Home / Punjabi News / ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਦੇ ਪੁੱਤਰ ਨੂੰ ਭਗੌੜਾ ਐਲਾਨਿਆ

ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਦੇ ਪੁੱਤਰ ਨੂੰ ਭਗੌੜਾ ਐਲਾਨਿਆ

ਇਸਲਾਮਾਬਾਦ, 15 ਜੁਲਾਈ

ਪਾਕਿਸਤਾਨ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਅਤੇ ਇੱਕ ਹੋਰ ਵਿਅਕਤੀ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਭਗੌੜਾ ਕਰਾਰ ਦਿੱਤਾ ਹੈ। ‘ਦਿ ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਲਾਹੌਰ ਸਪੈਸ਼ਲ ਕੋਰਟ (ਸੈਂਟਰਲ-1) ਨੇ ਸੁਲੇਮਾਨ ਅਤੇ ਤਾਹਿਰ ਨਕਵੀ ਨੂੰ ਭਗੌੜਾ ਐਲਾਨਿਆ ਹੈ ਕਿਉਂਕਿ ਉਹ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਤੇ ਸੁਲੇਮਾਨ ਨੂੰ ਨਵੰਬਰ 2020 ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਨਾਮਜ਼ਦ ਕੀਤਾ ਸੀ। ਸੁਲੇਮਾਨ ਅਤੇ ਨਕਵੀ ਦੀ ਗ੍ਰਿਫ਼ਤਾਰੀ ਲਈ 28 ਮਈ ਨੂੰ ਵਾਰੰਟ ਜਾਰੀ ਕੀਤੇ ਗਏ ਸਨ। ਇਸੇ ਦੌਰਾਨ ਅਦਾਲਤ ਨੇ ਇੱਕ ਹੋਰ ਸ਼ੱਕੀ ਮਲਿਕ ਮਕਸੂਦ ਉਰਫ਼ ਮਕਸੂਦ ‘ਚਪੜਾਸੀ’ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤਾ ਸੀ। ਮਕਸੂਦ ਦੀ ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿੱਚ ਮੌਤ ਹੋ ਗਈ ਸੀ। ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੰਘੀ ਏਜੰਸੀ ਨੂੰ ਸੁਲੇਮਾਨ ਤੇ ਨਕਵੀ ਦੀਆਂ ਜਾਇਦਾਦਾਂ ਦੇ ਵੇਰਵਿਆਂ ਦੇ ਨਾਲ ਨਾਲ ਮਕਸੂਦ ਦੀ ਮੌਤ ਦਾ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …