Home / Punjabi News / ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਜਨਵਰੀ

‘ਕਿਸਾਨ ਗਣਤੰਤਰ ਪਰੇਡ’ ਵਿੱਚ ਸ਼ਾਮਲ ਹੋਣ ਲਈ ਲੱਖਾਂ ਟਰੈਕਟਰਾਂ ਵੱਲੋਂ ਦਿੱਲੀ ਨੂੰ ਵਹੀਰਾਂ ਘੱਤਣ ਮਗਰੋਂ ਕੌਮੀ ਸ਼ਾਹ ਮਾਰਗਾਂ ਉਪਰ ਜਾਮ ਵਾਲੀ ਹਾਲਤ ਬਣ ਗਈ ਹੈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਕੌਮੀ ਸ਼ਾਹ ਰਾਹ ਐੱਨਐੱਚ-44, ਜੀਟੀ-ਕਰਨਾਲ ਰੋਡ, ਐੱਨਐੱਚ-10 ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਰੂਟ ਟਰੈਕਟਰ ਪਰੇਡ ਕਾਰਨ ਪ੍ਰਭਾਵਤ ਹੋਣਗੇ।

ਪੰਜਾਬ ਤੇ ਹਰਿਆਣਾ ਤੋਂ ਕੌਮੀ ਸ਼ਾਹ ਰਾਹ-1 ਰਾਹੀਂ ਦਿੱਲੀ ਆ ਰਹੇ ਹਜ਼ਾਰਾਂ ਟਰੈਕਟਰਾਂ ਕਾਰਨ ਪਾਣੀਪਤ ਤੱਕ ਜਾਮ ਲੱਗ ਚੁੱਕਾ ਹੈ ਅਤੇ ਦੇਰ ਰਾਤ ਤੱਕ ਜਾਮ ਦੀ ਸਮੱਸਿਆ ਵਧਣ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਸਿਰਦਰਦੀ ਵਧ ਗਈ ਹੈ। ਯੂਨੀਅਨਾਂ ਦਾ ਦਾਅਵਾ ਹੈ ਕਿ ਹਰਿਆਣਾ ਤੋਂ ਇੱਕ ਲੱਖ ਅਤੇ ਪੰਜਾਬ ਤੋਂ 80 ਹਜ਼ਾਰ ਤੋਂ ਵੱਧ ਟਰੈਕਟਰ ਸ਼ਾਮਲ ਹੋ ਰਹੇ ਹਨ। ਦਿੱਲੀ ਨੂੰ ਆਉਂਦੀਆਂ ਸੜਕਾਂ, ਦਿੱਲੀ-ਰੋਹਤਕ, ਦਿੱਲੀ-ਜੀਂਦ, ਦਿੱਲੀ-ਅੰਬਾਲਾ, ਦਿੱਲੀ- ਗਾਜ਼ੀਆਬਾਦ, ਦਿੱਲੀ- ਨੋਇਡਾ ਤੋਂ ਹਜ਼ਾਰਾਂ ਟਰੈਕਟਰ ਆ ਚੁੱਕੇ ਹਨ। ਇਨ੍ਹਾਂ ਸੜਕਾਂ ਉਪਰੋਂ ਦੂਜੀਆਂ ਗੱਡੀਆਂ ਨੂੰ ਸਥਾਨਕ ਪੁਲੀਸ ਹੋਰ ਰੂਟਾਂ ਵੱਲ ਭੇਜ ਰਹੀ ਹੈ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …