Home / Punjabi News / ਗੁਰਦਾਸਪੁਰ ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ, 27 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਰਦਾਸਪੁਰ ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ, 27 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਰਦਾਸਪੁਰ ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ, 27 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਰਦਾਸਪੁਰ : ਪੰਜਾਬ ‘ਚ ਦਿਨ-ਬ-ਦਿਨ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਏ ਹਨ, ਜਿਥੇ ਅੱਜ 27 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Image Courtesy :jagbani(punjabkesar)

ਇਸ ਨਾਲ ਹੁਣ ਜ਼ਿਲ੍ਹੇ ‘ਚ ਕੁੱਲ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 750 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 501 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜਾਣੋ ਕੀ ਹੈ ਪੰਜਾਬ ‘ਚ ਕੋਰੋਨਾ ਦੀ ਸਥਿਤੀ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 2137, ਲੁਧਿਆਣਾ 4385, ਜਲੰਧਰ 2851, ਮੋਹਾਲੀ ‘ਚ 1119, ਪਟਿਆਲਾ ‘ਚ 2320, ਹੁਸ਼ਿਆਰਪੁਰ ‘ਚ 616, ਤਰਨਤਾਰਨ 414, ਪਠਾਨਕੋਟ ‘ਚ 485, ਮਾਨਸਾ ‘ਚ 165, ਕਪੂਰਥਲਾ 354, ਫਰੀਦਕੋਟ 354, ਸੰਗਰੂਰ ‘ਚ 1194, ਨਵਾਂਸ਼ਹਿਰ ‘ਚ 324, ਰੂਪਨਗਰ 286, ਫਿਰੋਜ਼ਪੁਰ ‘ਚ 615, ਬਠਿੰਡਾ 711, ਗੁਰਦਾਸਪੁਰ 750, ਫਤਿਹਗੜ੍ਹ ਸਾਹਿਬ ‘ਚ 424, ਬਰਨਾਲਾ 384, ਫਾਜ਼ਿਲਕਾ 343, ਮੋਗਾ 515, ਮੁਕਤਸਰ ਸਾਹਿਬ 270 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 521 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ ‘ਚ 6 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 13867 ਮਰੀਜ਼ ਕੋਰੋਨਾ ‘ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।

News Credit :jagbani(punjabkesar)

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …