Home / Punjabi News / ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ।

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ। ਇਸ ਵਿੱਚੋਂ ਚਾਰ ਰਾਜ ਅਜਿਹੇ ਹਨ ਜਿੱਥੇ ਕੋਰੋਨਾ ਦੇ ਕੇਸ ਇੱਕ ਲੱਖ 36 ਹਜ਼ਾਰ ਹਨ। ਇਹ ਗਿਣਤੀ ਦੇਸ਼ ਦੇ ਕੁਲ ਮਾਮਲਿਆਂ ਦਾ 66 ਪ੍ਰਤੀਸ਼ਤ ਹੈ। ਇਹ ਚਾਰ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਤੇ ਗੁਜਰਾਤ ਹਨ।

ਇਸੇ ਤਰ੍ਹਾਂ ਦੇਸ਼ ਵਿੱਚ, ਕੋਰੋਨਾ ਨਾਲ ਮਰਨ ਵਾਲੇ 77 ਪ੍ਰਤੀਸ਼ਤ ਲੋਕ ਵੀ ਚਾਰ ਰਾਜਾਂ ਦੇ ਹਨ। ਕੋਰੋਨਾ ਨਾਲ 25 ਰਾਜਾਂ ਵਿੱਚ ਹੁਣ ਤਕ 5815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚੋਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਮੱਧ ਪ੍ਰਦੇਸ਼ ਵਿੱਚ 4477 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਨ੍ਹਾਂ 4 ਰਾਜਾਂ ਵਿੱਚ 66% ਕੋਰੋਨਾ ਕੇਸ:

ਮਹਾਰਾਸ਼ਟਰ – 72,300 ਮਾਮਲੇ

ਤਾਮਿਲਨਾਡੂ- 24,586 ਮਾਮਲੇ

ਦਿੱਲੀ – 22,132 ਮਾਮਲੇ

ਗੁਜਰਾਤ- 17,617 ਮਾਮਲੇ

ਇਨ੍ਹਾਂ 4 ਰਾਜਾਂ ਵਿੱਚ 77% ਕੋਰੋਨਾ ਨਾਲ ਮੌਤਾਂ:

ਮਹਾਰਾਸ਼ਟਰ – 2465 ਮੌਤਾਂ

ਗੁਜਰਾਤ – 1092 ਮੌਤਾਂ

ਦਿੱਲੀ – 556 ਮੌਤਾਂ

ਮੱਧ ਪ੍ਰਦੇਸ਼ – 364 ਮੌਤਾਂ

ਮੰਗਲਵਾਰ ਤੋਂ ਹੁਣ ਤੱਕ 217 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਵਿੱਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ 33, ਗੁਜਰਾਤ ਵਿੱਚ 29, ਤਾਮਿਲਨਾਡੂ ਵਿੱਚ 13 ਤੇ ਪੱਛਮੀ ਬੰਗਾਲ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਛੇ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪੰਜ, ਤੇਲੰਗਾਨਾ ਵਿੱਚ ਚਾਰ, ਹਰਿਆਣਾ ਤੇ ਜੰਮੂ-ਕਸ਼ਮੀਰ ਵਿੱਚ ਦੋ, ਕੇਰਲ, ਚੰਡੀਗੜ੍ਹ, ਲੱਦਾਖ, ਪੰਜਾਬ ਤੇ ਉਤਰਾਖੰਡ ਵਿੱਚ ਇੱਕ-ਇੱਕ ਦੀ ਮੌਤ ਹੋ ਗਈ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …