Home / Punjabi News / ਪੱਛਮੀ ਬੰਗਾਲ ’ਚ ਬਣੇਗਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਸਮਾਰਕ

ਪੱਛਮੀ ਬੰਗਾਲ ’ਚ ਬਣੇਗਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਸਮਾਰਕ

ਪੱਛਮੀ ਬੰਗਾਲ ’ਚ ਬਣੇਗਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਸਮਾਰਕ

ਕੋਲਕਾਤਾ— ਪੱਛਮੀ ਬੰਗਾਲ ਵਿਧਾਨ ਸਭਾ ਨੇ 1919 ’ਚ ਜਲਿਆਂਵਾਲਾ ਬਾਗ ਵਿਖੇ ਹੋਏ ਖੂਨੀ ਸਾਕੇ ਦੇ ਸ਼ਹੀਦਾਂ ਦਾ ਸਮਾਰਕ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ 100 ਸਾਲ ਪੂਰੇ ਹੋਣ ’ਤੇ ਇਸ ਖੂਨੀ ਸਾਕੇ ਨੂੰ ਯਾਦ ਕਰਦਿਆਂ ਆਪਣੇ ਭਾਸ਼ਣ ’ਚ ਕਿਹਾ ਕਿ ਇਸ ਦੁਖਾਂਤ ਨੂੰ ਸਮਰਪਿਤ ਸਮਾਰਕ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਸ਼ਹੀਦਾਂ ਦਾ ਇਕ ਸਮਾਰਕ ਬਣਾਇਆ ਜਾਵੇਗਾ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਮਮਤਾ ਨੇ ਅੱਗੇ ਕਿਹਾ ਕਿ ਪੰਜਾਬ ਅਤੇ ਬੰਗਾਲ ਦਾ ਹਮੇਸ਼ਾ ਤੋਂ ਇਕ ਖਾਸ ਨਾਤਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਡਮਾਨ ’ਚ ਸਭ ਤੋਂ ਵਧ ਬੰਗਾਲ ਦੇ¬ਕ੍ਰਾਂਤੀਕਾਰੀਆਂ ਨੂੰ ਅੰਗਰੇਜ਼ਾਂ ਨੇ ਕੈਦ ਕੀਤਾ ਸੀ। ਉਨ੍ਹਾਂ ਲੋਕਾਂ ਨੇ ਦੇਸ਼ ਲਈ ਖੁਦ ਨੂੰ ਕੁਰਬਾਨ ਕਰ ਦਿੱਤਾ। ਰਾਸ਼ਟਰਵਾਦ ਦੇ ਮਾਮਲੇ ਵਿਚ ਬੰਗਾਲ ਦੇ ਲੋਕ ਸਭ ਤੋਂ ਅੱਗੇ ਹਨ। ਮਮਤਾ ਨੇ ਕਿਹਾ ਕਿ ਸੇਲਯੂਲਰ ਜੇਲ ਵਿਚ ਦੋ ਤਿਹਾਈ ਬੰਦੀ ਬੰਗਾਲ ਦੇ ਸਨ, ਇਸ ਤੋਂ ਬਾਅਦ ਪੰਜਾਬ ਦਾ ਸਥਾਨ ਹੈ। ਸੀ. ਐੱਮ. ਮਮਤਾ ਬੈਨਰਜੀ ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲ ਕਾਂਡ ਦੇ ਵਿਰੋਧ ’ਚ ਕਵੀ ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਉਪਾਧੀ ਤਿਆਗ ਦਿੱਤੀ ਸੀ। ਉਹ ਇਸ ਦੁਖਾਂਤ ਦੇ ਵਿਰੋਧ ਦਾ ਮੁੱਖ ਚਿਹਰਾ ਬਣੇ। ਟੈਗੋਰ ਨੇ ਰਾਸ਼ਟਰੀ ਗੀਤ ‘ਜਨ-ਗਨ-ਮਨ’ ਲਿਖਿਆ। ਉਨ੍ਹਾਂ ਨੇ ‘ਜਨ-ਗਨ-ਮਨ’ ਦੀ ਸ਼ੁਰੂਆਤ ’ਚ ਹੀ ਪੰਜਾਬ ਦਾ ਜ਼ਿਕਰ ਕੀਤਾ ਅਤੇ ਅੰਤ ਵਿਚ ਬੰਗਾਲ ਦਾ ਨਾਮ ਲਿਆ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …