Home / Punjabi News / ਕੈਪਟਨ-ਬਾਜਵਾ ਵਿਵਾਦ ‘ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ

ਕੈਪਟਨ-ਬਾਜਵਾ ਵਿਵਾਦ ‘ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ

ਕੈਪਟਨ-ਬਾਜਵਾ ਵਿਵਾਦ ‘ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ

ਬਾਬਾ ਬਕਾਲਾ ਸਾਹਿਬ : ਕਾਂਗਰਸ ਦੇ ਸੀਨੀਅਰ ਆਗੂਆਂ ਵਿਚਾਲੇ ਚੱਲ ਰਹੀ ਜੰਗ ਵਿਚ ਹੁਣ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੀ ਦਸਤਕ ਦਿੱਤੀ ਹੈ।

Image Courtesy :jagbani(punjabkesar)

ਖਹਿਰਾ ਮੁਤਾਬਕ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਰਾਬ ਕਾਂਡ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਮਿਲੀਭੁਗਤ ਨੂੰ ਜਗਜ਼ਾਹਿਰ ਕੀਤੇ ਜਾਣ ਤੋਂ ਖਫ਼ਾ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਪਹਿਲਾਂ ਤੋਂ ਹੀ ਮਿਲੀ ਹੋਈ ਸੁਰੱਖਿਆ ਨੂੰ ਵਾਪਿਸ ਲੈ ਕੇ ਆਪਣੇ ਰਾਜਨੀਤਿਕ ਵਿਰੋਧੀਆ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣ ਲਈ ਅਨੋਖਾ ਹੱਥਕੰਡਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕਾਂਗਰਸ ਦੇ ਸ਼ਰਾਬ ਮਾਫੀਆ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰ ਰਹੀਆਂ ਹਨ, ਜੋ ਕੈਪਟਨ ਨੂੰ ਪਸੰਦ ਨਹੀਂ ਹੈ ਅਤੇ ਕੈਪਟਨ ਨਹੀ ਚਾਹੁੰਦੇ ਕਿ ਉਹ ਆਪਣੇ ਕਿਸੇ ਮੰਤਰੀ ਜਾਂ ਵਿਧਾਇਕ ਦੀ ਇਸ ਸ਼ਰਾਬ ਕਾਂਡ ‘ਚ ਸ਼ਮੂਲੀਅਤ ਤੋਂ ਪਰਦਾ ਚੁੱਕ ਸਕਣ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਜਦ ਇਹ ਗੱਲ ਜਗਜ਼ਾਹਿਰ ਹੋ ਚੁੱਕੀ ਹੈ ਕਿ ਅਜਿਹੇ ਕਾਂਡ ਵਿਚ ਕਾਂਗਰਸੀ ਵਿਧਾਇਕਾਂ, ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਪੰਜਾਬ ਵਿਚ ਸ਼ਰਾਬ ਮਾਫੀਆ ਸਰਗਰਮ ਹੋਇਆ ਬੈਠਾ ਹੈ ਪਰ ਹੁਣ ਪੰਜਾਬ ਪੁਲਸ ਇਨ੍ਹਾਂ ਸ਼ਰਾਬ ਕਾਂਡ ਦੇ ਅਸਲ ਮੁਲਜ਼ਮਾਂ ਨੂੰ ਫੜਣ ਦੀ ਬਜਾਏ ਛੋਟੇ ਮਜ਼ਦੂਰਾਂ ‘ਤੇ ਝੂਠੇ ਮਾਮਲੇ ਪਾ ਕੇ ਅਤੇ ਉਨ੍ਹਾਂ ਨੂੰ ਨਜਾਇਜ਼ ਤੌਰ ‘ਤੇ ਫਸਾ ਕੇ ਸਾਬਿਤ ਕਰ ਰਹੀ ਹੈ ਕਿ ਉਹ ਇਸ ਸ਼ਰਾਬ ਕਾਂਡ ਦੇ ਵਾਪਰਣ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਨ੍ਹਾਂ ਵਿਰੁਧ ਫਰਜ਼ੀ ਮਾਮਲੇ ਦਰਜ ਕਰਕੇ ਖਾਨਾਪੂਰਤੀ ਕਰ ਰਹੇ ਹਨ।


News Credit :jagbani(punjabkesar)

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …