Home / Punjabi News / ਜੀਵ ਮਿਲਖਾ ਸਿੰਘ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ

ਜੀਵ ਮਿਲਖਾ ਸਿੰਘ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ

ਜੀਵ ਮਿਲਖਾ ਸਿੰਘ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ

ਦੁਬਈ, 8 ਸਤੰਬਰ

ਭਾਰਤ ਦੇ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਨੂੰ ਦੁਬਈ ਦਾ 10 ਵਰ੍ਹਿਆਂ ਲਈ ਗੋਲਡਨ ਵੀਜ਼ਾ ਮਿਲਿਆ ਹੈ। ਉਹ ਦੁਨੀਆਂ ਦੇ ਪਹਿਲੇ ਪ੍ਰੋਫੈਸ਼ਨਲ ਭਾਰਤੀ ਗੋਲਫਰ ਹਨ ਜਿਨ੍ਹਾਂ ਨੇ ਇਹ ਉਪਲਬਦੀ ਹਾਸਲ ਕੀਤੀ ਹੈ। 49 ਸਾਲਾਂ ਦੇ ਜੀਵ ਮਿਲਖਾ ਸਿੰਘ ਦਾ ਦੁਬਈ ਨਾਲ ਕਈ ਸਾਲ ਪੁਰਾਣਾ ਨਾਤਾ ਹੈ ਤੇ ਉਨ੍ਹਾਂ ਨੇ ਇਥੇ ਕਈ ਗੋਲਫ ਟੂਰਾਨਾਮੈਂਟ ਵੀ ਖੇਡੇ ਹਨ ਤੇ ਇਸ ਦੇਸ਼ ਵਿੱਚ ਉਨ੍ਹਾਂ ਦੇ ਕਈ ਦੋਸਤ ਵੀ ਹਨ। ਉਨ੍ਹਾਂ ਕਿਹਾ ਕਿ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਦੁਬਈ ਸਰਕਾਰ ਨੇ ਉਨ੍ਹਾਂ ਨੂੰ ਗੋਲਡਨ ਵੀਜ਼ੇ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਮੈਂ 1993 ਵਿੰਚ ਪਹਿਲੀ ਵਾਰ ਦੁਬਈ ਆਇਆ ਸੀ ਤੇ ਇਥੋਂ ਦਾ ਹਰ ਪਲ ਉਨ੍ਹਾਂ ਲਈ ਯਾਦਗਾਰੀ ਹੈ। -ਪੀਟੀਆਈ


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …