Home / Punjabi News / ਗੁਜਰਾਤ ‘ਚ ਮੁੱਖਮੰਤਰੀ ਦਫਤਰ ਦੇ ਬਾਹਰ ਹਿਰਾਸਤ ‘ਚ ਲਏ ਗਏ ਪੱਤਰਕਾਰ

ਗੁਜਰਾਤ ‘ਚ ਮੁੱਖਮੰਤਰੀ ਦਫਤਰ ਦੇ ਬਾਹਰ ਹਿਰਾਸਤ ‘ਚ ਲਏ ਗਏ ਪੱਤਰਕਾਰ

ਗੁਜਰਾਤ ‘ਚ ਮੁੱਖਮੰਤਰੀ ਦਫਤਰ ਦੇ ਬਾਹਰ ਹਿਰਾਸਤ ‘ਚ ਲਏ ਗਏ ਪੱਤਰਕਾਰ

ਅਹਿਮਦਾਬਾਦ—ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਣੀ ਦੇ ਦਫਤਰ ‘ਚ ਕਥਿਤ ਤੌਰ ‘ਤੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ‘ਤੇ ਕਰੀਬ 35 ਪੱਤਰਕਾਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਛੋਟੇ ਅਤੇ ਮੱਧਮ ਆਕਾਰ ਦੇ ਅਖਬਾਰਾਂ ਦੇ ਇਹ ਪੱਤਰਕਾਰ ਰਾਜ ਸਰਕਾਰ ਦੀ ਵਿਗਿਆਪਨ ਨੀਤੀ ‘ਚ ਕੀਤੇ ਗਏ ਬਦਲਾਵਾਂ ਦਾ ਮੁੱਦਾ ਚੁੱਕਣ ਲਈ ਮੁੱਖਮੰਤਰੀ ਨੂੰ ਮਿਲਣ ਗਏ ਸਨ। ਗਾਂਧੀਨਗਰ ਦੇ ਪੁਲਸ ਅਧਿਕਾਰੀ ਮਊਰ ਚਾਵੜਾ ਨੇ ਕਿਹਾ ਕਿ ਮੁੱਖਮੰਤਰੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਦਫਤਰ ਦੇ ਬਾਹਰ ਇੱਕਠਾ ਹੋਏ ਪੱਤਰਕਾਰਾਂ ਦਾ ਇਕ ਛੋਟਾ ਸਮੂਹ ਉਨ੍ਹਾਂ ਨੂੰ ਮਿਲਣ ਆਏ ਪਰ ਬਹੁਤ ਸਾਰੇ ਪੱਤਰਕਾਰਾਂ ਨੇ ਜ਼ਬਰਦਸਤੀ ਮੁੱਖਮੰਤਰੀ ਦਫਤਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੱਤਰਕਾਰਾਂ ਨੂੰ ਇਕ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਇਕ ਸਥਾਨਕ ਪੱਤਰਕਾਰ ਨੇ ਕਿਹਾ ਕਿ ਪੱਤਰਕਾਰ ਹਾਲ ‘ਚ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਘਰ ਦੇ ਬਾਹਰ ਪੁਲਸ ਵੱਲੋਂ ਕੁਝ ਮੀਡੀਆ ਕਰਮਚਾਰੀਆਂ ‘ਤੇ ਕੀਤੇ ਗਏ ਹਮਲੇ ਦਾ ਵੀ ਮੁੱਦਾ ਚੁੱਕਣਾ ਚਾਹੁੰਦੇ ਸਨ। ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਘਟਨਾ ਨਾਲ ਰਾਜ ‘ਚ ਪੱਤਰਕਾਰਾਂ ਪ੍ਰਤੀ ਭਾਜਪਾ ਸਰਕਾਰ ਦੀ ਬੇਰਿਹਮੀ ਦਾ ਪਤਾ ਚੱਲਦਾ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …