Home / Punjabi News / ਦਿਮਾਗ਼ੀ ਬੁਖਾਰ ਦਾ ਕਹਿਰ ਜਾਰੀ, ਬਿਹਾਰ ‘ਚ ਹੁਣ ਤੱਕ 69 ਮਰੀਜ਼ਾਂ ਦੀ ਮੌਤ

ਦਿਮਾਗ਼ੀ ਬੁਖਾਰ ਦਾ ਕਹਿਰ ਜਾਰੀ, ਬਿਹਾਰ ‘ਚ ਹੁਣ ਤੱਕ 69 ਮਰੀਜ਼ਾਂ ਦੀ ਮੌਤ

ਦਿਮਾਗ਼ੀ ਬੁਖਾਰ ਦਾ ਕਹਿਰ ਜਾਰੀ, ਬਿਹਾਰ ‘ਚ ਹੁਣ ਤੱਕ 69 ਮਰੀਜ਼ਾਂ ਦੀ ਮੌਤ

ਮੁਜ਼ੱਫਰਪੁਰ— ਬਿਹਾਰ ‘ਚ ਐਕਿਊਟ ਐਂਸੇਫਿਲਾਈਟਿਸ ਸਿੰਡਰੋਮ (ਦਿਮਾਗ਼ੀ ਬੁਖਾਰ) ਕਾਰਨ ਹੋਣ ਵਾਲੀਆਂ ਮੌਤਾਂ ਦਾ ਆਂਕੜਾ 69 ਹੋ ਗਿਆ ਹੈ। ਇਸ ਬੀਮਾਰੀ ਦਾ ਜ਼ਿਆਦਾ ਅਸਰ ਮੁਜ਼ੱਫਰਪੁਰ ਜ਼ਿਲੇ ‘ਚ ਹੋ ਰਿਹਾ ਹੈ। ਜ਼ਿਲੇ ਦੇ ਸਿਵਲ ਸਰਜਨ ਡਾਕਟਰ ਸ਼ੈਲੇਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਇਸ ਬੁਖਾਰ ਕਾਰਨ ਮਰਨ ਵਾਲਿਆਂ ਦੀ ਗਿਣਤੀ 69 ਹੋ ਗਈ ਹੈ। ਉੱਥੇ ਹੀ ਇਸ ਬੁਖਾਰ ਨਾਲ ਪੀੜਤ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬੀਮਾਰੀ ਦਾ ਪਰਲੋ ਉੱਤਰੀ ਬਿਹਾਰ ਦੇ ਸੀਤਾਮੜ੍ਹੀ, ਸ਼ਿਵਹਰ, ਮੋਤਿਹਾਰੀ ਅਤੇ ਵੈਸ਼ਾਲੀ ਜ਼ਿਲੇ ‘ਚ ਸਭ ਤੋਂ ਵਧ ਹੈ। ਹਸਪਤਾਲ ਪਹੁੰਚਣ ਵਾਲੇ ਪੀੜਤ ਬੱਚੇ ਇਨ੍ਹਾਂ ਜ਼ਿਲਿਆਂ ਤੋਂ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਭਾਵਿਤ ਜ਼ਿਲਿਆਂ ਦੇ ਸਾਰੇ ਡਾਕਟਰਾਂ ਅਤੇ ਜ਼ਿਲਾ ਪ੍ਰਸ਼ਾਸਨ ਨੇ ਪੀੜਤਾਂ ਨੂੰ ਸਾਰੀਆਂ ਜ਼ਰੂਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਕਿਹਾ ਹੈ। ਰਾਜ ਦੇ ਸਿਹਤ ਸਕੱਤਰ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ।
ਇਹ ਹਨ ਲੱਛਣ
ਦਿਮਾਗੀ ਬੁਖਾਰ ਨੂੰ ਉੱਤਰੀ ਬਿਹਾਰ ‘ਚ ਚਮਕੀ ਬੁਖਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਪੀੜਤ ਬੱਚਿਆਂ ਨੂੰ ਤੇਜ਼ ਬੁਖਾਰ ਆਉਂਦਾ ਹੈ ਅਤੇ ਸਰੀਰ ‘ਚ ਦਰਦ ਹੁੰਦੀ ਹੈ। ਇਸ ਤੋਂ ਬਾਅਦ ਬੱਚੇ ਬੇਹੋਸ਼ ਹੋ ਜਾਂਦੇ ਹਨ। ਮਰੀਜ਼ ਨੂੰ ਉਲਟੀ ਆਉਣ ਅਤੇ ਚਿੜਚਿੜੇਪਨ ਦੀ ਸ਼ਿਕਾਇਤ ਵੀ ਰਹਿੰਦੀ ਹੈ।
ਜੇਕਰ ਬੀਮਾਰੀ ਵਧ ਜਾਵੇ ਤਾਂ ਇਹ ਹਨ ਲੱਛਣ
1- ਬਿਨਾਂ ਕਿਸੇ ਗੱਲ ਦੇ ਵਹਿਮ ਪੈਦਾ ਹੋਣਾ।
2- ਦਿਮਾਗ ਸੰਤੁਲਿਤ ਨਾ ਰਹਿਣਾ।
3- ਪੈਰਾਲਾਈਜ਼ ਹੋ ਜਾਣਾ।
4- ਮਾਸਪੇਸ਼ੀਆਂ ‘ਚ ਕਮਜ਼ੋਰੀ।
5- ਬੋਲਣ ਅਤੇ ਸੁਣਨ ‘ਚ ਸਮੱਸਿਆ।
6- ਬੇਹੋਸ਼ੀ ਆਉਣਾ।
ਜ਼ਿਲਾ ਪ੍ਰਸ਼ਾਸਨ ਅਨੁਸਾਰ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਐਂਡ ਹਸਪਤਾਲ (ਐੱਸ.ਕੇ.ਐੱਮ.ਸੀ.ਐੱਚ.) ਅਤੇ ਕੇਜਰੀਵਾਲ ਹਸਪਤਾਲ ‘ਚ ਇਲਾਜ ਕਰਵਾ ਰਹੇ 5 ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਐੱਸ.ਕੇ.ਐੱਮ.ਸੀ.ਐੱਚ. ਹਸਪਤਾਲ ਦੇ ਸ਼ਿਸ਼ੂ ਰੋਗ ਵਿਭਾਗ ਪ੍ਰਧਾਨ ਡਾ. ਗੋਪਾਲ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਲੱਛਣ ਦਿੱਸਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ। ਹਸਪਤਾਲ ਦੇ ਅੰਕੜਿਆਂ ਅਨੁਸਾਰ ਸਾਲ 2012 ‘ਚ ਇਸ ਬੁਖਾਰ ਨਾਲ 120 ਬੱਚਿਆਂ ਦੀ ਮੌਤ ਹੋਈ ਸੀ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …