ ਨੂੰ ਘੁੰਮਾਂ, ਫਿਰਾ ਕੇ ਆਪਦੇ ਖ਼ਜ਼ਾਨੇ ਵਿੱਚੋਂ ਕੁੱਝ ਖੁਵਾ ਵੀ ਦਿੱਤਾ। ਕੀ ਫ਼ਰਕ ਪੈਂਦਾ ਹੈ? “  ਫੁੱਫੜ ਨੇ ਸ਼ਾਮ ਤੱਕ 1000 ਡਾਲਰ ਖ਼ਰਚ ਦਿੱਤਾ ਸੀ।  ਉਸ ਰੈਸਟੋਰੈਂਟ ਵਿੱਚ ਭੋਜਨ  ਦੀ ਕੀਮਤ ਤਿਗੁਣੀ ਹੈ। ਹੁਣ ਫੁੱਫੜ ਮੂੰਹ ਵੱਲ ਦੇਖ ਰਿਹਾ ਸੀ। ਇੰਨਾ ਖ਼ਰਚਾ ਘਰ ਦੀ ਟੁੱਟ-ਭੱਜ ਦਾ ਨਹੀਂ ਹੋਣਾ ਸੀ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …