Home / Punjabi News / ਟਰੱਕ ਪ੍ਰਦਰਸ਼ਨ : ਕੈਨੇਡਾ-ਅਮਰੀਕਾ ਸਰਹੱਦੀ ਲਾਂਘਾ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ

ਟਰੱਕ ਪ੍ਰਦਰਸ਼ਨ : ਕੈਨੇਡਾ-ਅਮਰੀਕਾ ਸਰਹੱਦੀ ਲਾਂਘਾ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ

ਟਰੱਕ ਪ੍ਰਦਰਸ਼ਨ : ਕੈਨੇਡਾ-ਅਮਰੀਕਾ ਸਰਹੱਦੀ ਲਾਂਘਾ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ

ਕੋਵਿਡ- 19 ਸਬੰਧੀ ਪਾਬੰਦੀਆਂ ਖ਼ਿਲਾਫ਼ ਮੁਜ਼ਾਹਰਿਆਂ ਕਾਰਨ ਲਗਪਗ ਇੱਕ ਹਫ਼ਤਾ ਬੰਦ ਰਹਿਣ ਮਗਰੋਂ ਸਭ ਤੋਂ ਵੱਧ ਰੁਝੇਵੇਂ ਭਰਿਆ ਰਹਿਣ ਵਾਲਾ ਅਮਰੀਕਾ-ਕੈਨੇਡਾ ਪੁਲ ਐਤਵਾਰ ਦੇਰ ਰਾਤ ਮੁੜ ਖੁੱਲ੍ਹ ਗਿਆ। ਡੈਟ੍ਰਾਇਟ ਇੰਟਰਨੈਸ਼ਨਲ ਬ੍ਰਿਜ (ਕੰਪਨੀ) ਨੇ ਦੱਸਿਆ ਕਿ ਅੰਬੈਸਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਜਿਸ ਨਾਲ ਕੈਨੇਡਾ ਤੇ ਅਮਰੀਕੀ ਅਰਥ-ਵਿਵਸਥਾਵਾਂ ਵਿੱਚ ਇੱਕ ਵਾਰ ਮੁੜ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕੰਪਨੀ ਦੇ ਬੁਲਾਰੇ ਐਸਥਰ ਜੈਂਟਜ਼ਨ ਨੇ ਏਪੀ ਨੂੰ ਬਾਅਦ ’ਚ ਦਿੱਤੇ ਬਿਆਨ ’ਚ ਦੱਸਿਆ ਕਿ ਇਸ ਪੁਲ ਨੂੰ ਰਾਤ ਲਗਪਗ 11 ਵਜੇ ਟਰੈਫਿਕ ਲਈ ਮੁੜ ਖੋਲ੍ਹ ਦਿੱਤਾ ਗਿਆ।
ਕਰੋਨਾ ਟੀਕਾਕਰਨ ਸ਼ਰਤਾਂ ਖ਼ਿਲਾਫ਼ ‘ਫਰੀਡਮ ਕਾਫ਼ਲੇ’ ਦੇ ਨਾਂ ਹੇਠ ਓਟਾਵਾ ਤੋਂ ਸ਼ੁਰੂ ਹੋਇਆ ਟਰੱਕ ਚਾਲਕਾਂ ਦੀ ਅਗਵਾਈ ਵਾਲੇ ਅੰਦੋਲਨ ਨੂੰ ਸਰਕਾਰ ਨੇ ਸਖ਼ਤੀ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਹੈ। ਸਰਹੱਦੀ ਲਾਂਘੇ ਰੋਕਣ ਵਾਲਿਆਂ ਦੀਆਂ ਗ੍ਰਿਫ਼ਤਾਰੀਆਂ ਅੱਜ ਤੋਂ ਹੋਣ ਲੱਗੀਆਂ ਹਨ। ਗ੍ਰਿਫ਼ਤਾਰੀਆਂ ਤੋਂ ਬਾਅਦ ਅੰਦੋਲਨਕਾਰੀ ਸਰਹੱਦ ਤੋਂ ਪਾਸੇ ਹੋ ਗਏ ਹਨ, ਪਰ ਪੁਲੀਸ ਨੇ ਆਮ ਲੋਕਾਂ ਨੂੰ ਉਸ ਪਾਸੇ ਆਉਣ ਤੋਂ ਰੋਕਿਆ ਤੇ ਸਿਰਫ਼ ਅਮਰੀਕਾ ਜਾਣ-ਆਉਣ ਵਾਲੇ ਟਰੱਕਾਂ ਨੂੰ ਲੰਘਾਇਆ ਗਿਆ। ਉੱਧਰ, ਓਂਟਾਰੀਓ ’ਚ ਕੈਨੇਡਾ ਤੋਂ ਅਮਰੀਕਾ ਜਾਣ ਦੀ ਉਡੀਕ ਵਿੱਚ ਖੜ੍ਹੇ ਟਰੱਕ ਵਾਲਿਆਂ ਦਾ ਕਹਿਣਾ ਹੈ ਕਿ ਉਹ ਬ੍ਰਿਜ ਪਾਰ ਕਰਨ ਲਈ ਅਜੇ ਪੁਲੀਸ ਵੱਲੋਂ ਹਰੀ ਝੰਡੀ ਦੀ ਉਡੀਕ ਕਰ ਰਹੇ ਹਨ।

The post ਟਰੱਕ ਪ੍ਰਦਰਸ਼ਨ : ਕੈਨੇਡਾ-ਅਮਰੀਕਾ ਸਰਹੱਦੀ ਲਾਂਘਾ ਰੋਕਣ ਵਾਲਿਆਂ ਦੀ ਗ੍ਰਿਫ਼ਤਾਰੀ ਸ਼ੁਰੂ first appeared on Punjabi News Online.


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …