Home / Punjabi News / ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਕੋਲ ਵਾਪਸ ਆਈ ਏਅਰ ਇੰਡੀਆ

ਟਾਟਾ ਨੇ ਸਭ ਤੋਂ ਵੱਧ ਬੋਲੀ ਦੇ ਕੇ ਕਰਜ਼ੇ ਹੇਠ ਦੱਬੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਸਰਕਾਰ ਤੋਂ ਵਾਪਸ ਖਰੀਦ ਲਿਆ ਹੈ। ਕੰਪਨੀ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ। ਪਿਛਲੇ ਦਿਨੀਂ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਖਰੀਦਣ ਵਾਸਤੇ ਬੋਲੀ ਜਮ੍ਹਾਂ ਕਰਵਾਈ ਸੀ । ਟਾਟਾ ਸਮੂਹ ਦੀ ਬੋਲੀ ਪ੍ਰਵਾਨ ਹੋਣ ਤੋਂ ਬਾਅਦ 67 ਸਾਲਾਂ ਦੇ ਵਕਫ਼ੇ ਮਗਰੋਂ ਏਅਰ ਇੰਡੀਆ ਇਕ ਵਾਰ ਫਿਰ ਤੋਂ ਟਾਟਾ ਦੇ ਸਪੁਰਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਵੱਲੋਂ ਅਕਤੂਬਰ 1932 ਵਿਚ ਟਾਟਾ ਏਅਰਲਾਈਨਜ਼ ਵਜੋਂ ਏਅਰ ਇਡੀਆ ਦੀ ਸਥਾਪਨਾ ਕੀਤੀ ਗਈ ਸੀ। ਬਾਅਦ ਵਿਚ 1953 ’ਚ ਸਰਕਾਰ ਨੇ ਇਸ ਏਅਰਲਾਈਨ ਨੂੰ ਕੌਮੀਕ੍ਰਿਤ ਕਰ ਦਿੱਤਾ ਸੀ।

The post ਟਾਟਾ ਕੋਲ ਵਾਪਸ ਆਈ ਏਅਰ ਇੰਡੀਆ first appeared on Punjabi News Online.


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …