Home / Punjabi News / ਨਿਹਾਲਸਿੰਘ ਵਾਲਾ: ਲੋਕ ਘੋਲਾਂ ਦੇ ਮੋਹਰੀ ਗਿਆਨੀ ਗੁਰਦੇਵ ਸਿੰਘ ਦਾ ਦੇਹਾਂਤ

ਨਿਹਾਲਸਿੰਘ ਵਾਲਾ: ਲੋਕ ਘੋਲਾਂ ਦੇ ਮੋਹਰੀ ਗਿਆਨੀ ਗੁਰਦੇਵ ਸਿੰਘ ਦਾ ਦੇਹਾਂਤ

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ/ ਮੋਗਾ, 25 ਅਕਤੂਬਰ

12 ਸਾਹਿਤਕ ਪੁਸਤਕਾਂ ਦੇ ਲੇਖਕ ਅਤੇ ਲੋਕ ਘੋਲਾਂ ਦੇ ਮੋਹਰੀ ਗਿਆਨੀ ਗੁਰਦੇਵ ਸਿੰਘ ਨਿਹਾਲਸਿੰਘ ਵਾਲਾ ਦਾ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ।

ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਕੌਂਸਲ ਮੈਂਬਰ ਅਤੇ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਗਿਆਨੀ ਗੁਰਦੇਵ ਸਿੰਘ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਜੀਵਨ ਮੈਂਬਰ ਵੀ ਸਨ। ਉਨ੍ਹਾਂ ਦੇ ਸਸਕਾਰ ਸਮੇਂ ਜਥੇਦਾਰ ਬੂਟਾ ਸਿੰਘ ਰਣਸੀਂਹ,ਪ੍ਰਧਾਨ ਇੰਦਰਜੀਤ ਜੋਲੀ ਗਰਗ, ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਸੀਪੀਆਈ, ਸੂਰਤ ਸਿੰਘ ਧਰਮਕੋਟ, ਬਲਦੇਵ ਸਿੰਘ ਸੜਕਨਾਮਾ, ਸੁਖਦੇਵ ਭੋਲਾ, ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਪੰਚਾਇਤ, ਡਾ. ਫ਼ਕੀਰ ਮੁਹੰਮਦ, ਗੁਰਦਿੱਤ ਦੀਨਾ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਮੇਤ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਤੇ ਪਾਰਟੀ ਵਰਕਰ ਮੌਜੂਦ ਸਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …