Home / Punjabi News / ‘ਪਾਕਿਸਤਾਨੀ ਜੇਲਾਂ ‘ਚ ਬੰਦ ਭਾਰਤੀ ਮਛੇਰਿਆਂ ਨੂੰ ਜਲਦ ਕੀਤਾ ਜਾਵੇ ਰਿਹਾਅ’

‘ਪਾਕਿਸਤਾਨੀ ਜੇਲਾਂ ‘ਚ ਬੰਦ ਭਾਰਤੀ ਮਛੇਰਿਆਂ ਨੂੰ ਜਲਦ ਕੀਤਾ ਜਾਵੇ ਰਿਹਾਅ’

‘ਪਾਕਿਸਤਾਨੀ ਜੇਲਾਂ ‘ਚ ਬੰਦ ਭਾਰਤੀ ਮਛੇਰਿਆਂ ਨੂੰ ਜਲਦ ਕੀਤਾ ਜਾਵੇ ਰਿਹਾਅ’

ਨਵੀਂ ਦਿੱਲੀ— ਰਾਜ ਸਭਾ ਵਿਚ ਸੋਮਵਾਰ ਨੂੰ ਵਾਈ. ਐੱਸ. ਆਰ. ਕਾਂਗਰਸ ਦੇ ਇਕ ਮੈਂਬਰ ਨੇ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ ਭਾਰਤੀ ਮਛੇਰਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੀ ਛੇਤੀ ਰਿਹਾਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੌਂਸਲਿੰਗ ਸਹੂਲਤ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ। ਵਾਈ. ਐੱਸ. ਆਰ. ਕਾਂਗਰਸ ਦੇ ਵੀ. ਵਿਜੇਸਾਈ ਰੈੱਡੀ ਨੇ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਪਿਛਲੇ ਸਾਲ ਪਾਕਿਸਤਾਨੀ ਸ਼ਿਪਿੰਗ ਸੁਰੱਖਿਆ ਏਜੰਸੀ ਨੇ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਜਲ ਖੇਤਰ ‘ਚ ਦਾਖਲ ਹੋ ਕੇ 46 ਭਾਰਤੀ ਮਛੇਰਿਆਂ ਨੂੰ ਫੜ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ 46 ਭਾਰਤੀ ਮਛੇਰਿਆਂ ਨੂੰ ਪਿਛਲੇ ਸਾਲ ਅਕਤੂਬਰ-ਨਵੰਬਰ ‘ਚ ਫੜਿਆ ਗਿਆ। ਇਨ੍ਹਾਂ ‘ਚੋਂ 22 ਮਛੇਰੇ ਆਂਧਰਾ ਪ੍ਰਦੇਸ਼ ਦੇ ਸਨ, ਜੋ ਕਿ ਮੱਛੀ ਫੜਨ ਵਾਲੇ ਟਰੇਲਰਾਂ ‘ਚ ਕੰਮ ਕਰਨ ਲਈ ਗੁਜਰਾਤ ਆਏ ਸਨ। ਇਨ੍ਹਾਂ ਸਾਰੇ ਮਛੇਰਿਆਂ ਨੂੰ ਕਰਾਚੀ ਦੀ ਜੇਲ ‘ਚ ਨਿਆਂਇਕ ਹਿਰਾਸਤ ਵਿਚ ਰੱਖਿਆ ਗਿਆ ਹੈ।
ਰੈੱਡੀ ਨੇ ਕਿਹਾ ਕਿ ਪਾਕਿਸਤਾਨ ਮੁਤਾਬਕ ਘੱਟ ਤੋਂ ਘੱਟ 483 ਭਾਰਤੀ ਮਛੇਰੇ ਉਸ ਦੀਆਂ ਜੇਲਾਂ ਵਿਚ ਬੰਦ ਹਨ। ਉਨ੍ਹਾਂ ਨੇ ਸਵਾਲ ਕੀਤਾ, ”ਜਦੋਂ ਪਾਕਿਸਤਾਨੀ ਸ਼ਿਪਿੰਗ ਸੁਰੱਖਿਆ ਏਜੰਸੀ ਨੇ ਭਾਰਤੀ ਜਲ ਖੇਤਰ ‘ਚ ਅਚਨਚੇਤ ਹਮਲਾ ਕੀਤਾ ਸੀ ਤਾਂ ਉਸ ਸਮੇਂ ਭਾਰਤੀ ਤੱਟ ਰੱਖਿਅਕ ਕੀ ਕਰ ਰਹੇ ਸਨ?” ਰੈੱਡੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਵੇਲੇ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸਾਹਮਣੇ ਵੀ ਇਹ ਮੁੱਦਾ ਚੁੱਕਿਆ ਸੀ, ਜਿਨ੍ਹਾਂ ਨੇ ਮਛੇਰਿਆਂ ਦੇ ਪਰਿਵਾਰਾਂ ਨੂੰ ਕੌਂਸਲਿੰਗ ਪਹੁੰਚ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਸੀ। 8 ਮਹੀਨੇ ਬੀਤ ਗਏ, ਹੁਣ ਤਕ ਨਾ ਤਾਂ ਇਨ੍ਹਾਂ ਮਛੇਰਿਆਂ ਦੇ ਪਰਿਵਾਰਾਂ ਨੂੰ ਕੌਂਸਲਿੰਗ ਪਹੁੰਚ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਮਛੇਰੇ ਰਿਹਾਅ ਕੀਤੇ ਗਏ। ਰੈੱਡੀ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਵਿਚ ਤੁਰੰਤ ਦਖਲ ਅੰਦਾਜ਼ੀ ਕਰਨ, ਉਨ੍ਹਾਂ ਦੇ ਪਰਿਵਾਰਾਂ ਨੂੰ ਕੌਂਸਲਿੰਗ ਸਹੂਲਤ ਉਪਲੱਬਧ ਕਰਾਉਣ ਅਤੇ ਮਛੇਰਿਆਂ ਦੀ ਛੇਤੀ ਰਿਹਾਈ ਯਕੀਨੀ ਕੀਤੇ ਜਾਣ ਦੀ ਮੰਗ ਕੀਤੀ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …