Home / World / ਪ੍ਰਸਿੱਧ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ

ਪ੍ਰਸਿੱਧ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ

ਪ੍ਰਸਿੱਧ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ

ਚੰਡੀਗੜ੍ਹ : ਪੰਜਾਬ ਦੇ ਪ੍ਰਸਿੱਧ ਗਾਇਕ ਸਾਬਰ ਕੋਟੀ ਦਾ ਅੱਜ ਦੇਹਾਂਤ ਹੋ ਗਿਆ| ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ| ਇਸ ਦੌਰਾਨ ਸਾਬਰ ਕੋਟੀ ਦੀ ਮੌਤ ਦੀ ਖਬਰ ਸੁਣ ਕੇ ਸੰਗੀਤ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ|
ਦੱਸਣਯੋਗ ਹੈ ਕਿ ਸਾਬਰ ਕੋਟੀ ਦਾ ਜਨਮ 25 ਅਕਤੂਬਰ 1982 ਨੂੰ ਹੋਇਆ ਸੀ| ਉਨ੍ਹਾਂ ਦੀ ਸਾਲ 1998 ਵਿਚ ਸੋਨੇ ਦਿਆ ਵੇ ਕੰਗਣਾ ਐਲਬਮ ਆਈ ਸੀ| ਉਸ ਤੋਂ ਬਾਅਦ ਉਨ੍ਹਾਂ ਦੀ 2002 ਵਿਚ ਸ਼ੌਕ ਅਮੀਰਾਂ ਦਾ| ਉਸ ਤੋਂ ਬਾਅਦ 2005 ਵਿਚ ਹੰਝੂ ਆਈ| ਉਨ੍ਹਾਂ ਨੂੰ ਕਈ ਦਰਦ ਭਰੇ ਗੀਤਾਂ ਨਾਲ ਜਾਣਿਆ ਜਾਂਦਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …