Home / Punjabi News / ਪਰਵਾਸੀ ਭਾਰਤੀਆਂ ਨੂੰ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਹਿੱਸਾ ਲੈਣ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ: ਸਰਕਾਰ

ਪਰਵਾਸੀ ਭਾਰਤੀਆਂ ਨੂੰ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਹਿੱਸਾ ਲੈਣ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ: ਸਰਕਾਰ

ਪਰਵਾਸੀ ਭਾਰਤੀਆਂ ਨੂੰ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਹਿੱਸਾ ਲੈਣ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ: ਸਰਕਾਰ

ਨਵੀਂ ਦਿੱਲੀ, 5 ਮਾਰਚ

ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਕਾਰਡਧਾਰਕਾਂ ਨੂੰ ਦੇਸ਼ ਵਿੱਚ ਕਿਸੇ ਵੀ ਮਿਸ਼ਨਰੀ, ‘ਤਬਲੀਗ’ ਜਾਂ ਮੀਡੀਆ ਨਾਲ ਜੁੜੀਆਂ ਸਰਗਰਮੀਆਂ ‘ਚ ਸ਼ਮੂਲੀਅਤ ਕਰਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਓਸੀਆਈ ਕਾਰਡਧਾਰਕਾਂ ਨੂੰ ਘਰੇਲੂ ਉਡਾਣਾਂ ਦੇ ਕਿਰਾਏ ਅਤੇ ਕੌਮੀ ਪਾਰਕਾਂ ਤੇ ਪੁਰਾਤਨ ਇਮਾਰਤਾਂ ਤੇ ਅਜਾਇਬਘਰਾਂ ਦੀ ਫੇਰੀ ਮੌਕੇ ਦਾਖ਼ਲਾ ਫ਼ੀਸਾਂ ਤੇ ਹੋਰ ਸਹੂਲਤਾਂ ਭਾਰਤੀ ਨਾਗਰਿਕਾਂ ਵਾਂਗ ਮਿਲਦੀਆਂ ਰਹਿਣਗੀਆਂ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਇਹ ਸਾਰੇ ਨੇਮ ਉਸ ਵੱਲੋਂ ਸਾਲ 2019 ‘ਚ ਪ੍ਰਕਾਸ਼ਿਤ ‘ਕਿਤਾਬਚੇ’ ‘ਚ ਦਰਜ ਹਨ ਤੇ ਇਨ੍ਹਾਂ ਨੂੰ ਹਾਲ ਹੀ ਵਿੱਚ ਸੰਗਠਿਤ ਤੇ ਨੋਟੀਫਾਈ ਕੀਤਾ ਗਿਆ ਹੈ। ਮੰੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਓਸੀਆਈ ਕਾਰਡਧਾਰਕ ਭਾਰਤ ਵਿੱਚ ‘ਖੋਜ ਕਰਨ ਜਾਂ ਕਿਸੇ ਮਿਸ਼ਨਰੀ ਜਾਂ ਤਬਲੀਗ ਜਾਂ ਪਹਾੜਾਂ ‘ਤੇ ਚੜ੍ਹਨ ਜਾਂ ਮੀਡੀਆ ਨਾਲ ਜੁੜੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ’ ਜਾਂ ਭਾਰਤੀ ਸਫ਼ਾਰਤਖ਼ਾਨੇ ਤੋਂ ਵਿਸ਼ੇਸ਼ ਮਨਜ਼ੂਰੀ ਲੈਣੀ ਹੋਵੇਗੀ।” ਇਸ ਤੋਂ ਇਲਾਵਾ ਓਸੀਆਈ ਕਾਰਡਧਾਰਕਾਂ ਲਈ ਕਿਸੇ ਪਾਬੰਦੀਸ਼ੁਦਾ ਖੇਤਰ ਵਿੱਚ ਕੰਮ ਕਰਨ ਲਈ ਵੀ ਵਿਸ਼ੇਸ਼ ਮਨਜ਼ੂਰੀ ਲਾਜ਼ਮੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਓਸੀਆਈ ਕਾਰਡਧਾਰਕ ਵਿਦੇਸ਼ੀ ਨਾਗਰਿਕ ਹੁੰਦਾ ਹੈ, ਜਿਸ ਕੋਲ ਵਿਦੇਸ਼ ਦਾ ਪਾਸਪੋਰਟ ਹੁੰਦਾ ਹੈ ਅਤੇ ਉਹ ਭਾਰਤ ਦਾ ਨਾਗਰਿਕ ਨਹੀਂ ਹੈ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …