Home / Punjabi News / ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਕਾਰਨ ਫਸੇ 100 ਯਾਤਰੀ

ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਕਾਰਨ ਫਸੇ 100 ਯਾਤਰੀ

ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਕਾਰਨ ਫਸੇ 100 ਯਾਤਰੀ

ਕੋਲਕਾਤਾ-ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਤੋਂ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਇੱਥੇ ਐਤਵਾਰ ਤੋਂ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦਾਰਜੀਲਿੰਗ ‘ਚ ਬਰਫਬਾਰੀ ਹੋਣ ਨਾਲ ਸੈਂਡਕੁਫੂ ਪਹਾੜੀ ‘ਤੇ 100 ਯਾਤਰੀ ਫਸੇ ਹੋਏ ਹਨ। ਆਧਕਾਰਤ ਮਾਹਿਰਾਂ ਨੇ ਦੱਸਿਆ ਹੈ ਕਿ ਚੱਕਰਵਤੀ ਤੂਫਾਨ ਤੋਂ ਜਹਾਜ਼ਾਂ ਦੀ ਉਡਾਣ ਦਾ ਸਮਾਂ, ਰੇਲ ਗੱਡੀਆਂ ਦੀ ਆਵਾਜ਼ਾਈ ਪ੍ਰਭਾਵਿਤ ਹੋਈ ਹੈ। ਦੱਖਣੀ ਬੰਗਾਲ ‘ਚ ਐਤਵਾਰ ਅਤੇ ਸੋਮਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਇਸ ਤੋਂ ਖੇਤਰ ‘ਚ ਠੰਡ ਵਧੀ ਹੈ ਅਤੇ ਨਮੀ ਵਾਲਾ ਮੌਸਮ ਬਣਿਆ ਹੋਇਆ ਹੈ।
ਦਾਰਜੀਲਿੰਗ ਅਤੇ ਸਿਲੀਗੁੜੀ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਤਰ ਬੰਗਾਲ ਦੀਆਂ ਉੱਪਰੀ ਪਹਾੜੀਆਂ ‘ਤੇ ਬਰਫਬਾਰੀ ਅਤੇ ਬਾਰਿਸ਼ ਹੋਣ ਨਾਲ ਇੱਥੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਲੋਕ ਆਪਣੇ ਘਰਾਂ ‘ਚ ਰਹਿਣ ਨੂੰ ਮਜ਼ਬੂਰ ਹਨ। ਪੱਛਮੀ ਬੰਗਾਲ-ਨੇਪਾਲ ਸੀਮਾ ‘ਤੇ ਸਮੁੰਦਰ ਪੱਧਰ ਤੋਂ 3636 ਮੀਟਰ ਦੀ ਉਚਾਈ ‘ਤੇ ਸਥਿਤ ਯਾਤਰੀ ਫਸੇ ਹੋਏ ਹਨ।
ਮੰਗਲਵਾਰ ਨੂੰ ਸਵੇਰੇਸਾਰ ਤੋਂ ਹੀ ਇੱਥੇ 100 ਤੋਂ ਜ਼ਿਆਦਾ ਯਾਤਰੀ ਫਸੇ ਹੋਏ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਇੱਥੇ ਤਾਪਮਾਨ ‘ਚ ਹੋਰ ਜ਼ਿਆਦਾ ਕਮੀ ਹੋਣ, ਮੈਦਾਨੀ ਖੇਤਰਾਂ ‘ਚ ਮੀਂਹ ਅਤੇ ਉੱਪਰਲੀਆਂ ਪਹਾੜੀਆਂ ‘ਤੇ ਬਰਫਬਾਰੀ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …