Home / Editorial / ਗੁਰੂ ਤੇਗਬਹਾਦਰ ਸਿਮਰਿਏ ਘਰਿ ਨਉ ਨਿਧਿ ਆਵੈ ਧਾਇ

ਗੁਰੂ ਤੇਗਬਹਾਦਰ ਸਿਮਰਿਏ ਘਰਿ ਨਉ ਨਿਧਿ ਆਵੈ ਧਾਇ

ਗੁਰੂ ਨਾਨਕ ਦੇਵ ਜੀ ਦੀ ਨੋਂਵੀਂ ਜੋਤ ਗੁਰੂ ਤੇਗਬਹਾਦਰ ਸਾਹਿਬ ਜੀ ਛੇਵੀਂ ਜੋਤ ਗੁਰੂ ਹਰਿਗੋਬੰਦ ਸਾਹਿਬ ਜੀ ਦੇ ਅਤੇ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਸਾਹਿਬਜਾਦੇ ਸਨ ਜਿਨਾਂ ਦਾ ਪਰਕਾਸ਼ ੧ਅਪ੍ਰੈਲ ੧੬੨੧ਈੋ:੧੬੭੮ਬਿਕ੍ਰਮੀ ਨੂੰ ਗੁਰੂ ਕੇ ਮਹਿਲੁ ਅੰਮ੍ਰਿਤਸਰ ਵਿਚ ਹੋਇਆ ਅਤੇ ਓਨਾ੍ਹਂ ਦਾ ਬਚਪਨ ਦਾ ਨਾਮ ਸੀ ਤਿਆਗਮਲ ਅਤੇ ਪਿਤਾ ਗੁਰੂ ਜੀ ਨੇ ਕਰਤਾਰਪੁਰ ਦੀ ਲੜਾਈ ਵਿਚ ਕੇਵਲ੧੩-੧੪ ਸਾਲ ਦੀ ਉਮਰ ਵਿਚ ਹੀ ਬਹੁਤ ਬਹਾਦਰੀ ਨਾਲ ਤੇਗਾ ਚਲਾਇਆ ਅਤੇ ਦੁਸ਼ਮਨਾਂ ਨਾਲ ਮੁਕਾਬਲਾ ਕੀਤਾ ਇਸ ਲਈ ਪਿਤਾ ਗੁਰੂ ਜੀ ਨੇ ਖੁਸ਼ ਹੋਕੇ ਤਿਆਗਮਲ ਤੋਂ ਤੇਗ ਬਹਾਦਰ ਨਾਮ ਰਖ਼ ਦਿਤਾ ਲੇਕਿਨ ਸੰਨ ੧੬੩੪ ਦੀ ਕਰਤਾਰਪੁਰ ਵਾਲੀ ਜੰਗ ਵਿਚ ਪੈਂਦੇ ਖਾਂ ਦੀ ਬੇਵਫਾਈ ਅਤੇ ਜੰਗ ਵਿਚ ਹੋਈ ਕਤਲੇਆਮ,ਗੁਰੂ ਪੁਤਰ ਹੋਣ ਕਰਕੇ ਭਰਾ ਬਾਬਾ ਅਟਲਰਾਏ ਜੀ ਦਵਾਰਾ ਖੇਡਦੇ ਖੇਡਦੇ ਆਪਣੇ ਹਾਣੀ ਮੋਹਨ ਦੇ ਮਰ ਜਾਣ ਤੇ ਉਸਨੂੰ ਜਿਵਾ ਦੇਣ ਤੇ ਪਿਤਾ ਗੁਰੂ ਹਰਿਗੋਬਿੰਦ ਜੀ ਦੇ ਗੁਸਾ ਕਰਨ ਤੇ ਆਪਣੇ ਪ੍ਰਾਣ ਤਿਆਗ ਦੇਣ ਕਰਕੇ ਦੇਹਾਂਤ ਅਤੇ ਵਡੇ ਭਰਾ ਬਾਬਾ ਗੁਰਦਿਤਾ ਜੀ ਦਵਾਰਾ ਜੰਗਲ ਵਿਚ ਸ਼ਿਕਾਰ ਖੇਡਦੇ ਖੇਡਦੇ ਕਿਸੇ ਗ਼ਰੀਬ ਦੀ ਗਊ ਮਰ ਜਾਣ ਤੇ ਪਿਤਾ ਗੁਰੂ ਜੀ ਤੋਂ ਡਰਦਿਆਂ ਪ੍ਰਾਣ ਤਿਆਗਣ ਕਰਕੇ ਤੇਗ ਬਹਾਦਰ ਜੀ ਉਦਾਸੀਨਤਾ ਆ ਗਈ ਅਤੇ ਗੁਰੂ ਤੇਗ ਬਹਾਦਰ ਜੀ ਕਰਤਾਰਪੁਰ ਛਡਕੇ ਆਪਣੇ ਨਾਨਕੇ ਪਿੰਡ ਬਾਬਾ ਬਕਾਲੇ ਆਕੇ ਰੈਹਣ ਲਗ ਪਏ।ਤਿਆਗਮਲ ਜੀ ਬਚਪਨ ਤੋਂ ਹੀ ਬਹੁਤ ਸ਼ਾਂਤ ਸੁਭਾ,ਤਿਆਗੀ ਫਿਤਰਤ ਵਾਲੇ ਸਨ ਜਿਸ ਤਰਾਂ ਕਿ ਇਕ ਦਿਨ ਵਡੇ ਭਰਾ ਗੁਰਦਿਤਾ ਜੀ ਦੀ ਸ਼ਾਦੀ ਸਮੇਂ ਤਿਆਗਮਲ ਜੀ ਨੇ ਆਪਣੀ ਕੀਮਤੀ ਪੁਸ਼ਾਕ ਉਤਾਰਕੇ ਕਿਸੇ ਗ਼ਰੀਬ ਬਚੇ ਨੂੰ ਨੰਗਾ ਦੇਖਕੇ ਪਵਾ ਆਏ ਸਨ ਮਾਤਾ ਜੀ ਨੇ ਕਿਹਾ ਪੁਤਰ ਜੀ ਕੀਮਤੀ ਪੁਸ਼ਾਕ ਕਿਸਨੂੰ ਦੇ ਆਏ ਹੋ ਤਾਂ ਬਾਬਾ ਤਿਆਗਮਲ ਜੋ ਕੇਵਲ ਅਜੇ੪-੫ ਸਾਲ ਦੇ ਹੀ ਸਨ ਕੈਹਣ ਲਗੇ ਉਸ ਗ਼ਰੀਬ ਨੂੰ ਪੁਆ ਦਿਤੀ ਹੈ ਤਾਂ ਮਾਤਾ ਜੀ ਨੇ ਕਿਹਾ ਕਿ ਬੇਟਾ ਜੀ ਤੁਸੀ ਆਪਣੀ ਪੁਸ਼ਾਕ ਕਿਯੋਂ ਦੇ ਦਿਤੀ ਤਾਂ ਬਾਬਾ ਜੀ ਨੇ ਕਿਹਾ ਮੈਨੂੰ ਤਾਂ ਤੁਸੀ ਨਵੀਂ ਦੇ ਦਿਓਗੇ ਲੇਕਿਨ ਇਸ ਗ਼ਰੀਬ ਨੂੰ ਕਿਸਨੇ ਨਵੇਂ ਕਪੜੇ ਦੇਣੇ ਸੀ ਪਿਤਾ ਗੁਰੂ ਹਰਿਗੋਬਿੰਦ ਜੀ ਨੂੰ ਦਸਣ ਤੇ ਪਿਤਾ ਜੀ ਨੇ ਕਿਹਾ ਕਿ ਆਪ ਸੰਸਾਰ ਤੇ ਦਾਨ ਅਤੇ ਤਿਆਗ ਲਈ ਹੀ ਆਏ ਹੋ ਲੇਕਿਨ ਇਤਨੀ ਜਲਦੀ ਤਿਆਗ ਦੀ ਭਾਵਨਾ ਪੈਦਾ ਹੋ ਜਾਏਗੀ ਅਕਾਲ ਪੁਰਖ਼ (ਪਰਮਾਤਮਾ) ਦੀ ਮਰਜੀ ਅਤੇ ਕਿਹਾ ”ਦੀਨਰੱਛਾ ਸੰਕਟ ਹਰਨ ਸਦਾ ਯਹੀ ਪਹਚਾਨ” ਜੋ ਸੰਕੇਤ ਸੀ ਸ਼ਰਣ ਆਏ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਕੇ ਕਿਸੇ ਦੂਜੇ ਦੇ ਧਰਮ ਦੀ ਰੱਛਾ ਲਈ ਆਪਣਾ ਬਲਿਦਾਨ ਕਰਨਾ।ਉਦਾਸੀਨਤਾ ਵੇਖਕੇ ਮਾਤਾ ਨਾਨਕੀ ਜੀ ਨੇ ਤੇਗ ਬਹਾਦਰ ਜੀ ਦੀ ਛੋਟੀ ਉਮਰ ਵਿਚ ਹੀ ੧੫ਅੱਸੂ ੧੬੮੯ਬਿਕ੍ਰਮੀ ਨੂੰ ਕਰਤਾਰਪੁਰ ਦੇ ਖਤਰੀ ਲਾਲਚੰਦ ਜੀ ਦੀ ਪੁਤਰੀ ਮਾਤਾ ਗੁਜਰੀ ਜੀ ਨਾਲ ਸ਼ਾਦੀ ਵੀ ਕਰ ਦਿਤੀ ਲੇਕਿਨ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਉਦਾਸਨਿਤਾ ਵਿਚ ਕੋਈ ਫਰਕ ਨਾ ਪਿਆ ਆਖ਼ਰ ਗੁਰੂ ਸਾਹਿਬ ਇਕ ਭੋਰੇ ਵਿਚ ਤਪਸਿਆ ਵਿਚ ਲੀਨ ਹੋ ਗਏ ਅਤੇ ਮਾਤਾ (ਪਤਨੀ) ਗੁਜਰੀ ਜੀ ਨੂੰ ਕਿਹਾ ਕਿ ਅੰਦਰ ਕੋਈ ਨਾ ਆਵੇ ਕਵੇਲ ਅਠੀਂ ਪਹਰੀਂ ਮਾਤ ਗੁਜਰੀ ਜੀ ਪਰਸ਼ਾਦਾ ਦੇਣ ਜਾਂਦੇ ਸਨ ਇਸ ਤਰਾਂ ਬਹੁਤ ਸਮਾਂ (੨੬ਸਾਲ੯ਮਹੀਨੇ) ਅਤੇ ਕੁਝ ਲੇਖਕਾਂ ਅਨੁਸਾਰ ਗਿਨਤੀ ਠੀਕ ਨਹੀਂ।ਅਤੇ ਕੁਝ ਦਿਨਾਂ ਬਾਦ ਇਕ ਦਿਨ ਵਿਓਪਾਰੀ ਮਖ਼ਣਸ਼ਾਹ ਲੁਬਾਣਾ ਨਾਨਕ ਦੀ ਜੋਤ ਨੂੰ ਲਭਦਾ ਲਭਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੈਹਣ ਅਨੁਸਾਰ ”ਬਾਬਾ ਬਕਾਲੇ” ਆ ਗਿਆ ਤਾਂ ਦੇਖਿਆ ਕਿ ਬਕਾਲੇ ਵਿਚ ਤਾਂ ੨੨(ਗੁਰੂ) ਮੰਜੀਂਆਂ ਲਗਾਕੇ ਬੈਠੇ ਹੋਏ ਹਨ ਤਾਂ ਉਸਨੇ ਸਮੁੰਦਰ ਵਿਚ ਡੁਬਦੇ ਜ਼ਹਾਜ ਨੂੰ ਬੰਨੇ ਲਾਣ ਲਈ ਗੁਰੂ ਨਾਨਕ ਦੇ ਚਰਨਾਂ ਵਿਚ ਕੀਤੀ ਅਰਦਾਸ ੫੦੦ਮੋਹਰਾਂ ਭੇਟਾ ਕਰਨ ਨੂੰ ਪੂਰੀ ਕਰਨੀ ਸੀ ਅਤੇ ਕੇਵਲ ੫-੫ ਮੋਹਰਾਂ ਭੇਟਾ ਕਰਨਿਆਂ ਸ਼ੁਰੂ ਕਰ ਦਿਤੀਆਂ ਲੇਕਿਨ ਕਿਸੇ ਨੇ ੫੦੦ਮੋਹਰਾਂ ਲਈ ਨਾ ਕਿਹਾ ਤਾਂ ਮਖ਼ਣਸ਼ਾਹ ਉਦਾਸ ਹੋ ਗਿਆ ਅਤੇ ਫਿਰ ਕਿਸੇ ਨੂੰ ਪੁਛਿਆ ਕਿ ਕੋਈ ਹੋਰ ਵੀ ਗੁਰੂ ਪੀਰ ਬਕਾਲੇ ਵਿਚ ਹੈ ਤਾਂ ਪਤਾ ਲਗਾ ਕਿ ਇਕ ਤੇਗਾ ਪਗਲਾ ਭੋਰੇ ਵਿਚ ਬਹੁਤ ਸਮੇਂ ਤੋਂ ਬੈਠਾ ਹੈ ਤਾਂ ਮਖ਼ਣਸ਼ਾਹ ਨੇ ਆਕੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਤਾਂ ਮਾਤਾ ਜੀ ਨੇ ਕਿਹਾ ਕਿ ਓਨਾਂ ਦਾ ਹੁਕਮ ਹੈ ਕਿ ਅੰਦਰ ਕੋਈ ਨਾ ਆਵੇ ਤਾਂ ਮਖ਼ਣਸ਼ਾਹ ਦੇ ਢੀਠ ਹੋਕੇ ਬੈਠ ਜਾਣ ਅਤੇ ਬਹੁਤ ਜ਼ਿਦ ਕਰਨ ਤੇ ਮਾਤਾ ਜੀ ਨੇ ਗੁਰੂ ਜੀ ਨੂੰ ਜਾਕੇ ਪੁਛਿਆ ਤਾਂ ਗੁਰੂ ਜੀ ਨੇ ਕਿਹਾ ਆਣ ਦਿਓ ਅਤੇ ਜਦੋਂ ਦਰਸ਼ਨ ਕੀਤੇ ਤਾਂ ਤਨ ਮਨ ਸ਼ਾਂਤ ਹੋ ਗਿਆ ਅਤੇ ਜਦੋਂ ੫ ਮੋਹਰਾਂ ਮਥਾ ਟੇਕੀਆਂ ਤਾਂ ਗੁਰੂ ਜੀ ਨੇ ਕਿਹਾ ਮਖ਼ਣਸ਼ਾਹ ਗੁਰੂ ਨਾਨਕ ਦੇ ਚਰਨਾਂ ਵਿਚ ਅਰਦਾਸ ੫੦੦ਦੀ ਕਰਦਾ ਹੈਂ ਤੇ ਟੇਕਦਾ ੫ ਮੋਹਰਾਂ ਹੈਂ ਗੁਰੂ ਨਾਨਕ ਦੇ ਘਰ ਤੇ ਪੂਰਣ ਵਿਸ਼ਵਾਸ਼ ਨਹੀਂ?ਤਾਂ ਮਖ਼ਣਸ਼ਾਹ ਏਹ ਸੁਣਕੇ ਬਹੁਤ ਹੈਰਾਨ ਹੋਇਆ ਅਤੇ ਪੁਰੀ ਭੇਟਾ ਮਥਾ ਟੇਕੇ ਬਾਹਰ ਜਾਕੇ ਕੋਠੇ ਚੜਕੇ ਉਚੀ ਉਚੀ ਲਾਲ ਕਪੜਾ ਲੈਕੇ ਰੌਲਾ ਪਾਣਾ ਸ਼ੁਰੂ ਕਰ ਦਿਤਾ ”ਗੁਰੂ ਲਾਧੋ ਰੇ”ਗੁਰੂ ਲਾਧੋ ਰੇ”ਮਖ਼ਣਸ਼ਾਹ ਦੀ ਅਵਾਜ਼ ਸੁਣਕੇ ਲੋਕ ਭਜੇ ਆਏ ਜਿਨਾਂ ਨੁੰ ਚਿਰਾਂ ਤੋਂ ਗੁਰੂ ਨਾਨਕ ਦੀ ਗਦੀ ਦੇ ਵਾਰਸ ਦੀ ਤਲਾਸ ਸੀ।
ਇਸ ਤਰਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਪਣੇ ਅੰਤਮ ਸਮੇਂ ਉਚਾਰੇ ਵਾਕ ”ਬਾਬਾ ਬਕਾਲੇ” ਸਚੇ ਹੋਏ ਤੇ ਸੰਗਤਾਂ ਨੂੰ ਸਚੇ ਗੁਰੂ (ਗੁਰੂ ਨਾਨਕ ਦੀ ਗਦੀ ਦੇ ਵਾਰਸ) ਦੇ ਦਰਸ਼ਨ ਹੋਏ ਲੇਕਿਨ ਵਡੇ ਭਰਾ ਬਾਬਾ ਗੁਰਦਿਤਾ ਜੀ ਦਾ ਵਡਾ ਲੜਕਾ ਧੀਰਮਲ ਜਿਸ ਕੋਲ ਆਦਿਬੀੜ ਵੀ ਸੀ ਵੈਰ ਕਮਾਓਣ ਲਈ ਸੰਗਤਾਂ ਨੂੰ ਗੁਰੂ ਜੀ ਕੋਲ ਆਓਣੋ ਰੋਕਣ ਲਗਾ ਅਤੇ ਸੰਗਤਾਂ ਕੋਲੋਂ ਭੇਟਾਂਵਾਂ ਵੀ ਰਸਤੇ ਵਿਚੌਂ ਹੀ ਲੈਣ ਲਗਾ ਇਕ ਵਾਰੀ ਤਾਂ ਉਸਨੇ ਸ਼ੀਂਹੇ ਮਸੰਦ ਕੋਲੋਂ ਗੋਲੀ ਚਲਵਾਕੇ ਗੁਰੂ ਜੀ ਨੂੰ ਮਾਰਨ ਦੀ ਵੀ ਕੋਸ਼ਿਸ ਕੀਤੀ ਲੇਕਿਨ ਮਖ਼ਣਸ਼ਾਹ ਨੇ ਆਪਣੇ ਸਾਥਿਆਂ ਨਾਲ ਜਾਕੇ ਧੀਰਮਲ ਨੂੰ ਕੁਟਾਪਾ ਵੀ ਚਾੜਿਆ ਅਤੇ ਭੇਟਾਂਵਾਂ ਵੀ ਖੋਕੇ ਲੈ ਆਇਆ ਲੇਕਿਨ ਗੁਰੂ ਜੀ ਮਖ਼ਣਸ਼ਾਹ ਨੂੰ ਬਹੁਤ ਨਰਾਜ਼ ਹੋਏ ਤੇ ਕਿਹਾ ਕਿ ਸਭ ਕੁਝ ਵਾਪਸ ਦੇਕੇ ਆਓ।ਉਸ ਤੋਂ ਬਾਦ ਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਿਫਤੀ ਦੇ ਘਰ ਦੇ ਦਰਸ਼ਣ ਕਰਨ ਗਏ ਲੇਕਿਨ ਮਸੰਦਾਂ ਪੁਜਾਰੀਆਂ ਨੇ ਗੁਰੂ ਜੀ ਨੂੰ ਦਰਬਾਰ ਸਾਹਿਬ ਦੇ ਦਰਸ਼ਣ ਨਹੀਂ ਕਰਨ ਦਿਤੇ ਕਿ ਕਿਤੇ ਗੁਰੂ ਜੀ ਕਬਜ਼ਾ ਹੀ ਨਾ ਕਰ ਲੈਣ ਲੇਕਿਨ ਗੁਰੂ ਜੀ ਬਾਹਰੋਂ (ਥੜਾ ਸਾਹਿਬ ਤੋਂ) ਹੀ ਦਰਸ਼ਨ ਕਰਕੇ ਵਾਪਸ ਹੋਣ ਲਗੇ ਅਤੇ ਸਹਜ ਹੀ ਓਨਾਂ ਦੇ ਮੁਖੋਂ ਸ਼ਬਦ ਨਿਕਲੇ ”ਨਹਿਂ ਮਸੰਦ ਤੁਮ ਅੰਮ੍ਰਿਤਸਰਿਏ,ਤਿਸ਼੍ਰਨਾਂ ਅਗਨਿ ਤੇ ਅੰਤਰਸੜਿਏ”ੇ ਯਾਨਿ ਮਸੰਦ ਜਿਨਾਂ ਨੂੰ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਕਾਰ ਸੇਵਾਂਵਾਂ ਲਈ ਨਿਉਕਤ ਕੀਤਾ ਸੀ ਓਹ ਲੋਕ ਲੋਭ ਅਤੇ ਤ੍ਰਿਸ਼ਨਾਂ ਅਧੀਂਨ ਸਿਖਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਵਾਂਝਿਆਂ ਰਖ਼ ਰਹੇ ਸਨ ਜਿਨ੍ਹਾਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸੋਧਿਆ ਸੀ।ਭਾਵੇਂ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਅੰਮ੍ਰਿਤਸਰ ਕੋਠਾ ਸਾਹਿਬ ਵਿਚ ਹੀ ਰਹੇ ਸਨ ਲੇਕਿਨ ਸੰਨ ੧੬੩੦ਵਿਚ ਪਰਵਾਰ ਸਮੇਤ ਸਦਾ ਲਈ ਗੁਰੂ ਪਿਤਾ ਦੇ ਨਾਲ ਕਰਤਾਰਪੁਰ ਚਲੇ ਜਾਣ ਪਿਛੋਂ ਪੈਹਲੀ ਵਾਰੀ ਗੁਰੂ ਤੇਗਬਹਾਦਰ ਸਾਹਿਬ ਸੰਨ੧੬੬੪ ਵਿਚ ਅੰਮ੍ਰਿਤਸਰ ਆਏ ਸਨ ਅਤੇ ਉਸਤੋਂ ਬਾਦ ਗੁਰੂ ਤੇਗਬਾਦਰ ਸਾਹਿਬ ਅੰਮ੍ਰਿਤਸਰ ਤੋਂ ਪਰਚਾਰ ਦੋਰੇ ਤੇ ਨਿਕਲ ਗਏ ਅਤੇ ਮਾਝੇ ਮਾਲਵੇ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਪਰਵਾਰ ਸਮੇਤ ਗੁਰੂ ਨਾਨਕ ਦੇ ਦਸੇ ਰਾਹ ਦਾ ਪਰਚਾਰ ਕਰਦੇ ਹੋਏ ਪੰਜਾਬ ਤੋਂ ਨਿਕਲਕੇ ਉਤਰੀ ਭਾਰਤ ਅਤੇ ਪੁਰਬੀ ਭਾਰਤ ਵਲ ਪਰਚਾਰ ਦੌਰਾ ਕੀਤਾ ਜੋ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਦ ਗੁਰੂ ਅੰਗਦ ਦੇਵ ਜੀ ਤੋਂ ਲੈਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਕ ਪੰਜਾਬ ਤੋਂ ਬਾਹਰ ਵਸਦੇ ਗੁਰੂ ਨਾਨਕ ਨਾਮ ਲੇਵਾ ਸਿਖਾਂ ਨਾਲ ਸਪੰਰਕ ਹੀ ਨਹੀਂ ਸੀ ਕੀਤਾ ਇਸ ਲਈ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਪੁਰਾਣੇ ਸਿਖੀ ਸੰਬੰਧਾਂ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਅਤੇ ਪਰਚਾਰ ਕਰਦੇ ਹੋਏ ਉਤਰ ਪਰਦੇਸ,
ਬਿਹਾਰ,ਬੰਗਾਲ,ਅਸਾਮ ਆਦਿ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਉਪਦੇਸਾਂ ਨਾਲ ਜੋੜਿਆ ਅਤੇ ਇਸੇ ਪਰਚਾਰ ਦੋਰੇ ਦੌਰਾਨ ਪਟਨਾ ਸਾਹਿਬ ਬਿਹਾਰ ਵਿਖੇ ਸਾਹਿਬਜਾਦੇ ਗੋਬਿੰਦਰਾਏ ਜੀ ਦਾ ਪਰਕਾਸ਼ ਸੰਨ੧੬੬੫ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਅਨਿਨ ਸਿਖ ਜੋਹਰੀ ਸਾਲਸਰਾਏ ਦੇ ਘਰ (ਮਹਲੁ) ਵਿਖੇ ਪਰਕਾਸ਼ ਹੋਇਆ ਅਤੇ ਉਸ ਤੋਂ ਬਾਦ ਗੁਰੂ ਤੇਗਬਹਾਦਰ ਸਾਹਿਬ ਜੀ ਪਰਵਾਰ ਨੂੰ ਪਟਨਾ ਸਾਹਿਬ ਬਿਹਾਰ ਵਿਚ ਹੀ ਛਡਕੇ ਆਪ ਪੰਜਾਬ ਅਨੰਦਪੁਰ ਸਾਹਿਬ (ਮਾਖੋਵਾਲ) ਵਿਖੇ ਆਏ ਅਤੇ ਕਹਲੂਰ ਦੇ ਰਾਜੇ ਦੀਪਚੰਦ ਕੋਲੋਂ ਪਿੰਡ ਮਖੋਵਾਲ (ਨਾਨਕੀ ਚੱਕ ਦੇ ਨਾਮ ਤੇ) ਜਗ੍ਹਾ ਖ਼ਰੀਦ ਕੇ ਇਕ ਸ਼ਹਰ ਵਸਾਇਯਾ ਅਤੇ ਸੰਮਤ੧੭੨੭ ਸੰਨ੧੬੭੦ਵਿਚ ਸਾਹਿਬਜਾਦੇ ਗੋਬਿੰਦਰਾਏ ਜੀ ਨੂੰ ਪਰਵਾਰ ਸਮੇਤ ਪਟਨਾ ਸਾਹਿਬ ਬਿਹਾਰ ਤੋਂ ਅਨੰਦਪੁਰ ਸਾਹਿਬ (ਨਾਨਕੀ ਚੱਕ) ਬੁਲਵਾਇਆ ਅਤੇ ਜਿਸਦਾ ਨਾਮ ਬਾਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਰਖਿਆ ਅਤੇ ਆਪ ਜੀ ਨੇ ੧੫ਰਾਗਾਂ ਵਿਚ ਬਾਣੀ ਦੀ ਰਚਨਾ ਵੀ ਕੀਤੀ ਜੋ ਗੁਰਮੁਖੀ,ਹਿੰਦੀ,ਅਤੇ ਬ੍ਰਿਜ ਭਾਸ਼ਾ ਵਿਚ ਉਚਾਰੀ ਸੀ।ਜਿਥੇ ਸੰਨ੧੬੭੫ ਵਿਚ ੫੦੦
ਕਸ਼ਮੀਰੀ ਪੰਡਤ ਰੋਂਦੇ ਹੋਏ ਸ਼ਰਣ ਮੰਗਣ ਆਏ ਕਿ ਅੋਰੰਗਜੇਬ ਬਾਦਸ਼ਾਹ ਸਾਡੇ ਹਿੰਦੂ ਧਰਮ ਦੀ ਪਹਚਾਨ ਜਨੇਉ ਨੂੰ ਖ਼ਤਮ ਕਰਨਾ ਚਾਂਹੁੰਦਾ ਹੈ ਅਤੇ ਹਿੰਦੁਆਂ ਨੂੰ ਜ਼ਬਰੀ ਮੁਸਲਮਾਨ ਬਨਾ ਰਿਹਾ ਹੈ ਅਤੇ ਅਸੀ ਆਪਣੇ ਸਾਰੇ ਦੇਵੀ ਦੇਵਤੇ ਪੂਜ ਚੁਕੇ ਹਾਂ ਤਾਂ ਸਾਨੂੰ ਸਾਡੇ ਅਮਰਨਾਥ ਦੇ ਮੰਦਰ ਤੋਂ ਅਕਾਸ਼ਵਾਣੀ ਹੋਈ ਹੈ ਕਿ ਪੰਜਾਬ ਵਿਚ ਇਸ ਸਮੇਂ ਦੇ ਅਵਤਾਰ ਬਾਬਾ ਨਾਨਕ ਦੀ ਗਦੀ ਦੇ ਵਾਰਸ ਹੀ ਤੁਹਾਡੀ ਸਹਾਇਤਾ ਕਰ ਸਕਦੇ ਹਨ ਕਿੳੋਂਕਿ ਇਤਹਾਸ ਅਨੁਸਾਰ ਲਿਖਿਆ ਮਿਲਦਾ ਹੈ ਕਿ ਅੋਰੰਗਜੇਬ ਰੋਜ਼ ਢਾਈ ਮਣ ਜਨੇਉ ਉਤਾਰਕੇ ਰੋਟੀ ਖਾਂਦਾ ਹੈ।ਅੰਦਾਜ਼ਾ ਲਗਾਓ ਕਿਤਨੇ ਹਿੰਦੂ ਰੋਜ਼ ਮੁਸਲਮਾਨ ਬਣਾਏ ਜਾਂਦੇ ਹੋਨਗੇ।ਕਿਰਪਾ ਰਾਮ ਜੀ ਦੀ ਅਗਵਾਈ ਵਿਚ ੧੬ ਕਸ਼ਮੀਰੀ ਪੰਡਤਾਂ ਨੇ ਰੋ ਰੋ ਕੇ ਗੁਰੂ ਤੇਗ ਬਹਾਦਰ ਅਗੇ ਅਰਦਾਸ ਕੀਤੀ ਕਿ ਇਸ ਲਈ ਅਸੀ ਆਪ ਜੀ ਦੀ ਸ਼ਰਣ ਵਿਚ ਆਏ ਹਾਂ ਕਿਰਪਾ ਕਰਕੇ ਸਾਡੇ ਧਰਮ (ਤਿਲਕ ਜੰਜੂ) ਦੀ ਰਖ਼ਿਆ ਕਰੋ ਅਸੀਂ ਆਪ ਜੀ ਦੇ ਬਹੁਤ ਸ਼ੁਕਰਗੁਜਾਰ ਹੋਵਾਂਗੇ ਕਿਯੋਂਕਿ ਅਸੀਂ ਸੁਣਿਆ ਹੈ ਕਿ ਗੁਰੂ ਨਾਨਕੁ ਦੇ ਘਰੁ ਦਾ ਅਸੂਲ ਹੈ ਗੁਰੂ ਨਾਨਕ  ਦੀ ਸਰਣ ਵਿਚ ਆਕੇ ਕੋਈ ਖਾਲੀ ਨਹੀਂ ਪਰਤਦਾ ਅਤੇ ਆਪ ਜੀ ਗੁਰੂ ਨਾਨਕੁ ਦੀ ਗੁਰਗਦੀ ਤੇ ਬਿਰਾਜਮਾਨ ਹੋ ਅਤੇ ਸਾਨੂੰ ਅਮਰਨਾਥ ਦੇ ਮੰਦਰ ਵਿਚੋਂ ਅਕਾਸ਼ਵਾਣੀ ਹੋਈ ਹੈ ਕਿ ਇਸ ਸਮੇਂ ਜੋ ਗੁਰੂ ਨਾਨਕੁ ਦੀ ਗਦੀ ਦੇ ਪੈਰੋਕਾਰ ਗੁਰੁ ਹਨ ਓਹ ਤੁਹਾਡੇ ਜਨੇੳ ਦੀ ਰਖਿਆ ਕਰ ਸਕਦੇ ਹਨ ਤਾਂ ਗੁਰੂ ਤੇਗਬਾਦਰ ਸਾਹਿਬ ਜੀ ਦਰਬਾਰ ਵਿਚ ਬੈਠੇ ਕੁਝ ਸੋਚ ਹੀ ਰਹੇ ਸਨ ਕਿ ਬਾਲ ਗੋਬਿੰਦਰਾਏ ਜੀ ਜਿਨਾਂ ਦੀ ਉਮਰ ਅਜੇ ਕੇਵਲ ੯ਸਾਲ ਦੀ ਸੀ ਦਰਬਾਰ ਵਿਚ ਆਏ ਅਤੇ ਪਿਤਾ ਜੀ ਨੂੰ ਚਿੰਤਾ ਵਿਚ ਬੈਠਿਆਂ ਦੇਖਕੇ ਬੋਲੇ ਪਿਤਾ ਜੀ ਕੀ ਗਲ ਹੈ ਆਪਜੀ ਬਹੁਤ ਚਿੰਤਾ ਵਿਚ ਹੋ ਤਾਂ ਗੁਰੂ ਪਿਤਾ ਜੀ ਨੇ ਕਿਹਾ ਕਿ ਬੇਟਾ ਮੈਂ ਤੁਹਾਡੇ ਬਾਰੇ ਵਿਚ ਸੋਚ ਰਿਹਾ ਸੀ ਕਿ ਤੂਸੀ ਅਜੇ ਬਹੁਤ ਛੋਟੀ ਉਮਰ ਦੇ ਹੋ ਅਤੇ ਇਨਾਂ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਖ਼ਿਆ ਕਰਨ ਲਈ ਕਿਸੇ ਨਾਮ ਰਸਿਏ ਪਰਮਾਤਮਾ ਨਾਲ ਜੁੜੇ ਹੋਏ ਸੰਤ ਬ੍ਰ੍ਹਮਗਿਆਨੀ ਨੂੰ ਆਪਣਾ ਬਲਿਦਾਨ ਕਰਨਾ ਪਵੇਗਾ ਤਾਂ ਏਨਾ੍ਹਂ ਦਾਂ ਧਰਮ ਬਚੇਗਾ।ਤਾਂ ਚੋਜੀ ਪ੍ਰੀਤਮ ਗੋਬਿੰਦਰਾਏ ਜੀ ਨੇ ਕਿਹਾ ਪਿਤਾ ਜੀ ਜਿਸ ਨਿਰੰਕਾਰ ਨੇ ਸਾਨੂੰ ਪੈਦਾ ਕੀਤਾ ਹੈ ਓਹੀ ਸਾਡਾ ਸਹਾਈ ਹੋਵੇਗਾ।ਕੀਅ ਆਪ ਜੀ ਨੂੰ ਕੋਈ ਹੋਰ ਇਸ ਤਰਾਂ ਦਾ ਸੰਤ ਮਹਾਂਪੁਰਸ਼ ਨਜ਼ਰ ਆ ਰਿਹਾ ਹੈ ਜੋ ਆਪਣਾ ਬਲਿਦਾਨ ਦੇਕੇ ਏਨਾਂ ਸ਼ਰਣ ਆਇਆਂ ਦਾ ਧਰਮ ਬਚਾ ਸਕਦਾ ਹੋਵੇ ਅਗਰ ਨਹੀ ਤਾਂ ਆਪਜੀ ਨੂੰ ਹੀ ਏਨ੍ਹਾਂ ਦੇ ਧਰਮ ਵਾਸਤੇ ਆਪਣਾ ਬਲਿਦਾਨ ਦੇਣਾ ਚਾਹੀਦਾ ਹੈ।ਗੁਰੂ ਤੇਗਬਹਾਦਰ ਸਾਹਿਬ ਜੀ ਨੇ ਕਿਹਾ ਕਿ ਬੇਟਾ ਜੀ ਮੈਨੂੰ ਆਪ ਜੀ ਤੋਂ ਏਹੀ ਆਸ ਸੀ ਤਾਂ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾਓ ਅੋਰੰਗਜੇਬ ਨੂੰ ਕੈਹ ਦਿਓ ਕਿ ਅਗਰ ਤੁਸੀ ਸਾਡੇ ਗੁਰੂ ਜੀ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਵਾਂਗੇ ਤੁਹਾਨੂੰ ਜਬਰਦਸਤੀ ਕਰਨ ਦੀ ਲੋੜ ਨਹੀਂ ਪਵੇਗੀ ਤਾਂ ਪੰਡਤਾਂ ਨੇ ਉਸੀ ਤਰਾਂ ਜਾਕੇ ਅੋਰੰਗਜੇਬ ਨੂੰ ਕੈਹ ਦਿਤਾ ਤਾਂ ਅੋਰੰਗਜੇਬ ਬਹੁਤ ਖੂਸ਼ ਹੋਇਆ ਕਿ ਇਕ ਗੁਰੂ ਨੂੰ ਮੁਸਲਮਾਨ ਬਨਾਣਾ ਕੇਹੜਾ ਸਾਡੇ ਵਾਸਤੇ ਮੁਸ਼ਕਲ ਹੈ ਅਤੇ ਉਸਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਆਰਡਰ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗ਼ਾਨ ਖ਼ਾਨ ਨੂੰ ਕੁਝ ਸਿਪਾਹੀ ਦੇਕੇ ਅਨੰਦਪੁਰ ਸਾਹਿਬ ਭੇਜ ਦਿਤਾ ਲੇਕਿਨ ਗੁਰੂ ਤੇਗਬਹਾਦਰ ਸਾਹਿਬ ਜੀ  ਨੇ ਆਪੇ ਹੀ ਪੰਜ ਸਿਖਾਂ ਸਮੇਤ ਅਨੰਦਪੁਰ ਸਾਹਿਬ ਤੋਂ ਦਿਲੀ ਵਲ ਚਾਲੇ ਪਾ  ਦਿਤੇ ਅਤੇ ਪਰਚਾਰ ਕਰਦੇ ਕਰਦੇ ਆਗਰੇ ਵਿਚ ਇਕ ਮਾਈ ਜੋ ਬਹੁਤ ਚਿਰਾਂ ਉਡੀਕ ਰਹੀ ਸੀ ਨੂੰ ਦਰਸ਼ਨ ਦਿਤੇ ਜਿਥੇ ਅਜ ਕਲ ਗੁਰਦਵਾਰਾ ਮਾਈਥਾਨ ਹੈ ਫਿਰ ਜਿਥੇ ਹਸਨਅਲੀ ਇਕ ਗ਼ਰੀਬ ਮੁਸਲਮਾਨ ਜੋ ਦਿਲੋਂ ਅਰਦਾਸ ਕਰ ਰਿਹਾ ਸੀ ਕਿ ਅਗਰ ਗੁਰੂ ਜੀ ਮੇਰੇ ਘਰ ਆ ਜਾਣ ਤੇ ਮੇਰੇ ਦਵਾਰਾ ਗਿਰਫਤਾਰ ਹੋ ਜਾਣ ਤਾਂ ਮੈਨੂੰ ਗ੍ਰਿਫਤਾਰੀ ਦਾ ਇਨਾਮ ਮਿਲ ਜਾਏਗਾ ਤੇ ਮੇਰੀ ਧੀ ਵਿਆਹੀ ਜਾਏਗੀ ਉਸਦੇ ਘਰ ਗੁਰੂ ਜੀ ਆਪ ਪਹੂੰਚ ਗਏ ਯਾਨਿ ਗੁਰੂ ਨੂੰ ਜਿਸ ਭਾਵਨਾ ਨਾਲ ਜੋ ਯਾਦ ਕਰਦਾ ਹੈ ਵੈਸਾ ਹੀ ਫਲ ਪਰਾਪਤ ਹੋਂਦਾ ਹੈ ਉਸਦੀ ਅਰਦਾਸ ਤੇ ਗੁਰੂ ਜੀ ਉਸ ਬਾਗ ਵਿਚ ਜਾਕੇ ਠੈਹਰੇ ਜਿਸ ਬਾਗ਼ ਵਿਚ ਹਸਨਅਲੀ ਦਾ ਲੜਕਾ ਬਕਰੀਆਂ ਚਰਾਂਦਾ ਸੀ ਗੁਰੂ ਜੀ ਨੇ ਉਸਨੂੰ ਇਕ ਬਹੁਤ ਕੀਮਤੀ ਦੁਸ਼ਾਲਾ ਦਿਤਾ ਤੇ ਕਿਹਾ ਕਿ ਸਾਡੇ ਵਾਸਤੇ ਕੁਝ ਖਾਣ ਵਾਸਤੇ ਬਜ਼ਾਰੋਂ ਲਿਆ ਦਿਓ ਅਤੇ ਜਦੋਂ ਕੀਮਤੀ ਦੁਸ਼ਾਲਾ ਲੈਕੇ ਓਹ ਗ਼ਰੀਬ ਆਜੜੀ ਇਕ ਹਲਵਾਈ ਦੀ ਦੁਕਾਨ ਤੇ ਗਿਆ ਤਾਂ ਹਲਵਾਈ ਇਕ ਗ਼ਰੀਬ ਕੋਲ ਇਤਨਾ ਕੀਮਤੀ ਦੁਸ਼ਾਲਾ ਦੇਖਕੇ ਹੈਰਨ ਰੈਹ ਗਿਆ ਅਤੇ ਪੁਲਿਸ ਬੁਲਵਾਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਤੇ ਜਦੋ ਪੁਲਿਸ ਵਾਲਿਆਂ ਨੇ ਉਸ ਆਜੜੀ ਨੂੰ ਪੁਛਿਆ ਕਿ ਏਹ ਦੁਸ਼ਾਲਾ ਕਿਸਦਾ ਹੈ ਤਾਂ ਆਜੜੀ ਓਨਾ੍ਹਂ ਨੂੰ ਲੈਕੇ ਗੁਰੂ ਜੀ ਕੋਲ ਆ ਗਿਆ ਅਤੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲਗਾ ਕਿ ਏਹ ਤਾਂ ਹਿੰਦੂਆਂ ਦਾ ਗੁਰੂ ਹੈ ਤਾਂ ਓਨਾ੍ਹਂ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੋਰੰਗਜੇਬ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ ਅਤੇ ਗ੍ਰਿਫਤਾਰੀ ਦਾ ਇਨਾਮ ਆਜੜੀ ਦੇ ਬਾਪ ਹਸਨਅਲੀ ਨੂੰ ਮਿਲ ਗਿਆ।ਬਾਦਸ਼ਾਹ ਨੇ ਗੁਰੂ ਜੀ ਅਗੇ ਤਿਨ ਸਵਾਲ ਰਖੇ ੧.ਮੁਲਮਾਨ ਬਨਣਾ ਮਨਜ਼ੂਰ ਕਰੋ,੨-ਦੋ ਲਖ਼ ਮੋਹਰਾਂ ਇਵਜਾਨਾ ਭਰੋ,੩-ਨਹੀ ਤਾਂ ਸ਼ਹਾਦਤ ਲਈ ਤਿਆਰ ਹੋ ਜਾਓ।ਗੁਰੂ ਜੀ ਨੇ ਕਿਹਾ”ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ”ਯਾਨਿ ਨਾ ਅਸੀਂ ਕਿਸੇ ਨੂੰ ਭੈ ਦੇਨੇ ਹਾਂ ਤੇ ਨਾ ਕਿਸੇ ਤੋ ਭੈ ਮਨਦੇ ਹਾਂ ਯਾਨਿ ਕਿ ਮੈਂ ਮੌਤ ਤੋਂ ਨਹੀਂ ਡਰਦਾ ਮੌਤ ਤਾਂ ਮੁਸਲਮਾਨ ਬਣਕੇ ਵੀ ਆਣੀ ਹੀ ਹੈ ਫਿਰ ਮੈਨੂੰ ਡਰ ਕਿਸ ਗਲ ਦਾ।ਦਰਬਾਰੀ ਕਾਜ਼ਿਆਂ ਨੇ ਗੁਰੂ ਜੀ ਨੂੰ ਸ਼ਰੇ ਆਮ ਲੋਕਾਂ ਦੇ ਸਾਮ੍ਹਣੇ ਕਤਲ ਕਰਨ ਦੀ ਸਜਾ ਸੁਣਾ ਦਿਤੀ।ਗੁਰੂ ਤੇਗਬਾਦਰ ਸਾਹਿਬ ਜੀ ਨੂੰ ਡਰਾਣ ਲਈ  ਓਨਾ੍ਹਂ ਨੇ ਸ਼ਹਾਦਤ ਤੋਂ ਪੈਹਲਾਂ ਗੁਰੂ ਜੀ ਨਾਲ ਆਏ ਸਿਖਾਂ ਨੂੰ ਵਾਰੀ ਵਾਰੀ ਵਖ਼ ਵਖ਼ ਭਿਆਨਕ ਸਜਾਵਾਂ ਦੇਕੇ ਸ਼ਹੀਦ ਕੀਤਾ ਗਿਆ ਜਿਸ ਤਰਾਂ ਭਾਈ ਮਤੀ ਦਾਸ ਨੂੰ ਪੈਹਲੇ ਚਰਖੜੀ ਤੇ ਚਾੜ੍ਹਿਆ ਗਿਆ ਕਿ ਸ਼ਾੲਦ ਆਰੇ ਨਾਲ ਚੀਰਣ ਤੋਂ ਪਹਲਾਂ ਹੀ ਮੁਸਲਮਾਨ ਬਨਣ ਲਈ ਤਿਆਰ ਹੋ ਜਾਵੇ ਲੇਕਿਨ ਭਾਈ ਮਤੀਦਾਸ ਘਬਰਾਇਆ ਨਹੀਂ ਫਿਰ ਉਸਨੂੰ ਆਖ਼ਰੀ ਖ਼ਵਾੲਸ ਪੂਛੀ ਗਈ ਤਾਂ ਮਤੀ ਦਾਸ ਜੀ ਨੇ ਕਿਹਾ ”ਮੇਰਾ ਸਿਰ ਜਾਏ ਤਾਂ ਜਾਏ ਪਰਿ ਸਿਖੀ ਸਿਦਕ ਨ ਜਾਏ” ਮੈਨੂੰ ਵਿਸ਼ਵਾਸ਼ ਹੈ ਕਿ ਤੂਸੀ ਮੇਰੀ ਖ਼ਵਾੲਸ਼ ਤਾਂ ਕੀ ਪੂਰੀ ਕਰਨੀ ਹੈ ਆਰਾ ਚਲਾਣ ਲਗਿਆਂ ਕੇਵਲ ਮੇਰਾ ਮੂੰਹ ਮੇਰੇ ਗੁਰੂ ਵਲ ਰਖ਼ ਦੇਣਾ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਅਤੇ ਭਾਈ ਮਤੀਦਾਸ ਨੂੰ ਜੀਉਂਦਿਆਂ ਆਰੇ ਨਾਲ ਚੀਰਿਆ ਗਿਆ।ਭਾਈ ਮਤੀਦਾਸ ਜੀ ਨੇ ਸ਼ੁਰੂ ਤੋਂਅਖ਼ੀਰ ਤਕ ਜਪੁਜੀ ਸਾਹਬ ਦਾ ਪਾਠ ਜ਼ਾਰੀ ਰਖਿਆ ਜੋ ਕਿ ਦੋ ਹਿਸਿਆਂ ਵਿਚੋਂ ਵੀ ਸੁਣਾਈ ਦੇ ਰਿਹਾ ਸੀ ਜਦਕਿ ਭਾਈ ਦਿਆਲੇ ਨੂੰ ਉਬਲਦੀ ਦੇਗ਼ ਵਿਚ ਉਬਾਲਕੇ ਸ਼ਹੀਦ ਕੀਤਾ ਗਿਯਾ,ਭਾਈ ਸਤੀ ਦਾਸ ਨੂੰ ਜੀਉਂਦਿਆਂ ਰੂੰ ਵਿਚ ਬਨੰਕੇ ਸਾੜਿਆ ਗਿਆ।ਇਨਾ੍ਹਂ ਭਿਆਨਕ ਡਰਾਵਿਆਂ ਨਾਲ ਗੁਰੂ ਜੀ ਨੇ ਤਾਂ ਕੀ ਡਰਨਾ ਸੀ ਕੋਈ ਸਿਖ ਵੀ ਜ਼ਰਾ ਨਹੀਂ ਘਬਰਾਇਆ ਜੋ ਹਕੂਮਤ ਗੁਰੂ ਜੀ ਨੂੰ ਡਰਾਣਾ ਚਾਂਹੂੰਦੀ ਸੀ ਲੇਕਿਨ ਗੁਰੂ ਜੀ ਅਡੋਲ ਰਹੇ ਅਤੇ ਫਿਰ ੧੧ਨਵੰਬਰ ੧੬੭੫ ਵਾਲੇ ਦਿਨ ਜਲਾਦ ਜਲਾਲੂਦੀਨ ਨੂੰ ਹੁਕਮ ਹੋਇਆ ਕਿ ਗੁਰੂ ਤੇਗਬਾਦਰ ਨੂੰ ਵੀ ਸਿਰ ਕਲਮ ਕਰਕੇ ਸ਼ਹੀਦ ਕਰ ਦਿਤਾ ਜਾਏ ਤਾਂ ਜਲਾਦ ਨੇ ਪੁਛਿਆ ਕੋਈ ਅੰਤਮ ਇਛਾ ਹੈ ਤਾਂ ਗੁਰੁ ਜੀ ਨੇ ਕਿਹਾ ਕਿ ਜਿਸ ਵਕਤ ਮੈਂ ਕਲਮਾ ਪੜੱਕੇ ਸੀਸ ਝੁਕਾਵਾਂਗਾ ਉਸ ਵਕਤ ਤੂੰ ਆਪਣਾ ਮਿਲਿਆ ਹੁਕਮ ਵਜਾ ਦੇਵੀਂ ਤੇ ਜਲਾਦ ਨੇ ਗੁਰੁ ਜੀ ਨੂੰ ਚਾਂਦਨੀ ਚੌਕ ਵਿਚ ਸਿਰ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿਤਾ ਗਿਆ ਤੇ ਚਾਂਦਨੀ ਚੌਕ ਵਿਚ ਹਾਹਾ ਕਾਰ ਮੱਚ ਗਈ ਤੇ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਸ਼ਹਾਦਤ ਤੋਂ ਪੈਹਲਾਂ ਹੀ ਕੈਹ ਦਿਤਾ ਸੀ ਕਿ ਤੁਸੀ ਸਾਡੀ ਸ਼ਹਾਦਤ ਤੋਂ ਬਾਦ ਸਾਡਾ ਸ਼ੀਸ਼ ਅਨੰਦਪੁਰ ਸਾਹਿਬ ਲੈਕੇ ਚਲੇ ਜਾਣਾ ਅਤੇ ਗੁਰੂ ਜੀ ਦੀ ਸ਼ਹਾਦਤ ਹੂੰਦੇ ਸਾਰ ਹੀ ਬੜੀ ਜ਼ੋਰ ਦੀ ਅੰਧੇਰੀ ਆਈ ਅਤੇ ਭਾਈ ਜੈਤਾ ਜੀ ਗੁਰੂ ਜੀ ਦਾ ਸ਼ੀਸ਼ ਲੈਕੇ ਘੋੜੀ ਤੇ ਵਾਹੋ ਦਾਹੀ ਦਿਲੀ ਤੋਂ ਪੈਹਲਾ ਪੜਾਅ ਬਾਗਪੱਤ ਦੂਜਾ ਪੜਾਅ ੧੨ਨਵੰਬਰ ਤਰਾਵੜੀ ਵਿਖੇ ਧੋਬੀ ਦੇਵਾਰਾਮ ਦੇ ਘਰ ਅਤੇ ਤੀਜਾ ਨਾਭਾ ਸਾਹਿਬ ੧੩ਨਵੰਬਰ ਜਿਥੇ ਇਕ ਸਯਿਅਦ ਬਹੁਤ ਦੇਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨਾ ਲਈ ਇੰਤਜ਼ਾਰ ਕਰ ਰਿਹਾ ਸੀ ੧੪ਨਵੰਬਰ ਨੂੰ ਕੀਰਤਪੁਰ ਪਹੰਚੇ ਜਿਥੇ ਭਾਈ ਜੈਤਾ ਜੀ ਪਹੁੰਚੇ ਅਤੇ ਬਾਲ ਗੋਬਿੰਦ ਰਾਏ ਜੀ ਸਮੇਤ ਪਰਵਾਰ ਪਹੰਚੇ ਪਿਤਾ ਜੀ ਨੂੰ ਨਮਸਕਾਰ ਕੀਤੀ ਮਾਤਾ ਨਾਨਕੀ ਜੀ ਨੇ ਮੱਥਾ ਚੁਮਿਆ ਪਤਨੀ ਗੁਜਰੀ ਜੀ ਨੇ ਮਥਾ ਟੇਕਕੇ ਅਰਦਾਸ ਕੀਤੀ ਆਪ ਜੀ ਦੀ ਤੋੜ ਨਿਭ ਗਈ ਮੇਰੇ ਤੇ ਵੀ ਮੇਹਰ ਕਰਨੀ ਕਿ ਮੇਰੀ ਵੀ ਨਿਭ ਜਾਏ ਅਤੇ ਬਾਲ ਰਾਏ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਨਾਲ ਲਗਾਕੇ ਨਦਰੀ ਨਦਰ ਨਿਹਾਲ ਕਰ ਦਿਤਾ ਅਤੇ ਕਿਹਾ ਰੰਗਰੇਟਾ ਗੁਰੂ ਕਾ ਬੇਟਾ ਅਤੇ ਉਸਦਾ ਜਨਮ ਮਰਨ ਸਵਾਰ ਦਿਤਾ ਫਿਰ ਸੰਗਤਾਂ ਦੇ ਇਕੱਠ ਵਿਚ ਸੀਸ ਅਨੰਦਪੁਰ ਸਾਹਿਬ ਵਲ ਲਿਜਾਇਯਾ ਗਿਆ ਅਤੇ ਭਾਈ ਜੈਤਾ ਜੀ ਵੀ ਅਨੰਦਪੁਰ ਸਾਹਿਬ ਪਹੂੰਚਿਆ।ਏਧਰ ਦਿਲੀ ਵਿਚ ਅੋਰੰਗਜਬ ਨੇ ਜਦੋਂ ਅੇਲਾਨ ਕਰ ਦਿਤਾ ਕਿ ਹੈ ਕੋਈ ਗੁਰੂ ਕਾ ਸਿਖ ਜੋ ਅਪਨੇ ਗੁਰੂ ਦੇ ਸ਼ਰੀਰ ਦਾ ਅੰਤਮ ਸਸਕਾਰ ਕਰ ਸਕੇ ਲੇਕਿਨ ਕਿਸੇ ਸਿਖ ਵਿਚ ਅੋਰੰਗਜੇਬ ਦੇ ਜ਼ੁਲਮ ਤੋਂ ਡਰਦੇ ਹਿਮੰਤ ਨਾ ਪਈ ਕਿ ਛਾਤੀ ਠੋਕਕੇ ਕੈਹ ਸਕਦਾ ਕਿ ਮੈਂ ਗੁਰੂ ਕਾ ਸਿਖ ਹਾਂ ਤੇ ਫਿਰ ਇਕ ਲੁਬਾਣੇ ਸਿਖ ਭਾਈ ਲਖ਼ੀ ਸ਼ਾਹ ਵਣਜ਼ਾਰੇ ਆਪਣੇ ਘਰ ਵਿਚ ਹੀ ਚਿਤਾ ਸਜਾਈ ਅਤੇ ਗੁਰੂ ਨਾਨਕ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਹੇ ਸਚੇ ਪਾਤਸ਼ਾਹਾ ਮੈਨੂੰ ਨਿਮਾਣੇ ਨੂੰ ਬਲ ਬਖ਼ਸ਼ੋ ਕਿ ”ਜਿਸਕਾ ਕਾਰਜੁ ਤਿਨਹਿਂ ਕੀਆ ਮਾਣਸੁ ਕਿਆ ਵਿਚਾਰਾ ਰਾਮੁ” ਦੇ ਮਹਾਂਵਾਕਾਂ ਅਨੁਸਾਰ ਇਹ ਕਾਰਜ ਕਰ ਸਕਾਂ ਅਤੇ ਬਹੁਤ ਸਾਰੀਆਂ (੧੦੦ ਯਾਂ ੫੦੦) ਬੈਲ ਗਡੀਆਂ ਲੈਕੇ ਰਕਾਬਗੰਜ ਵਾਲੇ ਸਥਾਨ ਤੋਂ ਜਦੋਂ ਚਾਂਦਨੀਂ ਚੌਕ ਟਾਉਨ ਹਾਲ ਪਹੁੰਚਿਆ ਅਤੇ ਫਿਰ ਗੁਰੂ ਦਾ ਧਿਆਨ ਧਰਿਆ ਤਾਂ ਬਹੁਤ ਜ਼ੋਰ ਦੀ ਅੰਧੇਰੀ ਆਈ ਤੇ ਪੈਹਰੇ ਤੇ ਖੜੇ ਸਭ ਪੈਹਰੇਦਾਰ ਭਜਕੇ ਲੁਕ ਛਿਪ ਗਏ ਅਤੇ ਭਾਈ ਲਖੀ ਸ਼ਾਹ ਵਣਜ਼ਾਰੇ ਨੇ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਧੜ ਚੁਕਕੇ ਆਪਣੇ ਘਰ ਵਿਚ ਹੀ ਰਖ਼ਕੇ ਘਰ ਸਮੇਤ ਅੱਗ ਲਗਾਕੇ ਸਸਕਾਰ ਕਰ ਦਿਤਾ ਅਤੇ ਪਰਵਾਰ ਨੂੰ ਲੈਕੇ ਅਨੰਦਪੁਰ ਸਾਹਿਬ ਪਹੂੰਚ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਵਿਥਿਆ ਦਿਲੀ ਦੀ ਸੁਣਾ ਦਿਤੀ ਕਿ ਅੋਰੰਗਜੇਬ ਨੇ ਐਲਾਨ ਕੀਤਾ ਸੀ ਕਿ ਹੈ ਕੋਈ ਗੁਰੂ ਕਾ ਸਿਖ ਜੋ ਆਪਣੇ ਗੁਰੂ ਦਾ ਸਸਕਾਰ ਕਰ ਸਕੇ ਤਾਂ ਕਿਸੇ ਦੀ ਹਿਮੰਤ ਨਹੀਂ ਪਈ ਕਿ ਕੋਈ ਛਾਤੀ ਠੋਕ ਕੇ ਕੈਹ ਸਕਦਾ ਕਿ ਮੈਂ ਗੁਰੂ ਕਾ ਸਿਖ ਹਾਂ ਕਿਉੋਂਕਿ ਹਰੇਕ ਨੂੰ ਏਹ ਡਰ ਸੀ ਕਿ ਅੋਰੰਗਜੇਬ ਉਸਦਾ ਸਾਰਾ ਖਾਨਦਾਨ ਤਬਾਹ ਕਰ ਦੇਵੇਗਾ ਇਸ ਲਈ ਹਰ ਸਿਖ ਡਰਦਾ ਸੀ ਅਤੇ ਦਾਸ ਨੇ ਗੁਰੂ ਨਾਨਕ ਦੇ ਚਰਨਾਂ ਵਿਚ ਅਰਦਾਸ ਕੀਤੀ ਅਤੇ ਗੁਰੂ ਜੀ ਦੀ ਦੇਹ ਚੁਕਕੇ ਆਪਣੇ ਘਰ ਵਿਚ ਹੀ ਸਸਕਾਰ ਕਰ ਦਿਤਾ।ਇਸ ਤੋਂ ਪੈਹਲਾਂ ਰਘੂਰੇਟਾ ਜੋ ਗੁਰੁ ਜੀ ਦਾ ਸੀਸ ਲੈਕੇ ਆਇਆ ਸੀ ਉਸਨੇ ਵੀ ਗੁਰੂ ਜੀ ਨੂੰ ਦਿਲੀ ਦੇ ਸਾਰੇ ਹਾਲਾਤਾਂ ਬਾਰੇ ਦਸ ਦਿਤਾ ਸੀ।ਗੁਰੂ ਗੋਬਿੰਦ ਸਿੰਘ ਜੀ ਨੇ  ਵੀ ਉਸ ਨੂੰ ਨਾਨਕੁ ਨਦਰੀ ਨਿਹਾਲ ਕਰ ਦਿਤਾ ਅਤੇ ਛਾਤੀ ਨਾਲ ਲਗਾਕੇ ਬਹੁਤ ਪਿਆਰ ਦਿਤਾ।ਅਤੇ ਕੇਵਲ ੯ ਸਾਲ ਦੀ ਉਮਰ ਵਿਚ ਹੀ ਭਰੇ ਦਰਬਾਰ ਵਿਚ ਐਲਾਨ ਕੀਤਾ ਕਿ ਮੈਂ ਸਿਖ ਵਿਚ ਇਕ ਐਸਾ ਜ਼ਜ਼ਬਾ ਭਰਾਂਗਾ ਕਿ ਸਿਖ ਲਖਾਂ ਵਿਚ ਖੜਾ ਪੈਹਚਾਨਿਆ ਜਾਏਗਾ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਖਾਂ ਨੂੰ ਖੰਡੇ ਦੀ ਪਾਹੁਲ ਰੂਪੀ ਆਬੇਹਯਾਤ (ਅੰਮ੍ਰਿਤ) ਪਿਲਾਣੀ ਪਈ ਅਤੇ ਸਿਖ ਨੂੰ ਸਿੰਘ ਦਾ ਦਰਜਾ ਦੇਕੇ ”ਖ਼ਾਲਸਾ ਪੰਥ” ਇਕ ਨਵਾਂ ਪੰਥ ਸਜਾ ਦਿਤਾ ਲੇਕਿਨ ਜਿਨਾ੍ਹਂ ਵਿਚ ਗੁਰੂ ਤੋਂ ਕੁਰਬਾਨ ਹੋਣ ਦੀ ਸ਼ਕਤੀ (ਸ਼ਰਧਾ) ਸੀ ਓਹੀ ਨਿਤਰਕੇ ਜਦੋਂ ਸਾਮ੍ਹਣੇ ਆਏ ਤਾਂ ਗੁਰੂ ਜੀ ਨੇ ਭਰੇ ਦਰਬਾਰ ਵਿਚ ਨੰਗੀ ਕਿਰਪਾਨ ਲੈਕੇ ਵਾਰੀ ਵਾਰੀ ਪੰਜ ਸਿਰ ਮੰਗੇ ਅਤੇ ਗੁਰੂ ਜੀ ਨੇ ਪੰਜਾਂ ਦੇ ਸਿਰ ਇਕ ਦੂਜੇ ਦੇ ਸਿਰ ਤੇ ਬਦਲ ਦਿਤੇ ਅਤੇ ਜਾਤ-ਪਾਤ ਵਰਣ-ਵੰਡ ਖ਼ਤਮ ਕਰ ਦਿਤੀ ਅਤੇ ਕਿਹਾ ਕਿ ਅਜ ਤੋਂ ਸਭ ਸਿਖ ਆਪਸ ਵਿਚ ਇਕੇ ਗੁਰੂ ਦੇ ਇਕੋ ਜਹੇ ਸਿਖ ਅਖ਼ਵਾਓਣਗੇ।ਓਨਾਂ ਸਿਖਾਂ ਨੂੰ ਹੀ ਇਕ ਦਿਨ ਸ਼ਰੀਰਕ ਭੁੱਖ ਨੇ ਇਤਨਾ ਮਜਬੂਰ ਕਰ ਦਿਤਾ ਕਿ ਓਹ ਆਪਣੇ ਗੁਰੂ ਤੋਂ ਬੇਮੁਖ਼ ਹੋਕੇ ਬੇਦਾਵਾ ਦੇਕੇ ਚਲੇ ਗਏ।ਪਹਾੜੀ ਰਾਜਿਆਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਠਾਠ ਬਾਠ ਵਾਲਾ ਸ਼ਾਹੀ ਜੀਵਨ ਬਰਦਾਸ਼ਤ ਨਹੀਂ ਸੀ ਹੋਇਆ ਇਸ ਲਈ ਓਨਾ੍ਹਂ ਨੇ ਕਈ ਮਹੀਨਿਆਂ ਤਕ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰਖ਼ਿਆ ਜਿਸ ਕਰਕੇ ਅੰਦਰ ਅਨਾਜ਼ ਦਾ ਦਾਣਾ ਤਕ ਨਹੀਂ ਸੀ ਜਾਣ ਦਿਤਾ।ਇਤਹਾਸਕ ਤਥ ਦਸਦੇ ਹਨ ਕਿ ਏਹ ਓਹ ਹੀ ਪਹਾੜੀ ਹਿੰਦੂ ਰਾਜੇ ਸਨ ਜਿਨਾ੍ਹਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਜੇਲ ਵਿਚੋਂ੫੨ ਰਾਜਿਆਂ ਨੂੰ ਗਵਾਲਿਅਰ ਤੋਂ ਰਿਹਾ ਕਰਵਾਇਆ ਸੀ ਅਤੇ ਇਨਾ੍ਹਂ ਦੇ ਨਵਾਸਿਆਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਸ਼ਮਨੀ ਲਈ ਸੀ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੪ ਵਿਚ ਹਿੰਦੂ ਪਹਾੜੀ ਰਾਜਿਆਂ ਦਵਾਰਾ ਗਊ ਦੀਆਂ ਕਸਮਾਂ ਖਾਣ ਤੇ ਕਿ ਅਗਰ ਅਪਣੇ ਆਪ ਅਨੰਦਪੁਰ ਛੱਡਕੇ ਚਲੇ ਜਾਓ ਤਾਂ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ ਲੇਕਿਨ ਗੁਰੂ ਸਾਹਿਬ ਜੀ ਨੂੰ ਏਨਾ੍ਹਂ ਪਹਾੜਿਆਂ ਤੇ ਬਿਲਕੁਲ ਜ਼ਰਾ ਜਿਨਾਂ ਵੀ ਵਿਸ਼ਵਾਸ਼ ਨਹੀਂ ਸੀ ਬਹੁਤ ਲੰਬੇ ਅਰਸੇ ਤੋਂ ਪਹਾੜੀਆਂ ਦੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰਖ਼ਣ ਕਰਕੇ ਸਿੱਖ ਅਤੇ ਪਰਵਾਰ ਸਭ ਕੋਲੋਂ ਭੁਖ ਬਰਦਾਸਤ ਨਹੀਂ ਹੋ ਰਹੀ ਸੀ ਅਤੇ ੪੦ਸਿਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛਡਣ ਵਾਸਤੇ ਬਹੁਤ ਮਜਬੂਰ ਕੀਤਾ ਅਤੇ ਕਿਹਾ ਕਿ ਅਗਰ ਆਪ ਜੀ ਨੇ ਨਹੀਂ ਛਡਣਾ ਤਾਂ ਅਸੀਂ ਆਪ ਜੀ ਨੂੰ ਛਡਕੇ ਜਾ ਰਹੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਸਿਖਾਂ ਨੂੰ ਕਿਹਾ ਸੀ ਕਿ ਅਜ ਦੀ ਇਕ ਰਾਤ ਅਗਰ ਹੋਰ ਰੁਕ ਜਾਓ ਤਾਂ ਹਮੇਸ਼ਾਂ ਲਈ ਤੁਹਾਡਾ ਰਾਜ ਹੋ ਜਾਏਗਾ ਲੇਕਿਨ ਜਦੋਂ ਸਿਖ ਨਾ ਮਨੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਠੀਕ ਹੈ ਲਿਖਕੇ ਦੇ ਜਾਓ ਕਿ ਅਸੀਂ ਅਜ ਤੋਂ ਤੁਹਾਡੇ ਸਿਖ ਨਹੀਂ ਹਾਂ ਤੇ ੪੦ ਸਿਖਾਂ ਨੇ ਗੁਰੂ ਜੀ ਨੂੰ ਬਿਦਾਵਾ ਲਿਖਕੇ ਦੇ ਦਿਤਾ ਲੇਕਿਨ ਜਦੋਂ ਆਪਣੇ ਘਰਾਂ ਨੂੰ ਪਹੁੰਚੇ ਤੇ ਪਤਨਿਆਂ ਨੂੰ ਪਤਾ ਲਗਾ ਕਿ ਸਾਡੇ ਪਤੀ ਮੁਸੀਬਤ ਦੇ ਸਮੇਂ ਸਿਰਫ ਭੁਖ ਕਰਕੇ ਛਡ ਆਏ ਨੇ ਤਾਂ ਮਾਈ ਭਾਗੋ ਸਮੇਤ ਸਭਨੇ ਓਨਾਂ ਨੂੰ ਦੁਤਕਾਰ ਦਿਤਾ ਤੇ ਕਿਹਾ ੲੈਹ ਲੋ ਚੂੜੀਆਂ ਪਾਕੇ ਘਰਾਂ ਵਿਚ ਬੈਠ ਜਾਓ ਅਸੀਂ ਗੁਰੂ ਜੀ ਦਾ ਸਾਥ ਦਿਆਂਗੀਆਂ ਤਾਂ ਓਨੀਂ ਪੈਰੀ ਭੁਖਣ ਭਾਣੇ ਵਾਪਸ ਟਿਬੀ ਵਾਲੇ ਸਥਾਨ ਤੇ ਜੰਗ ਵਿਚ  ਸ਼ਹੀਦੀਆਂ ਪਾ ਗਏ ਜਿਨਾਂ ਨੂੰ ੪੦ਮੁਕਤੇ ਕਰਕੇ ਸਿਖ ਅਜ ਤਕ ਅਰਦਾਸ ਵਿਚ ਯਾਦ ਕਰਦੇ ਹਨ।ਗੁਰੂ ਤੇਗ ਬਹਾਦਰ ਸਾਹਬ ਜੀ ਨੇ ੧੬ ਰਾਗਾਂ ਵਿਚ ਬਾਣੀ ਉਚਾਰੀ ਅਤੇ ਪੈਹਲੇ ਗੁਰੂਆਂ ਨੇ ੩੦ ਰਾਗਾਂ ਵਿਚ ਅਤੇ ੩੧ਵਾਂ ਰਾਗ ਜੈਜੈਵੰਤੀ ਏਨਾ੍ਹਂ ਦਵਾਰਾ ਉਚਾਰਿਆ ਗਿਆ।ਆਪਜੀ ਨੇ ੫੯ਸ਼ਬਦ ਅਤੇ ੫੭ਸਲੋਕ ਉਚਾਰਨ ਕੀਤੇ ਜੋ ਕਿ ਅੰਤ ਵਿਚ ”ਸਲੋਕ ਮਹਲਾ ੯ਵਾਂ ਸਿਰਲੇਖ” ਹੇਠ ਗੁਰੂ ਗ੍ਰੰਥ ਸਾਹਿਬ ਵਿਚ ਆਖ਼ੀਰ ਤੇ ਅੰਕਤ ਹਨ ਅਤੇ ਬਾਕੀ ਸਲੋਕ ਗੁਰੂ ਗੋਬਿੰਦ ਸਿੰਘ ਜੀ ਨੇ ਰਾਗਾਂ ਅਨੁਸਾਰ ਤਰਤੀਬ ਵਾਰ ਦਰਜ਼ ਹਨ।ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਵੈਰਾਗ ਮਈ ਹੈ ”ਗੁਨ ਗੋਬਿੰਦ ਗਾਇਓ ਨਹੀਂ” ਕਾਹੇ ਰੇ ਬਨਿ ਖੋਜਨਿ ਜਾਈ” ਆਦਿਕ ਬਹੁਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹ ਸਕਦੇ ਹਾਂ ਅਤੇ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਇਕ ਮਨੁ ਇਕ ਚਿਤੁ ਹੋਕੇ ਆਦਿ ਬੀੜ ਦੀ ਸਾਰੀ ਬਾਣੀ ਜਬਾਨੀ ਉਚਾਰੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਕੀਤੀ ਲੇਕਿਨ ਆਪਣੀ ਉਚਾਰੀ ਹੋਈ ਬਾਣੀ ਸਿਵਾਏ ਇਕ ਸਲੋਕ ਦੇ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਲਿਖਵਾਈ।ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਜੀ ਦੀ ਸ਼ਹਾਦਤ ਬਾਰੇ ਕਿਹਾ”ਸੀਸ ਦੀਆ ਪਰਿ ਸਿਰੜੁ ਨ ਦੀਆ” ਯਾਨਿ ਸ਼ਰਣ ਆਇਆਂ ਦੇ ਧਰਮੁ ਲਈ ਬਲਿਦਾਨ ਜ਼ਰੂਰ ਦਿਤਾ ਲੇਕਿਨ ਆਪਣਾ ਅਕੀਦਾ ਨਹੀਂ ਦਿਤਾ ਯਾਨਿ ਗੁਰੂ ਸਾਹਿਬ ਜੀ ਨੇ ਹਿੰਦੂ ਧਰਮ ਦੀ ਰਖ਼ਿਆ ਲਈ ਬਲਿਦਾਨ ਦਿਤਾ ਲੇਕਿਨ ਆਪਣਾ ਵਿਸ਼ਵਾਸ਼ ਗੁਰੂ ਨਾਨਕੁ ਤੇ ਹੀ ਟਿਕਾਈ ਰਖਿਆ ਜਿਸ ਤਰਾਂ ਕਿ ਅਜ ਦਾ ਸਿਖ ਦਾ ਅਕੀਦਾ (ਵਿਸ਼ਵਾਸ਼)ਆਪਣੇ ਗੁਰੂ ਤੇ ਨਹੀਂ ਟਿਕਿਆ ਰਹੰਦਾ ਓਹ ਕਦੀ ਕਿਸੇ ਕੋਲ ਮਥੇ ਟੇਕਦਾ ਫਿਰਦਾ ਹੈ ਕਦੀ ਕਿਸੇ ਭੇਖੀ ਡੰਮੀ ਗੁਰੂਆਂ ਕੋਲ ਮਥੇ ਰਗੜਦਾ ਫਿਰਦਾ ਹੈਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਖ ਨੂੰ ਕਵੇਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ”ਜਬੁ ਇਹਿ ਗਹੈਂ ਬਿਪਰਨਿ ਕੀ ਰੀਤੁ ਮੈਂ ਨ ਕਰੋਂ ਇਨਕੀ ਪਰਤੀਤ” ਦਾ ਹੁਕਮ ਕੀਤਾ।
ਓਏ ਅਜ ਦੇ ਕਲੀਨਸ਼ੇਵ ਮੋਨੇ (ਅਖੌਤੀ) ਸਿਖੋ ਉਸ ਵਕਤ ਓਨਾਂ ਕਸ਼ਮੀਰੀ ਪੰਡਤਾਂ ਦੇ ਤਿਲਕ ਜੰਜੂ ਯਾਨਿ ਧਰਮ ਬਚਾਓਣ ਦੀ ਖ਼ਾਤਰ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ।ਜੇ ਓਨਾਂ ਨੂੰ ਆਪਣਾ ਧਰਮ ਪਿਆਰਾ ਸੀ ਤਾਂ ਤੁਹਾਨੂੰ ਆਪਣਾ ਧਰਮ ਕਿਓਂ ਨਹੀ ਪਿਆਰਾ ਜੋ ਤੁਸੀ ਕੇਵਲ ਫੈਸ਼ਨ ਪਰਸਤੀ ਯਾਂ ਡਾਲਰਾਂ ਪਿਛੇ ਆਪਣਾ ਧਰਮ (ਆਪਣੀ ਪਹਚਾਨ) ਖ਼ਤਮ ਕਰੀ ਬੈਠੇ ਹੋ ਤੇ ਫਿਰ ਵੀ ਬੇਸ਼ਰਮਾਂ ਵਾਂਗ ਆਪਣੇ ਨਾਮ ਨਾਲ ਸਿੰਘ ਲਗਾਕੇ ਲੋਕਾਂ ਨੂੰ ਸਰਕਾਰਾਂ ਨੂੰ ਸਿਖ ਹੋਣ ਦਾ ਝੂਠਾ ਭੁਲੇਖਾ ਪਾ ਰਹੇ ਹੋ ਯਾਨਿ ਗੁਰੂ ਨਾਲ ਵੀ ਧੋਖਾ ਤੇ ਦੁਨਿਆਂ ਨਾਲ ਵੀ ਧੋਖਾ (ਕੂੜ) ਕਮਾ ਰਹੇ ਹੋ ਸਿਦਾ ਡੰਡ ਧਰਮਰਾਜ ਦੀ ਕਚੈਹਰੀ ਵਿਚ ਜ਼ਰੂਰ ਭੁਗਤਨਾ ਪਵੇਗਾ ਜਿਸ ਤਰਾਂ ਕਿਸੇ ਨਾਲ ਧੋਖਾ ਕਰਨ ਤੇ ਦੁਨਿਆਵੀ ਅਦਾਲਤਾਂ ਵਿਚ ਮੁਕਦਮੇ ਭੁਗਤਨੇ ਪੈਂਦੇ ਨੇ ਇਸੀ ਤਰਾਂ ਅਗਲੀ ਅਦਾਲਤ ਵਿਚ ਵੀ ਮੁਕਦਮਾ ਭੁਗਤਨਾ ਪਵੇਗਾ।ਅਜ ਗੁਰਦਵਾਰਿਆਂ ਦੇ ਪਰਬੰਧਕ ਇਸ ਲਈ ਜ਼ਿਆਦਾ ਜਿਮੇਵਾਰ ਹਨ ਜੋ ਕੇਵਲ ਚੌਧਰਾਂ ਖਾਤਰ ਗੋਲਕਾਂ ਦਾ ਲਖਾਂ ਡਾਲਰ ਕੋਰਟਾਂ ਵਿਚ ਬਰਬਾਦ ਕਰ ਰਹੇ ਹਨ ਅਤੇ ਇਨਾਂ ਕਲੀਨਸ਼ੇਵ ਅਖੌਤੀ ਸਿਖਾਂ ਦੀ ਚਿਮਚਾਗੀਰੀ ਕਰਦੇ ਹਨ।ਇਸ ਲਈ ਦਾਸ ਦੀ ਡੁਪਲੀਕੇਟ ਅਖੌਤੀ ਸਿਖਾਂ ਨੂੰ ਬੇਨਤੀ ਹੈ ਕਿ ਜੇ ਸਿੰਘ ਅਖ਼ਵਾਓਣਾ ਚਾਹੁੰਦੇ ਹੋ ਤਾਂ ਆਪਣੀ ਸਿਖੀ ਪੈਹਚਾਨ ਨੂੰ ਕਾੲਮ ਕਰੋ। ਅੰਤ ਵਿਚ ਭੁਲਚੁਕ ਲਈ ਦਾਸ ਨੂੰ ਖ਼ਿਮਾ ਕਰ ਦੇਣਾ।ਦਾਸਨ ਦਾਸ-ਗਿ.ਮਨਜੀਤ ਸਿੰਘ૷Tel’-780.328.4137,587.778.1009/e;-smanjeet049@yahoo.com

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …