Home / Punjabi News / ਚੋਣ ਕਮਿਸ਼ਨ ਨੇ ਮਾਇਆ ਅਤੇ ਯੋਗੀ ਦੇ ਚੋਣ ਪ੍ਰਚਾਰ ਕਰਨ ‘ਤੇ ਲਗਾਈ ਰੋਕ

ਚੋਣ ਕਮਿਸ਼ਨ ਨੇ ਮਾਇਆ ਅਤੇ ਯੋਗੀ ਦੇ ਚੋਣ ਪ੍ਰਚਾਰ ਕਰਨ ‘ਤੇ ਲਗਾਈ ਰੋਕ

ਚੋਣ ਕਮਿਸ਼ਨ ਨੇ ਮਾਇਆ ਅਤੇ ਯੋਗੀ ਦੇ ਚੋਣ ਪ੍ਰਚਾਰ ਕਰਨ ‘ਤੇ ਲਗਾਈ ਰੋਕ

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਵਿਵਾਦਪੂਰਨ ਭਾਸ਼ਣਾਂ ਰਾਹੀਂ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲਿਆਂ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ‘ਤੇ 72 ਅਤੇ 48 ਘੰਟਿਆਂ ਲਈ ਚੋਣ ਪ੍ਰਚਾਰ ‘ਤੇ ਰੋਕ ਲੱਗਾ ਦਿੱਤੀ ਹੈ। ਕਮਿਸ਼ਨ ਨੇ ਇਨ੍ਹਾਂ ਦੋਹਾਂ ਨੇਤਾਵਾਂ ਨੂੰ 16 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਚੋਣ ਪ੍ਰਚਾਰ ‘ਚ ਹਿੱਸਾ ਲੈਣ, ਜਨ ਸਭਾਵਾਂ ਕਰਨ, ਰੋਡ ਸ਼ੋਅ ਆਯੋਜਿਤ ਕਰਨ, ਮੀਡੀਆ ਦੇ ਸਾਹਮਣੇ ਬਿਆਨ ਦੇਣ ਅਤੇ ਇੰਟਰਵਿਊ ਦੇਣ ਆਦਿ ‘ਤੇ ਰੋਕ ਲਗਾਈ ਹੈ। ਕਮਿਸ਼ਨ ਨੇ ਯੋਗੀ ਆਦਿੱਤਿਯਨਾਥ ਨੂੰ 8 ਅਪ੍ਰੈਲ ਨੂੰ ਮੇਰਠ ‘ਚ ਇਤਰਾਜ਼ਯੋਗ ਅਤੇ ਵਿਵਾਦਪੂਰਨ ਭਾਸ਼ਣ ਦੇਣ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਸੀ, ਜਦੋਂ ਕਿ ਮਾਇਆਵਤੀ ਨੂੰ ਦੇਵਬੰਦ ‘ਚ 7 ਅਪ੍ਰੈਲ ਨੂੰ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਨੋਟਿਸ ਜਾਰੀ ਕੀਤਾ ਸੀ।
ਕਮਿਸ਼ਨ ਨੇ ਇਨ੍ਹਾਂ ਦੋਹਾਂ ਨੇਤਾਵਾਂ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਨੂੰ ਪੂਰੀ ਤਰ੍ਹਾਂ ਦੇਖਣ ਅਤੇ ਉਸ ਦਾ ਅਧਿਐਨ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਹੈ। ਦੱਸਣਯੋਗ ਹੈ ਕਿ ਯੋਗੀ ਨੇ ਆਪਣੇ ਭਾਸ਼ਣ ‘ਚ ‘ਹਰਾ ਵਾਇਰਸ’ ਅਤੇ ‘ਬਜਰੰਗਬਲੀ’ ਤੇ ‘ਅਲੀ’ ਦਾ ਜ਼ਿਕਰ ਕੀਤਾ ਸੀ। ਕਮਿਸ਼ਨ ਨੇ ਸੋਮਵਾਰ ਨੂੰ ਆਪਣੇ ਫੈਸਲੇ ‘ਚ ਕਿਹਾ ਕਿ ਯੋਗੀ ਦਾ ਵੀਡੀਓ ਦੇਖਣ ਤੋਂ ਬਾਅਦ ਕਮਿਸ਼ਨ ਇਸ ਗੱਲ ‘ਤੇ ਸਹਿਮਤ ਹੋਇਆ ਹੈ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਨਾਲ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਨਫ਼ਰਤ ਫੈਲਾਉਣ ਅਤੇ ਉਨ੍ਹਾਂ ਦਰਮਿਆਨ ਮਤਭੇਦ ਨੂੰ ਵਧਾਉਣ ਦਾ ਕੰਮ ਕੀਤਾ, ਜੋ ਕਿ ਚੋਣ ਜ਼ਾਬਤਾ ਦੀ ਉਲੰਘਣਾ ਹੈ। ਕਮਿਸ਼ਨ ਨੇ 5 ਅਪ੍ਰੈਲ ਨੂੰ ਵੀ ਯੋਗੀ ਨੂੰ ਇਕ ਹੋਰ ਮਾਮਲੇ ‘ਚ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੇ ਜਨਤਕ ਭਾਸ਼ਣ ‘ਚ ਚੋਣ ‘ਚ ਧਰੂਵੀਕਰਨ ਦੀ ਕੋਸ਼ਿਸ਼ ਨਾ ਕਰਨ। ਕਮਿਸ਼ਨ ਨੇ ਐਤਵਾਰ ਨੂੰ ਵੀ ਚੋਣ ਦੌਰਾਨ ਨੇਤਾਵਾਂ ਦੇ ਭਾਸ਼ਣ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ।
ਕਮਿਸ਼ਨ ਨੇ ਮਾਇਆਵਤੀ ਦੇ ਮਾਮਲੇ ‘ਚ ਉਨ੍ਹਾਂ ਦੇ ਵੀਡੀਓ ਦੇ ਅਧਿਐਨ ਤੋਂ ਬਾਅਦ ਪਾਇਆ ਕਿ ਮਾਇਆਵਤੀ ਨੇ ਆਪਣੇ ਭਾਸ਼ਣ ‘ਚ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅੇਤ ਆਪਸੀ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਹੈ, ਜੋ ਕਿ ਚੋਣ ਜ਼ਾਬਤਾ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਨੂੰ 16 ਅਪ੍ਰੈਲ ਨੂੰ 6 ਵਜੇ ਤੋਂ 48 ਘੰਟਿਆਂ ਲਈ ਉਨ੍ਹਾਂ ਨੂੰ ਚੋਣ ਪ੍ਰਚਾਰ ‘ਚ ਹਿੱਸਾ ਲੈਣ, ਜਨ ਸਭਾਵਾਂ ਕਰਨ, ਰੋਡ ਸ਼ੋਅ ‘ਚ ਆਯੋਜਿਤ ਕਰਨ, ਮੀਡੀਆ ਦੇ ਸਾਹਮਣੇ ਬਿਆਨ ਦੇਣ ਅਤੇ ਇੰਟਰਵਿਊ ਦੇਣ ਆਦਿ ‘ਤੇ ਰੋਕ ਲਗਾਈ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …