Home / Punjabi News / ‘ਪਾਪਾ-ਪਾਪਾ’ ਕਹਿੰਦਾ ਰੋ ਰਿਹਾ 3 ਸਾਲਾ ਪਾਕਿਸਤਾਨੀ ਬੱਚਾ ਭਾਰਤ ’ਚ ਦਾਖਲ, ਬੀਐੱਸਐੱਫ ਨੇ ਮਾਪਿਆਂ ਨੂੰ ਸੌਂਪਿਆ

‘ਪਾਪਾ-ਪਾਪਾ’ ਕਹਿੰਦਾ ਰੋ ਰਿਹਾ 3 ਸਾਲਾ ਪਾਕਿਸਤਾਨੀ ਬੱਚਾ ਭਾਰਤ ’ਚ ਦਾਖਲ, ਬੀਐੱਸਐੱਫ ਨੇ ਮਾਪਿਆਂ ਨੂੰ ਸੌਂਪਿਆ

ਚੰਡੀਗੜ੍ਹ, 2 ਜੁਲਾਈ

ਪੰਜਾਬ ਵਿੱਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ (ਆਈਬੀ) ਪਾਰ ਕਰਨ ਵਾਲੇ ਤਿੰਨ ਸਾਲਾ ਪਾਕਿਸਤਾਨੀ ਬੱਚੇ ਨੂੰ ਬੀਐੱਸਐੱਫ ਨੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਸੂਬੇ ਦੇ ਫਿਰੋਜ਼ਪੁਰ ਸੈਕਟਰ ‘ਚ ਬੀਐੱਸਐੱਫ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਲੱਗੀ ਵਾੜ ਕੋਲ ਬੱਚੇ ਨੂੰ ਰੋਂਦੇ ਦੇਖਿਆ। ਬੱਚਾ ਰੋ ਰਿਹਾ ਸੀ ਅਤੇ ਪਾਪਾ, ਪਾਪਾ ਕਹਿ ਰਿਹਾ ਸੀ, ਜਿਸ ਤੋਂ ਬਾਅਦ ਬੀਐੱਸਐੱਫ ਫੀਲਡ ਕਮਾਂਡਰ ਨੇ ਪਾਕਿਸਤਾਨੀ ਰੇਂਜਰਾਂ ਨਾਲ ਤੁਰੰਤ ਫਲੈਗ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਬੱਚੇ ਨੂੰ ਵਾਪਸ ਸੌਂਪਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਬਾਅਦ ਬੱਚੇ ਨੂੰ ਉਸ ਦੇ ਪਿਤਾ ਦੀ ਮੌਜੂਦਗੀ ਵਿੱਚ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …