Home / Punjabi News / ਪਟਨਾ ਤੋਂ ਦਿੱਲੀ ਤਕ ਹੜ੍ਹ, ਲੋਕ ਬੇਹਾਲ

ਪਟਨਾ ਤੋਂ ਦਿੱਲੀ ਤਕ ਹੜ੍ਹ, ਲੋਕ ਬੇਹਾਲ

ਪਟਨਾ ਤੋਂ ਦਿੱਲੀ ਤਕ ਹੜ੍ਹ, ਲੋਕ ਬੇਹਾਲ

ਨਵੀਂ ਦਿੱਲੀ/ਪਟਨਾ – ਮਾਨਸੂਨ ਆਉਣ ਤੋਂ ਬਾਅਦ ਮੀਂਹ ਨਾਲ ਕਈ ਸੂਬੇ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਪਟਨਾ ਤੋਂ ਦਿੱਲੀ ਤਕ ਹੜ੍ਹ ਵਰਗਾ ਮਾਹੌਲ ਹੈ। ਬੀਤੇ ਦਿਨ 5 ਗੁਣਾ ਪਾਣੀ ਵਧਣ ਕਾਰਨ ਦਿੱਲੀ ‘ਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਨੂੰ ਵੀ ਪਾਰ ਕਰ ਗਈ ਹੈ ਜਿਸ ਕਾਰਨ ਪੁਰਾਣੇ ਯਮੁਨਾ ਪੁਲ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਓਧਰ ਹਰਿਆਣਾ ਨੇ ਪਹਿਲੀ ਵਾਰ ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹ ਦਿੱਤੇ ਹਨ ਜਿਸ ਕਾਰਨ ਦਿੱਲੀ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਨੇ ਪਹਿਲੀ ਵਾਰ ਹਥਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹ ਦਿੱਤੇ ਹਨ ਜਿਸ ਕਾਰਨ ਹਰਿਆਣਾ ਦੇ ਕਈ ਪਿੰਡ ਪਾਣੀ ‘ਚ ਡੁੱਬ ਗਏ ਹਨ। ਇਸ ਸਮੇਂ ਦਿੱਲੀ ‘ਚ ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 67 ਸੈਂਟੀਮੀਟਰ ਉਪਰ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਜਿਥੇ ਯਮੁਨਾ ‘ਚ ਪਾਣੀ ਦਾ ਪੱਧਰ 204.10 ਮੀਟਰ ਸੀ ਉਥੇ ਹੀ ਐਤਵਾਰ ਸਵੇਰੇ ਇਹ ਵਧ ਕੇ 205.50 ਮੀਟਰ ਹੋ ਗਿਆ ਹੈ ਜੋ ਲਗਾਤਾਰ ਵਧ ਰਿਹਾ ਹੈ।
ਉੱਥੇ ਹੀ ਹਾਲਾਤ ਦਾ ਜਾਇਜ਼ਾ ਲੈਣ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਕਸ਼ਰਧਾਮ ਤੇ ਪਾਂਡਵ ਨਗਰ ਕੋਲ ਹੇਠਲੇ ਇਲਾਕਿਆਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਨਿਊ ਉਸਮਾਨਪੁਰ, ਯਮੁਨਾ ਪੁਸ਼ਤਾ, ਸੋਨੀਆ ਵਿਹਾਰ ਤੇ ਗਾਂਧੀ ਨਗਰ ਇਲਾਕਿਆਂ ਵਿਚ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਬਿਹਾਰ ਦੇ ਬੇਗੂਸਰਾਏ ਅਤੇ ਕੈਮੂਰ ਜ਼ਿਲਿਆਂ ਵਿਚ ਮੀਂਹ ਦੌਰਾਨ ਡਿੱਗੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ।
ਨਾਲੰਦ ਮੈਡੀਕਲ ਕਾਲਜ ਦੇ ਆਈ. ਸੀ. ਯੂ. ‘ਚ ਦਾਖਲ ਹੋਇਆ ਪਾਣੀ, ਬੈੱਡ ‘ਤੇ ਮਰੀਜ਼ ਤੇ ਹੇਠਾਂ ਮੱਛੀਆਂ
ਉਥੇ ਹੀ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਵਿਚ ਹੜ੍ਹ ਦੀ ਡਰਾਉਣੀ ਤਸਵੀਰ ਸਾਹਮਣੇ ਆਈ ਹੈ। ਇਥੇ ਹਸਪਤਾਲ ਦੇ ਆਈ. ਸੀ. ਯੂ. ਵਿਚ ਮੀਂਹ ਦਾ ਗੰਦਾ ਪਾਣੀ ਦਾਖਲ ਹੋ ਗਿਆ ਹੈ। ਅਜਿਹੇ ਵਿਚ ਹਸਪਤਾਲ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹਸਪਤਾਲ ਤੋਂ ਹੀ ਡਰ ਲੱਗਣ ਲੱਗ ਪਿਆ ਹੈ। ਬਦਇੰਤਜ਼ਾਮੀ ਲਈ ਮਸ਼ਹੂਰ ਪਟਨਾ ਦਾ ਇਹ ਹਸਪਤਾਲ 100 ਏਕੜ ਵਿਚ ਫੈਲਿਆ ਹੈ ਅਤੇ ਇਸ ਵਿਚ 750 ਬੈੱਡ ਹਨ। ਹਸਪਤਾਲ ਵਿਚ ਗੋਡਿਆਂ ਤਕ ਪਾਣੀ ਭਰਿਆ ਹੋਇਆ ਹੈ। ਪਾਣੀ ਵਿਚ ਹੀ ਮਰੀਜ਼ ਬੈੱਡਾਂ ‘ਤੇ ਲੰਮੇ ਪਏ ਹਨ ਤੇ ਪਾਣੀ ਵਿਚ ਮੱਛੀਆਂ ਵੀ ਤੈਰ ਰਹੀਆਂ ਹਨ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …