Home / Punjabi News / ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਇਆ

ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਇਆ

ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਇਆ

ਬਠਿੰਡਾ, 10 ਮਾਰਚ, ਬਲਵਿੰਦਰ ਸਿੰਘ ਭੁੱਲਰ
ਡਾਢਿਆਂ ਨੂੰ ਧੂੜ ਚਟਾਉਣ ਵਾਲੇ ਅੱਜ ਦੇ ਚੋਣ ਨਤੀਜਿਆਂ ਨੇ ਇਤਿਹਾਸ ਹੀ ਨਹੀਂ ਰਚਿਆ, ਬਲਕਿ ਨਿਮਾਣਿਆਂ ਨਿਤਾਣਿਆਂ ਨਾਲ ਖੜਣ ਵਾਲੇ ਕੁਝ ਕੁ ਗੈਰਤਮੰਦ ਵਿਅਕਤੀਆਂ ਨੂੰ ਜਿਤਾ ਕੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਉਣ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ।
ਸਰਸਰੀ ਜਿਹੀ ਨਜ਼ਰ ਮਾਰਨ ਤੇ ਜੇ ਇੱਕ ਪਾਸੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਸ੍ਰ: ਪ੍ਰਕਾਸ ਸਿੰਘ ਬਾਦਲ, ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ, ਭਤੀਜੇ ਮਨਪ੍ਰੀਤ ਸਿੰਘ ਬਾਦਲ, ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਨੂੰਹ ਦੇ ਭਰਾ ਬਿਕਰਮ ਸਿੰਘ ਮਜੀਠੀਆ ਜੇ ਮੂਧੇ ਮੂੰਹ ਡਿੱਗੇ ਹਨ ਤਾਂ ਦਹਾਕਿਆਂ ਤੋਂ ਰਾਜਭਾਗ ਨਾਲ ਜੁੜੇ ਪਟਿਆਲਾ, ਮਜੀਠੀਆ ਤੇ ਕੈਰੋਂ ਪਰਿਵਾਰ ਇਹਨਾਂ ਚੋਣਾਂ ਦੌਰਾਨ ਝਾੜੂ ਨੇ ਹੂੰਝ ਸੁੱਟੇ ਹਨ।
ਦੂਜੇ ਪਾਸੇ ਲੰਬੇ ਅਰਸੇ ਤੋਂ ਲੋਕਾਂ ਦੇ ਹਾਣੀ ਉਹਨਾਂ ਦੇ ਦੁੱਖ ਸੁਖ ਵਿੱਚ ਖੜਣ ਵਾਲਿਆਂ ਨੂੰ ਪਾਰਟੀ ਪੱਧਰ ਤੋਂ ਉ¤ਪਰ ਉ¤ਠ ਕੇ ਵੋਟਰਾਂ ਨੇ ਨਿਵਾਜਣ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਰਹਿਣ ਦਿੱਤੀ। ¦ਬੀ ਹਲਕੇ ਤੋਂ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਹਰਾਉਣ ਵਾਲੇ ਆਪ ਦੇ ਉਮੀਦਵਾਰ ਸ੍ਰ: ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਮਰਹੂਮ ਬਾਪ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਬੇਦਾਗ ਚਾਦਰ ਦੀ ਲਾਜ ਹੀ ਨਹੀਂ ਰੱਖੀ ਬਲਕਿ ਹਮੇਸਾਂ ਨਿਮਾਣਿਆਂ ਤੇ ਨਿਤਾਣਿਆਂ ਦਾ ਸਾਥ ਦੇ ਕੇ ਵਿਰੋਧੀਆਂ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਜਿਲ•ਾ ਪ੍ਰਧਾਨ ਹੁੰਦਿਆਂ ਆਪਣੀ ਹੀ ਪਾਰਟੀ ਦੀ ਸਰਕਾਰ ਦਾ ਸੰਤਾਪ ਝੱਲਣ ਤੋਂ ਵੀ ਗੁਰੇਜ ਨਹੀਂ ਸੀ ਕੀਤਾ। ਇਹੀ ਕਾਰਨ ਹੈ ਕਿ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾ ਕੇ ਆਮ ਲੋਕਾਂ ਨੇ ਇਸ ਫ਼ਕੀਰ ਨੂੰ ਵਿਧਾਨ ਸਭਾ ਦੀ ਦਹਿਲੀਜ਼ ¦ਘਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।
ਗਿੱਦੜਬਾਹਾ ਤੋਂ ਸਫ਼ਲ ਹੋਏ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਫ਼ਲਤਾ ਦਾ ਅਸਲ ਰਾਜ ਉਸ ਵੱਲੋਂ ਬਠਿੰਡਾ ਤੋਂ ਲੈ ਕੇ ਜਲਾਲਾਵਾਦ ਤੱਕ ਇੱਕੋ ਪਰਿਵਾਰ ਦੇ ਵਿਛੇ ਤੰਦੂਏ ਜਾਲ ਨੂੰ ਕੱਟਣ ਲਈ ਆਪਣੇ ਸਿਆਸੀ ਜੀਵਨ ਨੂੰ ਦਾਅ ਤੇ ਲਾਉਣ ਬਦਲੇ ਉਸ ਹਲਕੇ ਦੇ ਵੋਟਰਾਂ ਨੇ ਇਸ ਨੌਜਵਾਨ ਦਾ ਸਾਥ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਚੰਗਾ ਕਰਨ ਵਾਲਿਆਂ ਦਾ ਸਿਲਾ ਮੋੜਣ ਵਿੱਚ ਉਹ ਕਦੇ ਪਿੱਛੇ ਨਹੀਂ ਰਹਿੰਦੇ।
1979 ਤੋਂ ਅੱਜ ਤੱਕ ਲਗਾਤਾਰ ਨਗਰ ਪਾਲਿਕਾ ਤੇ ਨਗਰ ਨਿਗਮ ਦੇ ਕੌਂਸਲਰ ਚੁਣੇ ਜਾਣ ਵਾਲੇ ਸ੍ਰ: ਜਗਰੂਪ ਸਿੰਘ ਗਿੱਲ ਜੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵੀ ਰਹਿ ਚੁੱਕੇ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ 57685 ਵੋਟਾਂ ਤੇ ਹਰਾਉਣਾ ਇਹ ਸਪਸ਼ਟ ਕਰਦਾ ਹੈ, ਲੋਕ ਤਾਜਾਂ ਤੇ ਤਖ਼ਤਾਂ ਵਾਲਿਆਂ ਦੀ ਬਜਾਏ ਉਹਨਾਂ ਨੂੰ ਤਰਜੀਹ ਦਿੰਦੇ ਹਨ, ਜੋ ਦੁੱਖ ਸੁਖ ਵਿੱਚ ਉਹਨਾਂ ਦੇ ਨਾਲ ਖੜਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਤੇ ਪਰਗਟ ਸਿੰਘ ਵਰਗੇ ਮੰਤਰੀਆਂ ਦੀ ਸਫ਼ਲਤਾ ਨੂੰ ਵੀ ਇਸੇ ਸ੍ਰੈਣੀ ਵਿੱਚ ਰੱਖਿਆ ਜਾ ਸਕਦਾ ਹੈ।
ਸੁਖਬੀਰ ਸਿੰਘ ਬਾਦਲ ਦਾ ਵੱਡੇ ਫ਼ਰਕ ਨਾਲ ਗੋਲਡੀ ਕੰਬੋਜ ਵਰਗੇ ਸਧਾਰਨ ਵਿਅਕਤੀ ਹੱਥੋਂ ਹਾਰਨਾ ਉਹਨਾਂ ਦੇ ਰਿਸਤੇਦਾਰਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦੇ ਲੋਕਾਂ ਵੱਲੋਂ ਹਰਾਉਣਾ ਇਹ ਸਾਬਤ ਕਰਦਾ ਹੈ ਕਿ ਯੋਗ ਬਦਲ ਤੇ ਮੌਕਾ ਮਿਲਣ ਤੇ ਲੋਕ ਧਨ ਕੁਬੇਰਾਂ ਦੀ ਬਜਾਏ ਜਨ ਸਧਾਰਨ ਨੂੰ ਚੁਣਨ ਤੋਂ ਵੀ ਨਹੀਂ ਹਿਚਕਚਾਉਂਦੇ।
ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਹੀ ਇੱਕੋ ਇੱਕ ਵਜਾਹ ਸਮਝਣਾ ਵਾਜਬ ਨਹੀਂ, ਕਿਉਂਕਿ ਜੇਕਰ ਕਾਲੇ ਕਾਨੂੰਨਾਂ ਖਿਲਾਫ ਪੂਰਾ ਇੱਕ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਲੁੱਟ ਘਸੁੱਟ ਤੇ ਰਲ ਕੇ ਖੇਡਣ ਦੇ ਪੜਾਏ ਪਾਠ ਨਾਲ ਚੇਤਨਤਾ ਦੀ ਜਾਗ ਨਾ ਲੱਗੀ ਹੁੰਦੀ, ਤਾਂ ਅਜਿਹਾ ਕਦੇ ਵੀ ਨਹੀਂ ਸੀ ਵਾਪਰਨਾ, ਕਿਉਂਕਿ ਕਿਸਾਨ ਆਗੂਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਫਿਰਕਾਪ੍ਰਸਤੀ, ਖੇਤਰਵਾਦ ਅਤੇ ਡੇਰਾਵਾਦ ਖਿਲਾਫ ਜਨ ਸਧਾਰਨ ਨੂੰ ਚੇਤਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਗੁਰਮੀਤ ਦੇ ਕੁੜਮ ਸ੍ਰੀ ਹਰਮੰਦਰ ਸਿੰਘ ਜੱਸੀ ਦੀ ਹਾਰ, ਡੇਰੇ ਵੱਲੋਂ ਐੱਨ ਡੀ ਏ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਦਿੱਤੇ ਸਮਰਥਨ ਦੇ ਬਾਵਜੂਦ ਉਹਨਾਂ ਦੇ ਵੱਡੇ ਵੱਡੇ ਲੀਡਰਾਂ ਦਾ ਹਾਰ ਜਾਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਜਮਹੂਰੀ ਅਮਲ ਨੂੰ ਅਗਾਂਹ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਰਾਹ ਅਖ਼ਤਿਆਰ ਕਰ ਚੁੱਕੇ ਹਨ।

The post ਪੰਜਾਬ ਦੇ ਲੋਕਾਂ ਨੇ ਫਿਰਕਾਪ੍ਰਸਤੀ, ਡੇਰਾਵਾਦ ਤੇ ਖੇਤਰਵਾਦ ਦੀ ਬਜਾਏ ਜਮਹੂਰੀ ਅਮਲ ਨੂੰ ਅੱਗੇ ਵਧਾਇਆ first appeared on Punjabi News Online.


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …