Home / World / ਪੰਜਾਬ ਸਰਕਾਰ ਸਾਹਿਤਕਾਰਾਂ, ਨਾਟਕਕਾਰਾਂ ਅਤੇ ਲੇਖਕਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ : ਬ੍ਰਹਮ ਮਹਿੰਦਰਾ

ਪੰਜਾਬ ਸਰਕਾਰ ਸਾਹਿਤਕਾਰਾਂ, ਨਾਟਕਕਾਰਾਂ ਅਤੇ ਲੇਖਕਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ : ਬ੍ਰਹਮ ਮਹਿੰਦਰਾ

ਪੰਜਾਬ ਸਰਕਾਰ ਸਾਹਿਤਕਾਰਾਂ, ਨਾਟਕਕਾਰਾਂ ਅਤੇ ਲੇਖਕਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ : ਬ੍ਰਹਮ ਮਹਿੰਦਰਾ

3ਐਸ.ਏ.ਐਸ ਨਗਰ- ਲੇਖਕ, ਸਾਹਿਤਕਾਰ ਅਤੇ ਨਾਟਕਕਾਰ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ ਪੰਜਾਬ ਸਰਕਾਰ  ਇਨਾ੍ਹਂ ਨੂੰ ਪੂਰਾ ਮਾਣ ਸਤਿਕਾਰ ਦੇਵੇਗੀ । ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਥਾਨਿਕ ਫੌਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ  ਉੱਘੇ ਨਾਟਕਕਾਰ ਅਤੇ ਲੋਕ ਕਲਾ ਮੰਚ ਦੇ ਸੰਸਥਾਪਕ ਪ੍ਰੋਫੈਸਰ ਅਜਮੇਰ ਔਲਖ (75) ਦਾ ਹਸਪਤਾਲ ਵਿਖੇ ਪੁੱਜਕੇ ਹਾਲਚਾਲ ਪੁੱਛਣ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਪ੍ਰੋ: ਔਲਖ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਔਲਖ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਡੀ.ਐਮ  ਅਨੁਪ੍ਰੀਤਾ ਜੌਹਲ, ਐਸ.ਪੀ.(ਸਿਟੀ) ਸ੍ਰੀ ਪੀ.ਐਸ.ਭੰਡਾਲ ਅਤੇ ਕਾਂਗਰਸੀ ਆਗੂ ਸ੍ਰੀ ਜੀ.ਐਸ ਬਾਲੀ, ਪ੍ਰੋ: ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ, ਹਰਬੰਸ ਸਿੰਘ ਢੋਲੇਵਾਲ ਵੀ ਮੌਜੂਦ ਸਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮੌਕੇ ਪ੍ਰੋ: ਅਜਮੇਰ ਔਲਖ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਉਨਾ੍ਹਂ ਨੂੰ ਇਕ ਮਹਾਨ ਨਾਟਕਕਾਰ ਦੱਸਿਆ ਅਤੇ ਪ੍ਰਮਾਤਮਾ ਅੱਗੇ ਉਨਾ੍ਹਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਉਨਾ੍ਹਂ ਇਸ ਮੌਕੇ ਪ੍ਰੋ: ਔਲਖ ਦਾ ਇਲਾਜ ਕਰ ਰਹੇ ਡਾਕਟਰ ਤੋਂ ਚਲ ਰਹੇ ਇਲਾਜ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ । ਉਨਾ੍ਹਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੋ: ਅਜਮੇਰ ਔਲਖ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਵੀ 02 ਲੱਖ ਰੁਪਏ ਦੀ ਰਾਸ਼ੀ ਇਲਾਜ ਲਈ ਭੇਜੀ ਸੀ । ਉਨਾ੍ਹਂ ਦੱਸਿਆ ਕਿ ਇਲਾਜ ਦੀ ਬਕਾਇਆ ਰਾਸ਼ੀ ਵੀ ਨਹੀਂ ਅਦਾ ਕਰਨੀ ਪਵੇਗੀ।  ਇਥੇ ਇਹ ਵਰਨਣ ਯੋਗ ਹੈ ਕਿ ਸਿਹਤ ਮੰਤਰੀ ਪੰਜਾਬ ਦੇ ਕਹਿਣ ਤੇ ਫੌਰਟਿਸ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਬਕਾਇਆ ਰਾਸ਼ੀ ਨਾ ਲੈਣ ਦਾ ਤੁਰੰਤ ਫੈਸਲਾ ਕੀਤਾ ਗਿਆ। ਇਸ ਤਰਾ੍ਹਂ ਹੁਣ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਪ੍ਰੋ: ਅਜਮੇਰ ਔਲਖ ਨੂੰ ਆਪਣੀ ਬਿਮਾਰੀ ਦੇ ਇਲਾਜ ਦਾ ਕੋਈ ਖਰਚਾ ਅਦਾ ਨਹੀਂ ਕਰਨਾ ਪਵੇਗਾ।  ਪ੍ਰੋ: ਅਜਮੇਰ ਔਲਖ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਵੱਡਾ ਸੁਧਾਰ ਆਇਆ ਹੈ। ਉਨਾ੍ਹਂ ਨੂੰ ਹੁਣ ਆਈ.ਸੀ.ਯੂ ਵਾਰਡ ਤੋਂ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਪੱਤਰਕਾਰਾਂ ਵੱਲੋਂ ਰਾਜ ਵਿਚ ਸਿਹਤ ਸੇਵਾਵਾਂ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾ੍ਹਂ ਹੋਰ ਦੱਸਿਆ ਕਿ ਪੰਜਾਬ ਚ ਸਥਿਤ ਪ੍ਰਾਈਵੇਟ ਸੁਪਰਸਪੈਸ਼ਿਲਿਟੀ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਨੂੰ ਪਾਇਲਟ ਪ੍ਰੋਜੈਕਟ ਵੱਜੋਂ ਸ਼ੁਰੂ ਕੀਤਾ ਜਾਵੇਗਾ। ਉਨਾ੍ਹਂ ਦੱਸਿਆ ਕਿ ਸੁਪਰਸਪੈਸ਼ਿਲਿਟੀ ਹਸਪਤਾਲਾਂ ਦੇ ਸੀਨੀਅਰ ਅਤੇ ਮਾਹਿਰ ਡਾਕਟਰ ਸਿਵਲ ਹਸਪਤਾਲਾਂ ਵਿਚ ਓ.ਪੀ.ਡੀ ਲਈ ਫਰੀ ਸੇਵਾਵਾਂ ਦੇਣਗੇ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ। ਇਸ ਤੋਂ ਪਹਿਲਾਂ ਪੰਜਾਬੀ ਸਿਹਤ ਆਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬੀ ਲੇਖਕ ਸਭਾ ਚੰਡੀਗਡ਼੍ਹ ਦੇ ਪ੍ਰਧਾਨ ਸ੍ਰੀ ਸ੍ਰੀਰਾਮ ਅਰਸ਼, ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸੁਰਿੰਦਰ ਗਿੱਲ ਨੇ ਸਿਹਤ ਮੰਤਰੀ ਪੰਜਾਬ ਦਾ ਪ੍ਰੋ: ਅਜਮੇਰ ਸਿੰਘ ਔਲਖ ਦਾ ਨਿੱਜੀ ਪੱਧਰ ਤੇ ਹਸਪਤਾਲ ਵਿਖੇ ਪੁੱਜਕੇ ਹਾਲਚਾਲ  ਪੁੱਛਣ ਲਈ ਧੰਨਵਾਦ ਕੀਤਾ ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …