Home / Punjabi News / ‘ਫਰਜ਼ੀ’ ਵੋਟਰ ਕਾਰਡ ਮਿਲਣ ‘ਤੇ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਕੀਤੀ ਜਾਂਚ ਦੀ ਮੰਗ

‘ਫਰਜ਼ੀ’ ਵੋਟਰ ਕਾਰਡ ਮਿਲਣ ‘ਤੇ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਕੀਤੀ ਜਾਂਚ ਦੀ ਮੰਗ

‘ਫਰਜ਼ੀ’ ਵੋਟਰ ਕਾਰਡ ਮਿਲਣ ‘ਤੇ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਕੀਤੀ ਜਾਂਚ ਦੀ ਮੰਗ

ਬੰਗਲੁਰੂ— ਕਰਨਾਟਕ ‘ਚ ਫਰਜ਼ੀ ਵੋਟਰ ਕਾਰਡ ਮਿਲਣ ਨਾਲ ਜੁੜੇ ਮਾਮਲੇ ਦੇ ਬਾਅਦ ਬੁੱਧਵਾਰ ਨੂੰ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ। ਕਾਂਗਰਸ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀ.ਜੇ.ਪੀ ਹਾਰ ਦੇ ਡਰ ਕਾਰਨ ਚੋਣਾਂ ਨੂੰ ਨਾ ਸਿਰਫ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਸਗੋਂ ਕਈ ਸੀਟਾਂ ‘ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ‘ਚ ਲੱਗੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਤੋਂ ਨਿਰਪੱਖ ਜਾਂਚ ਦੀ ਮੰਗ ਦੇ ਨਾਲ ਹੀ ਬੀ.ਜੇ.ਪੀ ਵੱਲੋਂ ਰਾਜ ‘ਚ ਚੋਣ ਪ੍ਰਚਾਰ ‘ਚ ਹੋ ਰਹੇ ਖਰਚੇ ਦੀ ਜਾਂਚ ਕਰਨ ਨੂੰ ਕਿਹਾ ਹੈ।
ਕਾਂਗਰਸ ਨੇ ਦੋਸ਼ ਲਗਾਇਆ ਕਿ ਬੀ.ਜੇ.ਪੀ ਕੇਂਦਰ ‘ਚ ਆਪਣੀ ਸਰਕਾਰ ਹੋਣ ਦੇ ਚੱਲਦੇ ਏਜੰਸੀਆਂ ਅਤੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਹੀ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਜਿਸ ਫਲੈਟ ‘ਚ ਫਰਜ਼ੀ ਵੋਟਰ ਆਈ.ਡੀ ਕਾਰਡ ਮਿਲੇ ਹਨ, ਉਸ ਦੀ ਮਾਲਕਿਨ ਮੰਜੁਲਾ ਅੰਜਾਮੁਰੀ ਬੀ.ਜੇ.ਪੀ ਦੀ ਸਾਬਕਾ ਨਗਰ ਪਰਿਸ਼ਦ ਹੈ ਅਤੇ ਉਨ੍ਹਾਂ ਨੇ ਆਪਣੇ ਗੋਦ ਲਈ ਬੇਟੇ ਨੂੰ ਇਸ ਨੂੰ ਕਿਰਾਏ ‘ਤੇ ਦੇ ਰੱਖਿਆ ਹੈ।
ਕਾਂਗਰਸ ਵੱਲੋਂ ਆਨੰਦ ਸ਼ਰਮਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਲੈ ਕੇ ਪੁੱਜੇ। ਇਸ ਦੇ ਬਾਅਦ ਬਾਹਰ ਨਿਕਲ ਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਜੋ ਛਾਪਾ ਮਾਰਿਆ ਗਿਆ ਉਹ ਵੀ ਬੀ.ਜੇ.ਪੀ ਦੇ ਲੋਕਾਂ ਵੱਲੋਂ ਮਾਰਿਆ ਗਿਆ, ਉਸ ‘ਚ ਨਾ ਕਮਿਸ਼ਨ ਸ਼ਾਮਲ ਸੀ ਨਾ ਹੀ ਪੁਲਸ। ਛਾਪਾ ਮਾਰਨ ਵਾਲਿਆਂ ‘ਚ ਵੀ ਬੀ.ਜੇ.ਪੀ ਲੋਕ ਸ਼ਾਮਲ ਹਨ।
ਆਨੰਦ ਸ਼ਰਮਾ ਨੇ ਕਿਹਾ ਕਿ ਸਿਰਫ ਇਕ ਜਗ੍ਹਾ ਨਹੀਂ, ਕਈ ਜਗ੍ਹਾ ਉਹ ਖੇਡ ਰਿਹਾ ਹੈ। ਬੀ.ਜੇ.ਪੀ ਕਈ ਤਰ੍ਹਾਂ ਨਾਲ ਸਾਜਿਸ਼ ਰਚ ਰਹੀ ਹੈ ਅਤੇ ਏਜੰਸੀਆਂ ਦੀ ਮਦਦ ਨਾਲ ਚੋਣਾਂ ਰੋਕਣ ਦੀ ਕੋਸ਼ਿਸ਼ ‘ਚ ਵੀ ਲੱਗੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …