Home / Punjabi News / ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਵਿਜੇ ਮਾਲਿਆ ਦੀ ਜਾਇਦਾਦ ਕੀਤੀ ਕੁਰਕੀ ਦਾ ਦਿੱਤਾ ਆਦੇਸ਼

ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਵਿਜੇ ਮਾਲਿਆ ਦੀ ਜਾਇਦਾਦ ਕੀਤੀ ਕੁਰਕੀ ਦਾ ਦਿੱਤਾ ਆਦੇਸ਼

ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਵਿਜੇ ਮਾਲਿਆ ਦੀ ਜਾਇਦਾਦ ਕੀਤੀ ਕੁਰਕੀ ਦਾ ਦਿੱਤਾ ਆਦੇਸ਼

ਨਵੀਂ ਦਿੱਲੀ — ਦਿੱਲੀ ਦੀ ਇਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਅਤੇ ਕਿੰਗਫਿਸ਼ਰ ਦੇ ਮਾਲਕ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 19 ਮਾਰਚ ਨੂੰ ਬੇਂਗਲੁਰੂ ‘ਚ ਵਿਜੇ ਮਾਲਿਆ ਦੀ ਜਾਇਦਾਦ ਨੂੰ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਐਕਟ ਉਲੰਘਣ ਮਾਮਲੇ ‘ਚ ਕ੍ਰਿਮੀਨਲ ਪ੍ਰੋਸੀਕਿਊਸ਼ਨ ਕੋਡ ਦੀ ਧਾਰਾ 83 ਦੇ ਤਹਿਤ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ।
10 ਜੁਲਾਈ ਨੂੰ ਜਾਇਦਾਦ ਜ਼ਬਤ ਕਰਨ ਦਾ ਆਦੇਸ਼
ਕੋਰਟ ਨੇ ਆਪਣੇ ਆਦੇਸ਼ ਵਿਚ ਸੂਬਾ ਪੁਲਸ ਨੂੰ ਸੁਣਵਾਈ ਦੀ ਅਗਲੀ ਤਾਰੀਖ 10 ਜੁਲਾਈ ਤੱਕ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਦਾ ਆਦੇਸ਼ ਦਿੱਤਾ ਹੈ। ਬੈਂਗਲੁਰੂ ਪੁਲਸ ਨੇ ਪਿਛਲੇ ਦਿਨੀਂ ਕੋਰਟ ਨੂੰ ਦੱਸਿਆ ਸੀ ਕਿ ਉਸਨੇ ਮਾਲਿਆ ਦੀ 159 ਜਾਇਦਾਦ ਦੀ ਪਛਾਣ ਕੀਤੀ ਹੈ ਪਰ ਅਜੇ ਤੱਕ ਇਨ੍ਹਾਂ ਵਿਚੋਂ ਕੋਈ ਵੀ ਜਾਇਦਾਦ ਜ਼ਬਤ ਨਹੀਂਂ ਕੀਤੀ ਜਾ ਸਕੀਂ ਹੈ। ਮਾਲਿਆ ਨੂੰ ਅਦਾਲਤ ਨੇ ਪਿਛਲੇ ਸਾਲ 4 ਜਨਵਰੀ ਨੂੰ ਇਸ ਮਾਮਲੇ ਵਿਚ ਸੰਮਨ ਜਾਰੀ ਕਰਨ ਲਈ ਅਪਰਾਧੀ ਘੋਸ਼ਿਤ ਕੀਤਾ ਸੀ।
ਗੈਰ ਜ਼ਮਾਨਤੀ ਵਾਰੰਟ ਜਾਰੀ
ਕੋਰਟ ਨੇ ਪਿਛਲੇ ਸਾਲ 8 ਮਈ ਨੂੰ ਮਾਲਿਆ ਦੀ ਜਾਇਦਾਦ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ। ਕੋਰਟ ਨੇ ਫੇਰਾ ਉਲੰਘਣ ਮਾਮਲੇ ਵਿਚ ਮਾਲਿਆ ਨੂੰ ਅਪਰਾਧੀ ਘੋਸ਼ਿਤ ਕੀਤਾ ਸੀ। ਇਸ ਦੇ ਨਾਲ ਹੀ 12 ਅਪ੍ਰੈਲ 2017 ਨੂੰ ਮਾਲਿਆ ਦੇ ਖਿਲਾਫ ਓਪਨ ਐਂਡਿਡ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਆਮਤੌਰ ‘ਤੇ ਗੈਰ-ਜ਼ਮਾਨਤੀ ਵਾਰੰਟ ਦੇ ਬਦਲੇ ਓਪਨ ਐਂਡਿਡ ਗੈਰ ਜ਼ਮਾਨਤੀ ਵਾਰੰਟ ਦੀ ਕੋਈ ਸਮਾਂ ਸੀਮਾ ਨਹੀਂ ਹੁੰਦੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …