Home / Punjabi News / ਪਹਿਲਾਂ ਤੋਂ ਬਿਹਤਰ ਹਾਂ, ਛੇਤੀ ਵਾਪਸੀ ਦੀ ਉਮੀਦ : ਜੇਤਲੀ

ਪਹਿਲਾਂ ਤੋਂ ਬਿਹਤਰ ਹਾਂ, ਛੇਤੀ ਵਾਪਸੀ ਦੀ ਉਮੀਦ : ਜੇਤਲੀ

ਪਹਿਲਾਂ ਤੋਂ ਬਿਹਤਰ ਹਾਂ, ਛੇਤੀ ਵਾਪਸੀ ਦੀ ਉਮੀਦ : ਜੇਤਲੀ

ਨਵੀਂ ਦਿੱਲੀ—ਖਰਾਬ ਸਿਹਤ ਦੇ ਚੱਲਦੇ ਮੋਦੀ ਸਰਕਾਰ ਦੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਨਹੀਂ ਕਰ ਪਾਏ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹੁਣ ਪਹਿਲਾਂ ਤੋਂ ਕਾਫੀ ਬਿਹਤਰ ਹਨ ਅਤੇ ਉਨ੍ਹਾਂ ਦੇ ਛੇਤੀ ਹੀ ਵਾਪਸ ਆਉਣ ਦੀ ਉਮੀਦ ਹੈ। ਮੋਦੀ ਸਰਕਾਰ ‘ਚ ਵਿੱਤ ਮੰਤਰੀ ਰਹੇ ਜੇਤਲੀ ਪਿਛਲੇ ਮਹੀਨੇ ਇਲਾਜ ਲਈ ਨਿਊਯਾਰਕ ਚੱਲੇ ਗਏ ਸਨ। ਉਨ੍ਹਾਂ ਦੀ ਗੈਰਹਾਜ਼ਰੀ ‘ਚ ਵਿੱਤੀ ਮੰਤਰਾਲੇ ਦੀ ਜ਼ਿੰਮੇਦਾਰੀ ਰੇਲ ਮੰਤਰੀ ਪੀਊਸ਼ ਗੋਇਲ ਨੂੰ ਦਿੱਤੀ ਗਈ।
ਉਨ੍ਹਾਂ ਨੇ ਸ਼ੁੱਕਰਵਾਰ ਨੂੰ 2019-20 ਦਾ ਅੰਤਰਿਮ ਬਜਟ ਪੇਸ਼ ਕੀਤਾ। ਜੇਤਲੀ ਨੇ ਪੱਤਰਕਾਰਾਂ ਨਾਲ ਵੀਡੀਓ ਕਾਂਫਰੈਸਿੰਗ ਦੇ ਰਾਹੀਂ ਕਿਹਾ ਕਿ ਮੈਂ ਛੇਤੀ ਵਾਪਸ ਆਵਾਂਗਾ। ਮੈਂ ਪਹਿਲਾਂ ਤੋਂ ਬਿਹਤਰ ਹਾਂ। ਉਮੀਦ ਹੈ ਕਿ ਛੇਤੀ ਭਾਰਤ ਵਾਪਸ ਆਵਾਂਗਾ। ਜੇਤਲੀ ਨੂੰ ਪਰੀਖਣ ਦੇ ਦੌਰਾਨ ਸਾਫਟ ਟਿਸ਼ੂ ਕੈਂਸਰ ਹੋਣ ਦਾ ਪਤਾ ਲੱਗਿਆ, ਜਿਸ ਦੇ ਇਲਾਜ ਲਈ ਸਰਜਰੀ ਦੀ ਲੋੜ ਹੁੰਦੀ ਹੈ। ਐਮਸ ‘ਚ 14 ਮਈ 2018 ਨੂੰ ਕਿਡਨੀ ਟਰਾਂਸਪਲਾਂਟ ਸਰਜਰੀ ਦੇ ਬਾਅਦ ਇਹ ਜੇਤਲੀ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਉਸ ਸਮੇਂ ਵੀ ਗੋਇਲ ਨੂੰ ਵਿੱਤੀ ਮੰਤਰਾਲੇ ਦਾ ਹੋਰ ਪ੍ਰਭਾਰ ਸੌਂਪਿਆ ਗਿਆ ਸੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …