Home / Punjabi News / ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਕਨੂੰਨ ਪਾਸੇ ਹੋਵੇ: ਹੇਮਾ ਮਾਲਿਨੀ

ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਕਨੂੰਨ ਪਾਸੇ ਹੋਵੇ: ਹੇਮਾ ਮਾਲਿਨੀ

ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਕਨੂੰਨ ਪਾਸੇ ਹੋਵੇ: ਹੇਮਾ ਮਾਲਿਨੀ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਭਾਵ ਵੀਰਵਾਰ ਨੂੰ ਲੋਕ ਸਭਾ ‘ਚ ਡਾਕਟਰਾਂ ‘ਤੇ ਹੋਏ ਹਮਲੇ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਦੇਸ਼ ਭਰ ਦੇ ਵੱਖ -ਵੱਖ ਹਸਪਤਾਲਾਂ ‘ਚ ਡਾਕਟਰਾਂ ‘ਤੇ ਹੋਏ ਭਿਆਨਕ ਹਮਲਿਆਂ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ। ਦੱਸ ਦੇਈਏ ਕਿ 17 ਜੂਨ ਨੂੰ ਲਗਭਗ 8 ਲੱਖ ਡਾਕਟਰ ਨੇ ਪੂਰੇ ਭਾਰਤ ‘ਚ ਹੜਤਾਲ ਕੀਤੀ ਸੀ। ਹੇਮਾ ਮਾਲਿਨੀ ਨੇ ਕਿਹਾ ਕਿ ਇੱਕ ਮਰੀਜ ਦੇ ਜੀਵਨ ਨੂੰ ਬਚਾਉਣ ਲਈ ਡਾਕਟਰ ਬਹੁਤ ਤਣਾਅ ਦੀ ਸਥਿਤੀ ‘ਚੋਂ ਗੁਜਰਦੇ ਹਨ।
ਡਾਕਟਕਾਂ ਨੂੰ ਲੈ ਕੇ ਹੇਮਾ ਮਾਲਿਨੀ ਨੇ ਕਿਹਾ ਹੈ, ”ਉਹ (ਡਾਕਟਰ) ਸਾਡੇ ਸੁਪਰਹੀਰੋ ਹਨ ਅਤੇ ਰਾਸ਼ਟਰੀ ਸੰਪੱਤੀ ਹਨ। ਅਸੀ ਜਿੰਨਾ ਭਗਵਾਨ ‘ਤੇ ਭਰੋਸਾ ਕਰਦੇ ਹਾਂ, ਉਨ੍ਹਾਂ ਹੀ ਭਰੋਸਾ ਡਾਕਟਰਾਂ ‘ਤੇ ਵੀ ਕਰਦੇ ਹਾਂ। ਮੈਡੀਕਲ ਭਾਈਚਾਰੇ ਦੀ ਸੁਰੱਖਿਆ ਲਈ ਬਹੁਤ ਸਖਤ ਕਾਨੂੰਨ ਹੋਣਾ ਚਾਹੀਦਾ ਹੈ। ਸਰਕਾਰ ਨੂੰ ਡਾਕਟਰਾਂ ‘ਤੇ ਹਮਲਾ ਕਰਨ ਵਾਲਿਆਂ ਲਈ ਬਲੈਕਲਿਸਟ ਕਰਨ ਦੇ ਨਿਯਮ ਬਣਾਉਣੇ ਚਾਹੀਦੇ ਹਨ। ਉਨ੍ਹਾਂ ਨੂੰ ਹਸਪਤਾਲਾਂ ਸਮੇਤ ਹੋਰ ਸਹੂਲਤਾਂ ਤੋਂ ਵੰਚਿਤ ਕੀਤਾ ਜਾਣਾ ਚਾਹੀਦਾ ਹੈ। ”

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …