Home / World / ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਵਧਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਵਧਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਵਧਾਈ

01ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਬੀਰ ਜੈਯੰਤੀ ਦੇ ਪਵਿੱਤਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ•ਾਂ ਨੇ ਆਵਾਮ ਨੂੰ ਭਗਤੀ ਲਹਿਰ ਦੇ ਮਹਾਨ ਸੰਤ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਵੱਲੋਂ ਪ੍ਰੇਮ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਦਿੱਤਾ ਫਲਸਫਾ ਸਦਾ ਹੀ ਤਰਕਸੰਗਤ ਰਹੇਗਾ। ਉਨ•ਾਂ ਨੇ ਲੋਕਾਂ ਨੂੰ ਇਸ ਅਧਿਆਤਮਿਕ ਸੰਤ ਦੇ ਵਿਚਾਰਾਂ ਨੂੰ ਬੜ•ਾਵਾ ਦੇਣ ਦੀ ਅਪੀਲ ਕੀਤੀ ਜਿਨ•ਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਲੋਕਾਂ ਨੂੰ ਪ੍ਰੇਰਨਾ ਦੇ ਰਹੀ ਹੈ।
ਕਬੀਰ ਜੈਯੰਤੀ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਭਗਤ ਕਬੀਰ ਜੀ ਦੀ ਬਾਣੀ ਨੂੰ ਮਾਨਵਤਾ ਲਈ ਚਾਨਣ ਮੁਨਾਰਾ ਦੱਸਿਆ ਜੋ ਕਿ ਸੰਸਾਰ ਨੂੰ ਦੁੱਖ-ਤਕਲੀਫਾਂ ‘ਚੋਂ ਮੁਕਤ ਹੋਣ ਦਾ ਰਾਹ ਦੱਸਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਬੀਰ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਖੁਸ਼ੀ ਭਰਪੂਰ ਅਤੇ ਹੱਕ ਸੱਚ ਵਾਲਾ ਜੀਵਨ ਬਤੀਤ ਕਰਨ ਵਾਸਤੇ ਨੈਤਿਕਤਾ ‘ਤੇ ਚਲਣ ਤੋਂ ਇਲਾਵਾ ਜਾਤ, ਧਰਮ, ਰੰਗ ਅਤੇ ਨਸਲ ਤੋਂ ਉਪਰ ਉਠਣ ਦਾ ਵੀ ਸੁਨੇਹਾ ਦਿੰਦਿਆਂ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …