Home / Punjabi News / ਨਿਗਮ ਚੋਣਾਂ: ਲੇਹ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ

ਨਿਗਮ ਚੋਣਾਂ: ਲੇਹ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ

ਨਿਗਮ ਚੋਣਾਂ: ਲੇਹ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ

ਜੰਮੂ-ਜੰਮੂ ਕਸ਼ਮੀਰ ‘ਚ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਦੁਪਹਿਰ ਦੋ ਵਜੇ ਤੱਕ ਐਲਾਨ ਕੀਤੇ ਨਤੀਜਿਆਂ ‘ਚ ਮਿਲਿਆ-ਜੁਲਿਆ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਕ ਪਾਸੇ ਜੰਮੂ ‘ਚ ਭਾਜਪਾ ਦਾ ਕਮਲ ਮਹਿਕ ਖਿਲਾਰ ਰਿਹਾ ਹੈ, ਉੱਥੇ ਦੂਜੇ ਪਾਸੇ ਕਸ਼ਮੀਰ ‘ਚ ਮਿਲੇ-ਜੁਲੇ ਨਤੀਜੇ ਸਾਹਮਣੇ ਆ ਰਹੇ ਹਨ।
ਲੇਹ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਬਾਜੀ ਮਾਰ ਲਈ ਹੈ। ਲੇਹ ਨਿਗਮ ਚੋਣਾਂ ‘ਚ ਕਾਂਗਰਸ ਨੇ 13 ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ਵੀ ਸੀਟ ਪ੍ਰਾਪਤ ਨਹੀਂ ਕਰ ਸਕੀ ਹੈ। ਜੰਮੂ ‘ਚ ਕਾਂਗਰਸ ਫਿਲਹਾਲ ਤੀਜੇ ਸਥਾਨ ‘ਤੇ ਹੈ।ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ‘ਚ ਭਾਜਪਾ ਲੱਦਾਖ ਖੇਤਰ ‘ਚ ਆਪਣਾ ਖਾਤਾ ਖੋਲਣ ‘ਚ ਵੀ ਅਸਫਲ ਰਹੀ ਹੈ।
ਹੁਣ ਤੱਕ 75 ਵਾਰਡਾਂ ‘ਚੋਂ 59 ਦੇ ਨਤੀਜੇ ਐਲਾਨ ਕੀਤੇ ਗਏ ਹਨ। ਭਾਜਪਾ ਨੇ 37, ਕਾਂਗਰਸ ਨੇ 7 ਅਤੇ ਆਜ਼ਾਦ ਉਮੀਦਵਾਰ ਨੇ 15 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਕੱਟੜਾ ‘ਚ 13 ਵਾਰਡਾਂ ਦੇ ਨਤੀਜੇ ਐਲਾਨ ਹੋ ਚੁੱਕੇ ਹਨ। ਭਾਜਪਾ ਨੇ 7 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ।
ਦੱਖਣੀ ਕਸ਼ਮੀਰ ਦੇ ਅੱਤਵਾਦੀ ਪ੍ਰਭਾਵਿਤ 4 ਜ਼ਿਲਿਆਂ ਦੇ ਸ਼ਹਿਰੀ ਸਥਾਨਿਕ ਨਿਗਮ ਚੋਣਾਂ ‘ਚ ਭਾਜਪਾ ਨੇ 132 ਵਾਰਡਾਂ ‘ਚ 53 ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਮਹੀਨੇ ਚਾਰ ਪੜਾਆ ‘ਚ ਵੋਟਿੰਗ ਆਯੋਜਿਤ ਕੀਤੀ ਗਈ ਸੀ। ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਚਾਰ ਜ਼ਿਲਿਆਂ ਅਨੰਤਨਾਗ, ਕੁਲਗਾਮ , ਪੁਲਵਾਮਾ ਅਤੇ ਸ਼ੋਪੀਆਂ ਦੇ 20 ਨਗਰ ਨਿਗਮਾਂ ‘ਚ ਘੱਟ ਤੋਂ ਘੱਟ 4 ‘ਤੇ (ਭਾਜਪਾ) ਨੇ ਜਿੱਤ ਪ੍ਰਾਪਤ ਕੀਤੀ ਹੈ।
ਦੱਖਣੀ ਕਸ਼ਮੀਰ ਦੇ ਹੁਣ ਤੱਕ 94 ਵਾਰਡਾਂ ਦੇ ਨਤੀਜੇ ਐਲਾਨ ਕੀਤੇ ਗਏ ਹਨ, ਜਿਨ੍ਹਾਂ ‘ਚ ਕਾਂਗਰਸ ਨੇ 28 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਪਾਰਟੀ ਨੇ ਘੱਟ ਤੋਂ ਘੱਟ 3 ਨਗਰ ਨਿਗਮਾਂ ‘ਤੇ ਆਪਣਾ ਹੱਕ ਜਮਾ ਲਿਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …