Home / Punjabi News / ਪਹਿਲੂ ਖਾਨ ਮਾਮਲੇ ‘ਚ ਸਾਰੇ ਦੋਸ਼ੀ ਬਰੀ, ਪ੍ਰਿਯੰਕਾ ਬੋਲੀ- ਕੋਰਟ ਦਾ ਫੈਸਲਾ ਹੈਰਾਨ ਕਰਨ ਵਾਲਾ

ਪਹਿਲੂ ਖਾਨ ਮਾਮਲੇ ‘ਚ ਸਾਰੇ ਦੋਸ਼ੀ ਬਰੀ, ਪ੍ਰਿਯੰਕਾ ਬੋਲੀ- ਕੋਰਟ ਦਾ ਫੈਸਲਾ ਹੈਰਾਨ ਕਰਨ ਵਾਲਾ

ਪਹਿਲੂ ਖਾਨ ਮਾਮਲੇ ‘ਚ ਸਾਰੇ ਦੋਸ਼ੀ ਬਰੀ, ਪ੍ਰਿਯੰਕਾ ਬੋਲੀ- ਕੋਰਟ ਦਾ ਫੈਸਲਾ ਹੈਰਾਨ ਕਰਨ ਵਾਲਾ

ਨਵੀਂ ਦਿੱਲੀ— ਪਹਿਲੂ ਖਾਨ ਦੇ ਕੇਸ ‘ਚ ਕੋਰਟ ਦੇ ਫੈਸਲੇ ‘ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਹੈਰਾਨੀ ਜ਼ਾਹਰ ਕੀਤੀ ਹੈ। ਪ੍ਰਿਯੰਕਾ ਨੇ ਕਿਹਾ ਕਿ ਪਹਿਲੂ ਖਾਨ ਮਾਮਲੇ ‘ਚ ਲੋਅਰ ਕੋਰਟ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਸਾਡੇ ਦੇਸ਼ ‘ਚ ਅਣਮਨੁੱਖਤਾ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਭੀੜ ਵਲੋਂ ਕਤਲ ਇਕ ਭਿਆਨਕ ਅਪਰਾਧ ਹੈ। ਅਸ਼ੋਕ ਗਹਿਲੋਤ ਦੀ ਸਰਕਾਰ ਦੀ ਤਾਰੀਫ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਰਾਜਸਥਾਨ ਸਰਕਾਰ ਵਲੋਂ ਭੀੜ ਵਲੋਂ ਕਤਲ ਵਿਰੁੱਧ ਕਾਨੂੰਨ ਬਣਾਉਣ ਦੀ ਪਹਿਲ ਸ਼ਲਾਘਾਯੋਗ ਹੈ। ਆਸ ਹੈ ਕਿ ਪਹਿਲੂ ਖਾਨ ਮਾਮਲੇ ‘ਚ ਨਿਆਂ ਦਿਵਾ ਕੇ ਇਸ ਦਾ ਚੰਗਾ ਉਦਾਹਰਣ ਪੇਸ਼ ਕੀਤਾ ਜਾਵੇਗਾ। ਰਾਜਸਥਾਨ ਦੇ ਪਹਿਲੂ ਖਾਨ ਮੌਬ ਲਿੰਚਿੰਗ ਮਾਮਲੇ ‘ਚ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਅਲਵਰ ਜ਼ਿਲਾ ਕੋਰਟ ਨੇ ਸਬੂਤਾਂ ਦੀ ਕਮੀ ਦੇ ਆਧਾਰ ‘ਤੇ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕੀਤਾ ਹੈ।ਇਸ ਮਾਮਲੇ ‘ਚ ਪੀੜਤਾਂ ਦੇ ਵਕੀਲ ਯੋਗੇਂਦਰ ਸਿੰਘ ਖੜਾਨਾ ਕਿਹਾ ਸੀ ਕਿ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਇਸ ਦਾ ਅਧਿਐਨ ਕਰ ਕੇ ਉਹ ਇਸ ਫੈਸਲੇ ਨੂੰ ਉੱਪਰੀ ਅਦਾਲਤ ‘ਚ ਚੁਣੌਤੀ ਦੇਣਗੇ। ਪਹਿਲੂ ਖਾਨ ਮਾਮਲੇ ‘ਚ ਕੁੱਲ 9 ਦੋਸ਼ੀ ਸਨ। ਇਨ੍ਹਾਂ ‘ਚੋਂ 3 ਦੋਸ਼ੀ ਨਾਬਾਲਗ ਸਨ। ਬੁੱਧਵਾਰ ਨੂੰ ਕੋਰਟ ਨੇ 6 ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਨਿਰਦੋਸ਼ ਕਰਾਰ ਦਿੱਤਾ ਸੀ। ਕੋਰਟ ਨੇ ਆਪਣੇ ਆਦੇਸ਼ ‘ਚ ਵੀਡੀਓ ਫੁਟੇਜ ਨੂੰ ਸਬੂਤ ਨਹੀਂ ਮੰਨਿਆ ਸੀ। ਕੋਰਟ ਨੇ ਆਪਣੇ ਆਦੇਸ਼ ‘ਚ ਕਿਹਾ ਸੀ ਕਿ ਪੁਲਸ ਨੇ ਵੀਡੀਓ ਫੁਟੇਜ ਦੀ ਐੱਫ.ਐੱਸ.ਐੱਲ. ਜਾਂਚ ਨਹੀਂ ਕਰਵਾਈ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਪਹਿਲੂ ਖਾਨ ਦੇ ਬੇਟੇ ਦੋਸ਼ੀਆਂ ਦੀ ਪਛਾਣ ਨਹੀਂ ਕਰ ਸਕੇ। ਇਨ੍ਹਾਂ ਆਧਾਰਾਂ ‘ਤੇ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …