Home / Punjabi News / ਨਵਜੋਤ ਸਿੱਧੂ ਖਿਲਾਫ ਮੁਹਾਲੀ ‘ਚ ਲੱਗੇ ਪੋਸਟਰ

ਨਵਜੋਤ ਸਿੱਧੂ ਖਿਲਾਫ ਮੁਹਾਲੀ ‘ਚ ਲੱਗੇ ਪੋਸਟਰ

ਨਵਜੋਤ ਸਿੱਧੂ ਖਿਲਾਫ ਮੁਹਾਲੀ ‘ਚ ਲੱਗੇ ਪੋਸਟਰ

ਪੋਸਟਰਾਂ ‘ਚ ਲਿਖਿਆ – ਕਦੋਂ ਛੱਡੋਗੇ ਸਿਆਸਤ
ਮੁਹਾਲੀ : ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਹੁਣ ਮੁਹਾਲੀ ਵਿਚ ਪੋਸਟਰ ਲੱਗ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਸਿੱਧੂ ਨੂੰ ਪੁੱਛਿਆ ਗਿਆ ਕਿ ਉਹ ਸਿਆਸਤ ਕਦੋਂ ਛੱਡਣਗੇ। ਧਿਆਨ ਰਹੇ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਉਹ ਸਿਆਸਤ ਛੱਡ ਦੇਣਗੇ। ਪੋਸਟਰਾਂ ‘ਤੇ ਲਿਖਿਆ ਗਿਆ ਕਿ ਸਿੱਧੂ ਤੁਸੀਂ ਆਪਣੇ ਬੋਲ ਪੁਗਾਉਂਦਿਆਂ ਕਦੋਂ ਅਸਤੀਫਾ ਦਿਓਗੇ। ਇਹ ਪੋਸਟਰ ਕਿਸ ਧਿਰ ਵਲੋਂ ਲਗਾਏ ਜਾ ਰਹੇ ਹਨ ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਿਆ। ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਮੰਤਰੀ ਸਿੱਧੂ ਦੇ ਖਿਲਾਫ ਹਨ ਅਤੇ ਸਿੱਧੂ ਨੂੰ ਸਥਾਨਕ ਸਰਕਾਰਾਂ ਦਾ ਵਿਭਾਗ ਬਦਲ ਕੇ ਬਿਜਲੀ ਵਿਭਾਗ ਦਿੱਤਾ ਗਿਆ ਹੈ, ਪਰ ਸਿੱਧੂ ਨੇ ਹਾਲੇ ਤੱਕ ਬਿਜਲੀ ਵਿਭਾਗ ਕਾਰਜਭਾਰ ਨਹੀਂ ਸੰਭਾਲਿਆ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …