Home / Punjabi News / ਫਰਾਂਸੀ ਰਾਸ਼ਟਰਪਤੀ ਨੇ ਪੂਤਿਨ ਨੂੰ ਫੋਨ ਤੇ ਕਿਹਾ “ਉਹ ਯੂਕਰੇਨ ਵਿੱਚ ਵੱਡੀ ਗ਼ਲਤੀ ਕਰ ਰਿਹੈ”

ਫਰਾਂਸੀ ਰਾਸ਼ਟਰਪਤੀ ਨੇ ਪੂਤਿਨ ਨੂੰ ਫੋਨ ਤੇ ਕਿਹਾ “ਉਹ ਯੂਕਰੇਨ ਵਿੱਚ ਵੱਡੀ ਗ਼ਲਤੀ ਕਰ ਰਿਹੈ”

ਫਰਾਂਸੀ ਰਾਸ਼ਟਰਪਤੀ ਨੇ ਪੂਤਿਨ ਨੂੰ ਫੋਨ ਤੇ ਕਿਹਾ “ਉਹ ਯੂਕਰੇਨ ਵਿੱਚ ਵੱਡੀ ਗ਼ਲਤੀ ਕਰ ਰਿਹੈ”

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਆਪਣੀ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਕਿਹਾ ਕਿ ਉਹ ਯੂਕਰੇਨ ਵਿੱਚ ‘ਵੱਡੀ ਗ਼ਲਤੀ’ ਕਰ ਰਿਹੈ। ਫਰਾਂਸੀਸੀ ਸਦਰ ਨੇ ਪੂਤਿਨ ਨਾਲ ਫੋਨ ’ਤੇ ਡੇਢ ਘੰਟੇ ਦੇ ਕਰੀਬ ਕੀਤੀ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਕਿ ਇਹ ਜੰਗ ਰੂਸ ਨੂੰ ਲੰਮੇ ਸਮੇਂ ਤੱਕ ਮਹਿੰਗੀ ਪਏਗੀ। ਇਸ ਪੂਰੀ ਗੱਲਬਾਤ ਤੋਂ ਜਾਣੂ ਮੈਕਰੌਂ ਦੇ ਸਲਾਹਕਾਰ ਨੇ ਕਿਹਾ ਕਿ ਪੂਤਿਨ ਨੇ ਯੂਕਰੇਨ ਨੂੰ ‘ਨਾਜ਼ੀਵਾਦ ਤੋਂ ਮੁਕਤ’ ਕਰਨ ਦੇ ਆਪਣੇ ਆਸ਼ੇ ਨੂੰ ਦੁਹਰਾਇਆ। ਅਧਿਕਾਰੀ ਮੁਤਾਬਕ ਮੈਕਰੌਂ ਨੇ ਪੂਤਿਨ ਨੂੰ ਕਿਹਾ, ‘‘ਤੁਸੀਂ ਖ਼ੁਦ ਨਾਲ ਝੂਠ ਬੋਲ ਰਹੇ ਹੋ। ਇਹ ਤੁਹਾਡੇ ਮੁਲਕ ਨੂੰ ਖਾਸਾ ਮਹਿੰਗਾ ਪਏਗਾ। ਤੁਹਾਡਾ ਮੁਲਕ ਪਾਬੰਦੀਆਂ ਕਰਕੇ ਨਾ ਸਿਰਫ਼ ਇਕੱਲਾ ਪੈ ਜਾਏਗਾ ਬਲਕਿ ਹੋਰ ਕਮਜ਼ੋਰ ਹੋਵੇਗਾ।’’

The post ਫਰਾਂਸੀ ਰਾਸ਼ਟਰਪਤੀ ਨੇ ਪੂਤਿਨ ਨੂੰ ਫੋਨ ਤੇ ਕਿਹਾ “ਉਹ ਯੂਕਰੇਨ ਵਿੱਚ ਵੱਡੀ ਗ਼ਲਤੀ ਕਰ ਰਿਹੈ” first appeared on Punjabi News Online.


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …