Home / Punjabi News / ਟੈਰਰ ਫੰਡਿੰਗ ਦੇ ਦੋਸ਼ ‘ਚ NIA ਨੇ 14 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

ਟੈਰਰ ਫੰਡਿੰਗ ਦੇ ਦੋਸ਼ ‘ਚ NIA ਨੇ 14 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

ਟੈਰਰ ਫੰਡਿੰਗ ਦੇ ਦੋਸ਼ ‘ਚ NIA ਨੇ 14 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ

ਚੇਨਈ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਤਾਮਿਲਨਾਡੂ ‘ਚ ਅੱਤਵਾਦੀ ਸੰਗਠਨ ‘ਅੰਸਾਰੂਲਾ’ ਗਠਿਤ ਕਰਨ ਦੀ ਕੋਸ਼ਿਸ਼ ਕਰਨ ਨੂੰ ਲੈ ਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਹਾਲ ਹੀ ‘ਚ ਸਾਊਦੀ ਅਰਬ ਨੇ ਭਾਰਤ ਨੂੰ ਸੌਂਪਿਆ ਸੀ। ਕੋਰਟ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਨ੍ਹਾਂ 14 ਦੋਸ਼ੀਆਂ ਨੂੰ ਵਿਸ਼ੇਸ਼ ਜਹਾਜ਼ ‘ਤੇ ਚੇਨਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਪੂਨਮਾਲੀ ‘ਚ ਵਿਸ਼ੇਸ਼ ਜੱਜ ਸੇਂਥੂਰ ਪਾਂਡੀਅਨ ਦੀ ਵਿਸ਼ੇਸ਼ ਐੱਨ.ਆਈ.ਏ. ਕੋਰਟ ‘ਚ ਪੇਸ਼ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਐੱਨ.ਆਈ.ਏ. ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਸਾਰੇ ਦੋਸ਼ੀਆਂ ਨੂੰ 25 ਜੁਲਾਈ ਤੱਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਨ੍ਹਾਂ ਅਨੁਸਾਰ ਦੋਸ਼ ਹੈ ਕਿ ਇਹ ਸਾਰੇ ਤਾਮਿਲਨਾਡੂ ‘ਚ ਅੱਤਵਾਦੀ ਸੰਗਠਨ ਅੰਸਾਰੂਲਾ ਗਠਿਤ ਕਰਨ ਲਈ ਪੈਸੇ ਇਕੱਠੇ ਕਰ ਰਹੇ ਸਨ। ਸਮਝਿਆ ਜਾਂਦਾ ਹੈ ਕਿ ਹਾਲ ਹੀ ‘ਚ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਂਦਾ ਗਿਆ ਸੀ। ਐੱਨ.ਆਈ.ਏ. ਨੇ ਹਾ ਸੀ ਕਿ ਉਸ ਨੇ ਸ਼ਨੀਵਾਰ ਨੂੰ ਇਸੇ ਮਾਮਲੇ ‘ਚ 2 ਵਿਅਕਤੀਆਂ- ਹਸਨ ਅਲੀ ਅਤੇ ਹਰੀਸ਼ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਇਕ ਅੱਤਵਾਦੀ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਸ ਨੇ ਦੇਸ਼ ‘ਚ ਇਸਲਾਮਿਕ ਸ਼ਾਸਨ ਸਥਾਪਤ ਕਰਨ ਦੇ ਇਰਾਦੇ ਨਾਲ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚੀ ਅਤੇ ਇਸ ਲਈ ਪੈਸੇ ਦੀ ਵਿਵਸਥਾ ਕੀਤੀ ਅਤੇ ਹੋਰ ਤਿਆਰੀ ਕੀਤੀ।
ਉਸ ਨੇ ਇਸ ਸਿਲਸਿਲੇ ‘ਚ ਚੇਨਈ ਅਤੇ ਨਾਗਪਟਿਨਮ ਜ਼ਿਲੇ ‘ਚ ਤਿੰਨ ਦੋਸ਼ੀਆਂ ਦੇ ਕੈਂਪਾਂ ‘ਤੇ ਛਾਪੇਮਾਰੀ ਕੀਤੀ। ਐੱਨ.ਆਈ.ਏ. ਨੇ ਇਕ ਬਿਆਨ ‘ਚ ਕਿਹਾ ਕਿ ਅਜਿਹੀ ਸੂਚਨਾ ਮਿਲੀ ਸੀ ਕਿ ਭਾਰਤ ਅਤੇ ਉਸ ਦੇ ਬਾਹਰ ਰਹਿ ਕੇ ਦੋਸ਼ੀਆਂ ਨੇ ਅੱਤਵਾਦੀ ਗਿਰੋਹ ਅੰਸਾਰੂਲਾ ਬਣਾ ਕੇ ਭਾਰਤ ਸਰਕਾਰ ਵਿਰੁੱਧ ਯੁੱਧ ਛੇੜਨ ਦੀ ਸਾਜਿਸ਼ ਰਚੀ ਅਤੇ ਉਸ ਦੀ ਤਿਆਰੀ ਕੀਤੀ। ਉਸ ਨੇ ਕਿਹਾ ਕਿ ਚੇਨਈ ਵਾਸੀ (ਦੋਸ਼ੀ ਨੰਬਰ 1) ਸਈਅਦ ਬੁਖਾਰੀ (ਤਾਮਿਲਨਾਡੂ ਅੰਸਾਰੂਲਾ ਮਾਮਲੇ), ਨਾਗਪਟਿਨਮ ਦੇ ਹਸਨ ਅਲੀ ਯੁਨੁਸਮਾਕਾਰ (ਦੋਸ਼ੀ ਨੰਬਰ 2) ਅਤੇ ਮੁਹੰਮਦ ਯੁਸੁਫੁਦੀਨ ਹਰੀਦਸ਼ ਮੁਹੰਮਦ (ਦੋਸ਼ੀ ਨੰਬਰ 3) ਵਿਰੁੱਧ 9 ਜੁਲਾਈ 2019 ਨੂੰ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ‘ਤੇ ਅਪਰਾਧਕ ਸਾਜਿਸ਼, ਭਾਰਤ ਵਿਰੁੱਧ ਯੁੱਧ ਛੇੜਨ ਸਮੇਤ ਭਾਰਤੀ ਸਜ਼ਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਦੇ ਅਧੀਨ ਅੱਤਵਾਦ ਸੰਬੰਧੀ ਧਾਰਾਵਾਂ ਲਗਾਈਆਂ ਗਈਆਂ। ਤਲਾਸ਼ੀ ਦੌਰਾਨ 15 ਸਿਮ ਕਾਰਡ, 7 ਮੈਮੋਰੀ ਕਾਰਡ, ਤਿੰਨ ਲੈੱਪਟਾਪ, 5 ਹਾਰਡ ਡਿਸਕ, 6 ਪੈੱਨ ਡਰਾਈਵਰ, 2 ਟੈਬਲੇਟ, ਤਿੰਨ ਸੀ.ਡੀ./ਡੀ.ਵੀ.ਡੀ., ਦਸਤਾਵੇਜ਼, ਮੈਗਜ਼ੀਨ, ਬੈਨਰ, ਨੋਟਿਸ, ਪੋਸਟਰ ਅਤੇ ਪੁਸਤਕਾਂ ਬਰਾਮਦ ਕੀਤੀਆਂ ਗਈਆਂ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …