Home / Punjabi News / ਪੁਲਸ ਨੇ ਦਾਤੀ ਮਹਾਰਾਜ ਨੂੰ ਲੁਕਆਊਟ ਨੋਟਿਸ ਕੀਤਾ ਜਾਰੀ

ਪੁਲਸ ਨੇ ਦਾਤੀ ਮਹਾਰਾਜ ਨੂੰ ਲੁਕਆਊਟ ਨੋਟਿਸ ਕੀਤਾ ਜਾਰੀ

ਪੁਲਸ ਨੇ ਦਾਤੀ ਮਹਾਰਾਜ ਨੂੰ ਲੁਕਆਊਟ ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ— ਬਲਾਤਕਾਰ ਦਾ ਦੋਸ਼ ਲੱਗਣ ਦੇ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦਾਤੀ ਮਹਾਰਾਜ ਵਿਦੇਸ਼ ਭੱਜ ਸਕਦੇ ਹਨ। ਘਟਨਾ ਦੇ ਸਾਹਮਣੇ ਆਉਂਣ ਦੇ ਬਾਅਦ ਦਾਤੀ ਮਹਾਰਾਜ ਅੰਡਰ ਗਰਾਊਂਡ ਹੋ ਗਏ ਹਨ। ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਆਖ਼ਰੀ ਦਾਤੀ ਮਹਾਰਾਜ ਕਿੱਥੇ ਹਨ। ਇਕ ਵੀਡੀਓ ਮੈਸੇਜ਼ ਭੇਜ ਦਾਤੀ ਮਹਾਰਾਜ ਨੇ ਪੁਲਸ ਦੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ। ਸੂਤਰਾਂ ਦੀ ਮੰਨੋ ਤਾਂ ਵਿਦੇਸ਼ ਭੱਜਣ ਦੇ ਡਰ ਤੋਂ ਪੁਲਸ ਨੇ ਲੁਕ ਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ। ਸਾਰੇ ਏਅਰਪੋਰਟ ਨੂੰ ਇਸ ਨੋਟਿਸ ਦੇ ਜ਼ਰੀਏ ਅਲਰਟ ਕਰ ਦਿੱਤਾ ਗਿਆ ਹੈ। ਜੇਕਰ ਬਾਬਾ ਕਿਤੇ ਵਿਦੇਸ਼ ਜਾਣ ਲਈ ਫਲਾਇਟ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਬਾਰੇ ‘ਚ ਤੁਰੰਤ ਪੁਲਸ ਨੂੰ ਖਬਰ ਦਿੱਤੀ ਜਾਵੇਗੀ। ਉਨ੍ਹਾਂ ਦੇ ਕੇਸ ਸੰਬੰਧੀ ਡਿਟੇਲ ਅਤੇ ਫੋਟੋ ਵੀ ਏਅਰਪੋਰਟ ਅਥਾਰਿਟੀ ਨੂੰ ਭੇਜੇ ਗਏ ਹਨ।
ਮਾਮਲੇ ਦੀ ਸੱਚਾਈ ਜਾਣਨ ਲਈ ਪੁਲਸ ਰਾਜਸਥਾਨ ਦੇ ਆਸ਼ਰਮ ‘ਚ ਰਹਿਣ ਵਾਲੀ ਉਨ੍ਹਾਂ ਦੀ ਸਮਰਥਕ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਤਾਂ ਜੋ ਪੁਲਸ ਨੂੰ ਜ਼ਿਆਦਾ ਤੋਂ ਜ਼ਿਆਦਾ ਬਾਬੇ ਦੀ ਸੱਚਾਈ ਦੇ ਬਾਰੇ ‘ਚ ਪਤਾ ਚੱਲ ਸਕੇ। ਇਸ ਦੇ ਨਾਲ ਹੀ ਪੀੜਤਾ ਨੇ ਮੁਕੱਦਮੇ ‘ਚ ਜਿਸ ਗੁਫਾ ਵਾਲੇ ਕਮਰੇ ਦੇ ਬਲਾਤਕਾਰ ਦੀ ਗੱਲ ਕੀਤੀ ਹੈ, ਉਥੇ ਜਾ ਵੀ ਜਾਂਚ ਕਰੇਗੀ। ਇਨ੍ਹਾਂ ਆਸ਼ਰਮਾਂ ਦੇ ਅੰਦਰ ਜੇਕਰ ਪੀੜਤਾਂ ਦੀ ਤਰ੍ਹਾਂ ਕੋਈ ਦੂਜੀ ਔਰਤ ਸਾਹਮਣੇ ਆ ਜਾਂਦੀ ਹੈ, ਉਸ ਸਥਿਤੀ ‘ਚ ਬਾਬੇ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ। ਪੁਲਸ ਦੀ ਜਾਂਚ ਕੁੱਲ ਮਿਲਾ ਕੇ ਆਸਾਰਾਮ ਬਾਪੂ ਕੇਸ ਦੀ ਤਰ੍ਹਾਂ ਅੱਗੇ ਵਧ ਰਹੀ ਹੈ। ਜਿਸ ਦੇ ਸਾਹਮਣੇ ਆਉਣ ਦੇ ਬਾਅਦ ਪੁਲਸ ਨੇ ਆਸਾਰਾਮ ‘ਤੇ ਸ਼ਿਕੰਜਾ ਕੱਸਣ ਲਈ ਆਸ਼ਰਮਾਂ ‘ਚ ਜਾ ਕੇ ਸੇਵਾਦਾਰਾਂ ਦੇ ਬਿਆਨ ਲਏ ਸਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …