Home / World / ਤਾਮਿਲਨਾਡੂ ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਾਲੇ ਪਲਨੀਸਾਮੀ ਨੇ ਜਿੱਤਿਆ ਵਿਸ਼ਵਾਸਮਤ

ਤਾਮਿਲਨਾਡੂ ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਾਲੇ ਪਲਨੀਸਾਮੀ ਨੇ ਜਿੱਤਿਆ ਵਿਸ਼ਵਾਸਮਤ

ਤਾਮਿਲਨਾਡੂ ਵਿਧਾਨ ਸਭਾ ‘ਚ ਭਾਰੀ ਹੰਗਾਮੇ ਵਿਚਾਲੇ ਪਲਨੀਸਾਮੀ ਨੇ ਜਿੱਤਿਆ ਵਿਸ਼ਵਾਸਮਤ

2ਚੇਨੱਈ : ਭਾਰੀ ਹੰਗਾਮੇ ਅਤੇ ਭੰਨ-ਤੋੜ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਪਲਨੀਸਾਮੀ ਨੇ ਅੱਜ ਵਿਧਾਨ ਸਭਾ ਵਿਚ ਵਿਸ਼ਵਾਸਮਤ ਵੋਟ ਜਿੱਤ ਹੈ| ਇਸ ਦੌਰਾਨ ਵਿਧਾਨ ਸਭਾ ਵਿਚ ਹੋਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਦੋ ਵਾਰੀ ਮੁਲਤਵੀ ਕਰਨਾ ਪਿਆ| ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ, ਡੀ.ਐਮ.ਕੇ ਅਤੇ ਪਨੀਰਸੇਲਵਮ ਦਾ ਧੜਾ ਵਿਸ਼ਵਾਸਮਤ ਵਿਚ ਗੁਪਤ ਵੋਟਿੰਗ ਦੀ ਮੰਗ ਕਰ ਰਿਹਾ ਸੀ| ਸਪੀਕਰ ਨੇ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ| ਇਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਵਿਧਾਇਕਾਂ ਨੇ ਮੇਜ-ਕੁਰਸੀਆਂ ਤੋੜ ਦਿੱਤੀਆਂ ਅਤੇ ਕਾਗਜ਼ ਵੀ ਸੁੱਟ ਦਿੱਤੇ| ਪਲਨੀਸਾਮੀ ਦਾ ਸਦਨ 122 ਵਿਧਾਇਕਾਂ ਨੇ ਸਮਰਥਨ ਕੀਤਾ| ਇਸ ਦੇ ਖਿਲਾਫ ਕੇਵਲ 11 ਵਿਧਾਇਕ ਰਹੇ|
ਵਰਣਨਯੋਗ ਹੈ ਕਿ ਪਲਾਨੀਸਵਾਮੀ ਨੇ ਬੀਤੇ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਬਹੁਮਤ ਸਾਬਿਤ ਕਰਨ ਲਈ ਕਿਹਾ ਗਿਆ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …