Home / Punjabi News / ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀਆਂ 4 ਸੰਸਦੀ ਸੀਟਾਂ ਲਈ 36 ਸੁਪਰਵਾਇਜ਼ਰ ਨਿਯੁਕਤ ਕੀਤੇ

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀਆਂ 4 ਸੰਸਦੀ ਸੀਟਾਂ ਲਈ 36 ਸੁਪਰਵਾਇਜ਼ਰ ਨਿਯੁਕਤ ਕੀਤੇ

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦੀਆਂ 4 ਸੰਸਦੀ ਸੀਟਾਂ ਲਈ 36 ਸੁਪਰਵਾਇਜ਼ਰ ਨਿਯੁਕਤ ਕੀਤੇ

ਜੰਮੂ— ਜੰਮੂ-ਕਸ਼ਮੀਰ ‘ਚ 4 ਸੰਸਦੀ ਸੀਟਾਂ ‘ਤੇ ਚੋਣਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੋਣ ਕਮਿਸ਼ਨ ਨੇ 36 ਸੁਪਰਵਾਇਜ਼ਰ ਨਿਯੁਕਤ ਕੀਤੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 36 ਸੁਪਰਵਾਇਜ਼ਰਾਂ ਨੂੰ ਬਾਰਾਮੂਲਾ, ਜੰਮੂ, ਸ਼੍ਰੀਨਗਰ ਅਤੇ ਊਧਮਪੁਰ ਲੋਕ ਸਭਾ ਸੀਟ ਲਈ ਨਿਯੁਕਤ ਕੀਤਾ ਗਿਆ ਹੈ। ਰਾਜ ‘ਚ 6 ਲੋਕ ਸਭਾ ਸੀਟਾਂ ਹਨ।
5 ਪੜਾਵਾਂ ‘ਚ ਹੋਣਗੀਆਂ ਚੋਣਾਂ
ਲੱਦਾਖ ਅਤੇ ਅਨੰਤਨਾਗ ਸੀਟਾਂ ਲਈ ਬਾਅਦ ‘ਚ ਸੁਪਰਵਾਇਜ਼ਰ ਨਿਯੁਕਤ ਕੀਤੇ ਜਾਣਗੇ। ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਸੁਪਰਵਾਇਜ਼ਰ ਆਪਣੇ-ਆਪਣੇ ਸੇਵਾ ਖੇਤਰਾਂ ‘ਚ ਪਹੁੰਚ ਗਏ ਹਨ ਅਤੇ ਆਮ ਜਨਤਾ ਅਤੇ ਸਿਆਸੀ ਦਲਾਂ ਲਈ ਉਪਲੱਬਧ ਹਨ। ਜੰਮੂ-ਕਸ਼ਮੀਰ ‘ਚ 11,18, 23,29 ਅਪ੍ਰੈਲ ਅਤੇ 6 ਮਈ ਨੂੰ 5 ਪੜਾਵਾਂ ‘ਚ ਚੋਣਾਂ ਹੋਣਗੀਆਂ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …