Home / Punjabi News / ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ

ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ

ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ

ਭਾਰਤ ਦੀ ਰਜਧਾਨੀ ਦਿੱਲੀ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਕਮਿਊਨਿਟੀ ਸਪ੍ਰੈਡ ਹੋ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ, ਉਨ੍ਹਾਂ ‘ਚ ਵੀ ਇਹ ਨਵਾਂ ਵੇਰੀਐਂਟ ਮਿਲ ਰਿਹਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ‘ਚ ਹੁਣ ਤੱਕ ਜ਼ੀਨੋਮ ਟੈਸਟ ਲਈ ਭੇਜੇ ਗਏ 115 ਨਮੂਨਿਆਂ ‘ਚ 46 ਫੀਸਦੀ ‘ਚ ਓਮੀਕ੍ਰੋਨ ਰੂਪ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਹਾਲ ‘ਚ ਕੋਈ ਯਾਤਰਾ ਨਹੀਂ ਕੀਤੀ ਹੈ, ਉਹ ਵੀ ਓਮੀਕ੍ਰੋਨ ਰੂਪ ਨਾਲ ਸੰਕ੍ਰਮਿਤ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਭਾਈਚਾਰਕ ਪੱਧਰ ‘ਤੇ ਫੈਲ ਰਿਹਾ ਹੈ। ਜੈਨ ਨੇ ਦਿੱਲੀ ‘ਚ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਦੱਸਿਆ ਕਿ ਦਿੱਲੀ ਦੇ ਹਸਪਤਾਲਾਂ ‘ਚ ਕੋਰੋਨਾ ਦੇ 200 ਮਰੀਜ਼ ਭਰਤੀ ਹਨ, ਜਿਨ੍ਹਾਂ ‘ਚ 102 ਸ਼ਹਿਰ ਦੇ ਵਾਸੀ ਅਤੇ 98 ਹੋਰ ਸੂਬਿਆਂ ਦੇ ਲੋਕ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਦਾਖ਼ਲ ਕੋਰੋਨਾ ਦੇ 200 ਮਰੀਜ਼ਾਂ ‘ਚੋਂ 115 ‘ਚ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ, ਉਨ੍ਹਾਂ ਚੌਕਸੀ ਵਜੋਂ ਹਸਪਤਾਲ ‘ਚ ਰੱਖਿਆ ਗਿਆ ਹੈ।
ਦਿੱਲੀ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ 80 ਫੀਸਦੀ ਤੋਂ ਵੱਧ ਉਛਾਲ ਆਇਆ ਹੈ। ਉੱਥੇ ਹੀ ਓਮੀਕ੍ਰੋਨ ਦੇ ਸੰਕਰਮਣ ਦੇ ਮਾਮਲੇ ਵੀ ਸਭ ਤੋਂ ਵੱਧ ਦਿੱਲੀ ‘ਚ ਹੀ ਹੈ। ਜੇਕਰ ਤਾਜ਼ਾ ਅੰਕੜਿਆਂ ‘ਤੇ ਨਜ਼ਰ ਪਾਈਏ ਤਾਂ ਭਾਰਤ ‘ਚ ਵੀਰਵਾਰ ਸਵੇਰੇ ਪਿਛਲੇ 24 ਘੰਟਿਆਂ ‘ਚ ਓਮੀਕ੍ਰੋਨ ਦੇ 180 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕਿ ਇਹ ਮਾਮਲੇ ਵੱਧ ਕੇ 961 ਹੋ ਗਏ। ਇਹ ਇਕ ਦਿਨ ‘ਚ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ ਹਨ।

The post ਦਿੱਲੀ ‘ਚ 46 ਫੀਸਦੀ ਕਰੋਨਾ ਮਾਮਲੇ ਓਮੀਕਰੋਨ ਦੇ first appeared on Punjabi News Online.


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …