Home / World / ਪਟਿਆਲਾ ‘ਚ ਤਾਇਨਾਤ ਕੀਤੀ ਜਾਵੇ ਪੈਰਾ ਮਿਲਟਰੀ ਫੋਰਸ : ਹਰਜੀਤ ਗਰੇਵਾਲ

ਪਟਿਆਲਾ ‘ਚ ਤਾਇਨਾਤ ਕੀਤੀ ਜਾਵੇ ਪੈਰਾ ਮਿਲਟਰੀ ਫੋਰਸ : ਹਰਜੀਤ ਗਰੇਵਾਲ

ਪਟਿਆਲਾ ‘ਚ ਤਾਇਨਾਤ ਕੀਤੀ ਜਾਵੇ ਪੈਰਾ ਮਿਲਟਰੀ ਫੋਰਸ : ਹਰਜੀਤ ਗਰੇਵਾਲ

ਸੂਬੇ ਦੇ ਚੋਣ ਕਮਿਸ਼ਨਰ ਨੂੰ ਮਿਲਕੇ ਭਾਜਪਾ ਨੇ ਰੱਖੀ ਮੰਗ
ਪੈਰਾ ਮਿਲਟਰੀ ਅਤੇ ਨੇਡ਼ਲੇ ਸੂਬਿਆਂ ਦੇ ਚੋਣ ਆਬਜਰਵਰਾਂ ਦੀ ਨਿਗਰਾਨੀ ਵਿਚ ਹੋਵੇ ਵੋਟਿੰਗ : ਭਾਜਪਾ
ਚੰਡੀਗਡ਼- ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਪਟਿਆਲਾ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਦੇ ਲਈ ਸੂਬਾ ਆਹੁਦੇਦਾਰ ਪ੍ਰਭਾਰੀ ਹਰਜੀਤ ਸਿੰਘ ਗਰੇਵਾਲ ਅੱਜ ਸੂਬਾ ਸਕੱਤਰ ਵਿਨੀਤ ਜੋਸ਼ੀ ਦੇ ਨਾਲ ਚੋਣ ਕਮਿਸ਼ਨਰ ਨੂੰ ਮਿਲਕੇ ਪਟਿਆਲਾ ਦੇ ਅੰਦਰ ਕਾਂਗਰਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀਆਂ, ਸਿਵਿਲ ਪ੍ਰਸ਼ਾਸਨ ਦੀ ਦੁਰਵਰਤੋਂ, ਪੁਲੀਸ ਦੀ ਦੁਰਵਰਤੋਂ ਦੀ ਜਾਣਕਾਰੀ ਦਿੱਤੀ। ਸ. ਗਰੇਵਾਲ ਨੇ ਚੋਣ ਕਮਿਸ਼ਨਰ ਨੂੰ ਉਦਾਹਰਣਾਂ ਸਮੇਤ ਦੱਸਿਆ ਕਿ ਕਿਸ ਤਰਾਂ ਸਿਵਲ ਪੁਲੀਸ ਅਫਸਰ ਅਕਾਲੀ-ਭਾਜਪਾ ਦੇ ਉਮੀਦਵਾਰਾਂ ‘ਤੇ ਦਬਾਵ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਧਮਕਾ ਰਹੇ ਹਨ। ਪਟਿਆਲਾ ਵਿਚ ਪੁਲੀਸ ਨੇ ਸਾਰੀਆਂ ਹਦਾਂ ਪਾਰ ਕੀਤੀ ਹੋਈਆਂ ਹਨ ਅਤੇ ਥਾਣਾ ਪੱਧਰ ‘ਤੇ ਪੁਲੀਸ ਤਾਂ ਕਾਂਗਰਸੀ ਵਰਕਰ ਵੱਜੋਂ ਵਿਰੋਧੀਆਂ ਨੂੰ ਡਰਾ ਧਮਕਾ ਰਹੀ ਹੈ। ਪਟਿਆਲਾ ਤੋਂ ਭਾਜਪਾ ਉਮੀਦਵਾਰਾਂ ਵੱਲੋਂ ਭੇਜੀ ਗਈਆਂ ਸ਼ਿਕਾਇਤਾਂ ਵੀ ਗਰੇਵਾਲ ਨੇ ਕਮਿਸ਼ਨਰ ਨੂੰ ਸੌਂਪੀ ਅਤੇ ਮੰਗ ਕੀਤੀ ਕਿ ਪਟਿਆਲਾ ਵਿਚ ਚੋਣ ਦੇ ਲਈ ਪੰਜਾਬ ਪੁਲੀਸ ਦੀ ਥਾਂ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਜਾਵੇ।
ਵਿਨੀਤ ਜੋਸ਼ੀ ਨੇ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਗੁਰਦਾਸਪੂਰ ਜ਼ਿਮਨੀ ਚੋਣਾਂ ਵਿਚ ਪੁਲੀਸ ਦੀ ਦੁਰਵਰਤੋਂ ਨਾਲ ਕਾਂਗਰਸ ਦੇ ਜਿੱਤ ਹਾਸਿਲ ਕੀਤੀ ਅਤੇ ਉਸੇ ਤਰਾਂ ਹੁਣ ਜਿਸ ਤਰਾਂ ਮਿਉਂਸੀਪਲ ਚੋਣਾਂ ਦੇ ਹਰ ਪਡ਼ਾਅ ਜਿਵੇਂ ਕਿ ਵਾਰਡਬੰਦੀ, ਵੋਟਰ ਸੂਚੀ ਨੋਟਿਫਿਕੇਸ਼ਨ, ਐਨਓਸੀ, ਨਾਮਜ਼ਦਗੀ ਆਦਿ ‘ਤੇ ਸਿਵਿਲ ਅਤੇ ਖਾਸਕਰ ਪੁਲੀਸ ਦੀ ਦੁਰਵਰਤੋਂ ਦੀਆਂ ਖਬਰਾਂ ਅਖਬਾਰਾਂ ਵਿਚ ਛੱਪਿਆਂ, ਟੀਵੀ ਚੈਨਲਾਂ ‘ਤੇ ਦਿਖਾਇਆ ਹੈ, ਵਿਰੋਧੀ ਦਲਾਂ ਦੇ ਆਗੂਆਂ ਨੇ ਕਮਿਸ਼ਨਰ ਨੂੰ ਪੱਤਰ ਵੀ ਲਿਖੇ ਹਨ, ਇਸ ਨਾਲ ਸਪੱਸ਼ਟ ਹੈ ਕਿ ਨਿਖਪੱਖ ਚੋਣ ਕਰਵਾਉਣ ਦੇ ਲਈ ਅਮ੍ਰਿਤਸਰ, ਜਲੰਧਰ, ਪਟਿਆਲਾ ਨਗਰ ਨਿਗਮਾਂ ਦੇ ਨਾਲ ਸਾਰੀਆਂ 31 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿਚ ਪੈਰਾ ਮਿਲਟਰੀ ਫੋਰਸ ਅਤੇ ਨੇਡ਼ਲੇ ਸੂਬਿਆਂ ਤੋਂ ਚੋਣ ਆਬਜਰਵਰ ਨੂੰ ਲਗਾਇਆ ਜਾਣਾ ਜਰੂਰੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …