Home / World / ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 26 ਨੂੰ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 26 ਨੂੰ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਪ੍ਰਚਾਰ ਸਮਾਪਤ, ਵੋਟਾਂ 26 ਨੂੰ

3ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਸੀ| 26 ਫਰਵਰੀ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਨੇ ਪਿਛਲੇ ਦਿਨਾਂ ਦੌਰਾਨ ਖੂਬ ਚੋਣ ਪ੍ਰਚਾਰ ਕੀਤਾ| ਵੋਟਾਂ ਦੀ ਗਿਣਤੀ 1 ਮਾਰਚ ਨੂੰ ਹੋਵੇਗੀ|
ਪਿਛਲੀ ਵਾਰੀ ਸਾਲ 2013 ਵਿਚ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਜਿੱਤ ਤੋਂ ਬਾਅਦ ਮਨਜੀਤ ਸਿੰਘ ਜੀ.ਕੇ ਪ੍ਰਧਾਨ ਚੁਣੇ ਗਏ ਸਨ|
ਦਿੱਲੀ ਗੁਰਦੁਆਰਾ ਐਕਟ 1971 ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤੱਕ ਦਿੱਲੀ ਕਮੇਟੀ ਦੀਆਂ 6 ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਅਤੇ ਹੁਣ 7ਵੀਂ ਵਾਰ 26 ਫਰਵਰੀ ਨੂੰ ਵੋਟਾਂ ਪੈਣਗੀਆਂ| ਦਿੱਲੀ ਗੁਰਦੁਆਰਾ ਚੋਣ ਵਿਭਾਗ ਦੀ ਸੂਚੀ ਅਨੁਸਾਰ ਇਸ ਵਾਰ 3 ਲੱਖ 80 ਹਜ਼ਾਰ ਵੋਟਰ 46 ਹਲਕਿਆਂ ਦੇ ਨੁਮਾਇੰਦੇ ਚੁਣਨਗੇ|  ਕਮੇਟੀ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …