Home / Punjabi News / ਕੰਗਨਾ ਖ਼ਿਲਾਫ਼ ਰਾਜਸਥਾਨ ਵਿੱਚ ਦੂਜਾ ਕੇਸ ਦਰਜ; ਆਜ਼ਾਦੀ ਬਾਰੇ ਬਿਆਨਬਾਜ਼ੀ ਮਹਿੰਗੀ ਪਈ

ਕੰਗਨਾ ਖ਼ਿਲਾਫ਼ ਰਾਜਸਥਾਨ ਵਿੱਚ ਦੂਜਾ ਕੇਸ ਦਰਜ; ਆਜ਼ਾਦੀ ਬਾਰੇ ਬਿਆਨਬਾਜ਼ੀ ਮਹਿੰਗੀ ਪਈ

ਕੰਗਨਾ ਖ਼ਿਲਾਫ਼ ਰਾਜਸਥਾਨ ਵਿੱਚ ਦੂਜਾ ਕੇਸ ਦਰਜ; ਆਜ਼ਾਦੀ ਬਾਰੇ ਬਿਆਨਬਾਜ਼ੀ ਮਹਿੰਗੀ ਪਈ

ਚੁਰੂ, 12 ਨਵੰਬਰ

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ‘ਤੇ ਦੇਸ਼ ਦੀ ਆਜ਼ਾਦੀ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਦੋ ਕੇਸ ਦਰਜ ਕੀਤੇ ਗਏ। ਰਾਜਸਥਾਨ ਵਿਚ ਅੱਜ ਉਸ ਖ਼ਿਲਾਫ ਚਾਰ ਸ਼ਹਿਰਾਂ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ। ਜੈਪੁਰ ਕੋਤਵਾਲੀ ਤੇ ਜੋਧਪੁਰ ਦੇ ਸ਼ਾਸਤਰੀ ਨਗਰ ਥਾਣੇ ਵਿਚ ਕੇਸ ਦਰਜ ਕੀਤੇ ਗਏ ਜਦਕਿ ਉਦੇਪੁਰ ਦੇ ਸੁਖੇਰ ਤੇ ਚੁਰੂ ਥਾਣੇ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ ਜਿਸ ਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਰਾਜਸਥਾਨ ਮਹਿਲਾ ਕਾਂਗਰਸ ਦੀ ਮੁਖੀ ਰੇਹਾਨਾ ਰਿਆਜ਼ ਨੇ ਕਿਹਾ ਕਿ ਇਤਿਹਾਸ ਅਨੁਸਾਰ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਹਜ਼ਾਰਾਂ ਲੋਕਾਂ ਨੇ ਬਲੀਦਾਨ ਦਿੱਤਾ ਸੀ ਪਰ ਕੰਗਨਾ ਨੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਗਨਾ ਖ਼ਿਲਾਫ਼ ਜੈਪੁਰ ਵਿਚ ਕੇਸ ਦਰਜ ਕੀਤਾ ਗਿਆ ਸੀ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …