Home / Punjabi News / ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਦੀ ਹੋਈ ਏਅਰ ਇੰਡੀਆ

ਟਾਟਾ ਸੰਨਜ਼ ਨੇ ਆਰਥਿਤ ਪੱਖੋਂ ਟੁੱਟੀ ਹੋਈ ਭਾਰਤ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈਹੈ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਜੇਤੂ ਬੋਲੀ ਲਗਾਈ ਹੈ। ਜੇਆਰਡੀ ਟਾਟਾ ਨੇ 1932 ਵਿੱਚ ਏਅਰ ਇੰਡੀਆ ਦੀ ਸਥਾਪਨਾ ਕੀਤੀ ਸੀ। ਭਾਰਤ ਸਰਕਾਰ ਵੱਲੋਂ 1953 ਵਿੱਚ ਕੰਪਨੀ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ।ਪਿਛਲੇ ਦਿਨੀਂ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਖਰੀਦਣ ਵਾਸਤੇ ਬੋਲੀ ਜਮ੍ਹਾਂ ਕਰਵਾਈ ਸੀ । ਟਾਟਾ ਸਮੂਹ ਦੀ ਬੋਲੀ ਪ੍ਰਵਾਨ ਹੋਣ ਤੋਂ ਬਾਅਦ 67 ਸਾਲਾਂ ਦੇ ਵਕਫ਼ੇ ਮਗਰੋਂ ਏਅਰ ਇੰਡੀਆ ਇਕ ਵਾਰ ਫਿਰ ਤੋਂ ਟਾਟਾ ਦੇ ਸਪੁਰਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਵੱਲੋਂ ਅਕਤੂਬਰ 1932 ਵਿਚ ਟਾਟਾ ਏਅਰਲਾਈਨਜ਼ ਵਜੋਂ ਏਅਰ ਇਡੀਆ ਦੀ ਸਥਾਪਨਾ ਕੀਤੀ ਗਈ ਸੀ। ਬਾਅਦ ਵਿਚ 1953 ’ਚ ਸਰਕਾਰ ਨੇ ਇਸ ਏਅਰਲਾਈਨ ਨੂੰ ਕੌਮੀਕ੍ਰਿਤ ਕਰ ਦਿੱਤਾ ਸੀ।

The post ਟਾਟਾ ਦੀ ਹੋਈ ਏਅਰ ਇੰਡੀਆ first appeared on Punjabi News Online.


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …