Home / Punjabi News / ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਮਾਈ ਪੱਖੋਂ ਰਿਕਾਰਡ ਤੋੜੇ; 3 ਦਿਨਾਂ ’ਚ ਕੁਲੈਕਸ਼ਨ 325 ਫੀਸਦੀ ਵਧੀ

ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਮਾਈ ਪੱਖੋਂ ਰਿਕਾਰਡ ਤੋੜੇ; 3 ਦਿਨਾਂ ’ਚ ਕੁਲੈਕਸ਼ਨ 325 ਫੀਸਦੀ ਵਧੀ

ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਮਾਈ ਪੱਖੋਂ ਰਿਕਾਰਡ ਤੋੜੇ; 3 ਦਿਨਾਂ ’ਚ ਕੁਲੈਕਸ਼ਨ 325 ਫੀਸਦੀ ਵਧੀ

ਮੁੰਬਈ, 14 ਮਾਰਚ

ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਫਿਲਮ ਬਿਨਾਂ ਵੱਡੇ ਸਟਾਰਾਂ ਤੋਂ ਹੈ ਪਰ ਫੇਰ ਵੀ ਇਸ ਫਿਲਮ ਪ੍ਰਤੀ ਦਰਸ਼ਕਾਂ ਦਾ ਇੰਨਾ ਉਤਸ਼ਾਹ ਹੈ ਕਿ ਤਿੰਨ ਦਿਨਾਂ ਵਿਚ ਹੀ ਫਿਲਮ ਲਈ 600 ਸਕਰੀਨਾਂ ਤੋਂ ਵਧਾ ਕੇ 2000 ਸਕਰੀਨਾਂ ਕਰ ਦਿੱਤੀਆਂ ਹਨ। ਪੀਵੀਆਰ ਤੇ ਸਿਨੇਮਾ ਹਾਲਾਂ ਨੇ ਫਿਲਮ ਦੇ ਸ਼ੋਅ ਦੁੱਗਣੇ ਕਰ ਦਿੱਤੇ ਹਨ। ਬਿਜ਼ਨਸ ਪੱਖੋਂ ਫਿਲਮ ਦਾ ਤਿੰਨ ਦਿਨ ਵਿਚ ਹੀ 325 ਫੀਸਦੀ ਵਾਧਾ ਹੋਇਆ ਹੈ। 11 ਮਾਰਚ ਨੂੰ ਰਿਲੀਜ਼ ਹੋਈ ਫਿਲਮ ਦੀ ਪਹਿਲੇ ਦਿਨ ਕੁਲੈਕਸ਼ਨ ਸਾਢੇ ਤਿੰਨ ਕਰੋੜ ਸੀ ਜੋ ਦੂਜੇ ਦਿਨ ਸਾਢੇ ਅੱਠ ਕਰੋੜ ਹੋ ਗਈ ਤੇ ਤੀਜੇ ਦਿਨ ਫਿਲਮ ਨੇ 15.10 ਕਰੋੜ ਦਾ ਬਿਜ਼ਨਸ ਦਿੱਤਾ। ਇਹ ਵੀ ਪਤਾ ਲੱਗਾ ਹੈ ਇਹ ਫਿਲਮ 12 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ ਤੇ ਫਿਲਮ ਨੇ ਤਿੰਨ ਦਿਨਾਂ ਵਿਚ ਹੀ 27 ਕਰੋੜ ਦੇ ਕਰੀਬ ਕਮਾ ਲਏ ਹਨ। ਇਹ ਫਿਲਮ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਬਿਆਨ ਕਰਦੀ ਹੈ। ਇਸ ਫਿਲਮ ਵਿਚ ਅਨੁਪਮ ਖੇਰ, ਮਿਥੁਨ ਚਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ, ਪੁਨੀਤ ਈਸਰ ਆਦਿ ਕਲਾਕਾਰ ਹਨ।-ਏਜੰਸੀ


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …