ਨਵੀਂ ਦਿੱਲੀ – ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦੀ ਹਸਪਤਾਲ ਵਿਚ ਇਲਾਜ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ| ਹਾਲਾਂਕਿ ਚੋਣ ਕਮਿਸ਼ਨ ਵੱਲੋਂ ਇਸ ਵੀਡੀਓ ਉਤੇ ਰੋਕ ਲਾ ਦਿੱਤੀ ਗਈ ਹੈ, ਕਿਉਂਕਿ ਜੈਲਲਿਤਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਉਤੇ ਮਤਦਾਨ ਹੋਣ ਵਾਲਾ ਹੈ| ਇਸ ਵੀਡੀਓ ਨੂੰ ਜੈਲਲਿਤਾ ਦੇ ਰਿਸ਼ਤੇਦਾਰ ਵੱਲੋਂ ਜਾਰੀ ਕੀਤਾ ਗਿਆ ਹੈ|
ਇਸ ਵੀਡੀਓ ਵਿਚ ਜੈਲਲਿਤਾ ਹਸਪਤਾਲ ਵਿਚ ਇੱਕ ਬੈੱਠ ਉਤੇ ਬੈਠੇ ਹਨ ਅਤੇ ਉਨ੍ਹਾਂ ਦੇ ਹੱਥ ਵਿਚ ਜੂਸ ਦਾ ਇੱਕ ਗਿਲਾਸ ਹੈ| ਵਰਣਨਯੋਗ ਹੈ ਕਿ ਬੀਤੇ ਸਾਲ ਜੈਲਲਿਤਾ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ|