Home / World / ਕੈਪਟਨ ਅਤੇ ਬਾਦਲ ਲੋਕਾਂ ‘ਚ ਵਧਾ ਰਹੇ ਹਨ ਧੜੇਬਾਜ਼ੀ – ਅਾਪ

ਕੈਪਟਨ ਅਤੇ ਬਾਦਲ ਲੋਕਾਂ ‘ਚ ਵਧਾ ਰਹੇ ਹਨ ਧੜੇਬਾਜ਼ੀ – ਅਾਪ

ਕੈਪਟਨ ਅਤੇ ਬਾਦਲ ਲੋਕਾਂ ‘ਚ ਵਧਾ ਰਹੇ ਹਨ ਧੜੇਬਾਜ਼ੀ – ਅਾਪ

4ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਸੱਤਾ ‘ਤੇ ਕਬਜਾ ਰੱਖਣ ਲਈ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਨੂੰ ਵੀ ਦਿੱਤੀ ਮਾਤ
ਚੰਡੀਗੜ : ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਸਥਾਨਕ ਪੱਧਰ ਉਤੇ ਕੀਤੀ ਜਾ ਰਹੀ ਹਿੰਸਾ ਦੀ ਜੋਰਦਾਰ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਸਬਕ ਸਿਖਾਉਣ ਦੀ ਅਪੀਲ ਕੀਤ ਹੈ।
ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੇ ਸੱਤਾ ‘ਤੇ ਕਬਜਾ ਰੱਖਣ ਲਈ ਅੰਗ੍ਰੇਜਾ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਨੀਤੀ ਨੂੰ ਵੀ ਮਾਤ ਦੇ ਦਿੱਤੀ ਹੈ। ਜਿੱਥੇ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵੱਡੇ ਆਗੂ ਉਪਰਲੇ ਪੱਧਰ ‘ਤੇ ਇਕ ਮਿੱਕ ਹਨ, ਉਥੇ ਹੇਠਲੇ ਪੱਧਰ ‘ਤੇ ਲੋਕਾਂ ਨੂੰ ਆਪਸ ‘ਚ ਪਾੜੇ ਰੱਖਣ ਲਈ ਲੜਾਈਆਂ ਕਰਵਾ ਰਹੇ ਹਨ ਅਤੇ ਦੁਸ਼ਮਣੀਆਂ ਪਵਾ ਰਹੇ ਹਨ, ਕਿਉਕਿ ਪਾਰਟੀ ਦੇ ਨਾਂ ‘ਤੇ ਪੈਦਾ ਕੀਤੀ ਧੜੇਬੰਦੀ ਜਿੰਨੀ ਤਿੱਖੀ ਹੋਵੇਗੀ ਉਨੀਂ ਹੀ ਇਨਾਂ ਦੀ ਸਿਆਸੀ ਦੁਕਾਨ ਵੱਧ ਚੱਲੇਗੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਇੰਨਾਂ ਕੋਝੀਆਂ ਚਾਲਾਂ ਤੋਂ ਸੁਚੇਤ ਹੋਣ ਦਾ ਵਕਤ ਆ ਗਿਆ ਹੈ ਤਾਂ ਇਹ ਲੋਕ ਧਰਾਤਲ ਪੱਧਰ ਦੇ ਲੋਕ ਮੁੱਦਿਆਂ ਅਤੇ ਮੰਗਾਂ ਦੀ ਰਾਜਨੀਤੀ ਕਰਨ ਲਈ ਮਜਬੂਰ ਹੋਣ।
‘ਆਪ’ ਆਗੂ ਨੇ ਕਿਹਾ ਕਿ ਲੋਕਾਂ ਨੂੰ ਹੇਠਲੇ ਪੱਧਰ ‘ਤੇ ਲੜਾ ਕੇ ਕੈਪਟਨ ਅਤੇ ਬਾਦਲ ਪਰਿਵਾਰ ਵਾਰੀ ਬੰਨ ਕੇ ਪੰਜਾਬ ਨੂੰ ਲੁੱਟ ਰਹੇ ਹਨ। ਜਦਕਿ ਬਿਜਲੀ, ਪਾਣੀ, ਸੀਵਰੇਜ, ਸਫਾਈ, ਬਿਜਲੀ ਦੀਆਂ ਤਾਰਾਂ ਦੇ ਜਾਲ, ਗਲੀਆਂ-ਨਾਲੀਆਂ, ਸਿਹਤ ਸੇਵਾਵਾਂ ਅਤੇ ਸਕੂਲ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਅੱਜ ਵੀ ਜਿਉ ਦੀ ਤਿਉ ਹੈ। ਅਣਗਿਣਤ ਸਮੱਸਿਆਵਾਂ ਅਤੇ ਮੁਸ਼ਕਲਾਂ ‘ਚ ਘਿਰੇ ਆਮ ਲੋਕਾਂ ਦੀ ਕਿਸੇ ਥਾਂ ਕੋਈ ਸੁਣਵਾਈ ਨਹੀਂ, ਭਿ੍ਰਸ਼ਟਾਚਾਰ ਸਿਖਰਾਂ ‘ਤੇ ਹੈ। ਜਿਸ ਲਈ ਬਾਦਲ ਅਤੇ ਕੈਪਟਨ ਜਿੰਮੇਵਾਰ ਹਨ। ਜਿਹੜੇ ਪਿਛਲੇ ਲੰਮੇ ਸਮੇਂ ਤੋਂ ਵਾਰੀ ਬੰਨ ਕੇ ਸੱਤਾ ਭੋਗ ਰਹੇ ਹਨ। ਲੋਕਾਂ ਦਾ ਧਿਆਨ ਜਨ-ਸਮੱਸਿਆਵਾਂ ਵੱਲ ਨਾ ਜਾਵੇ। ਇਸ ਲਈ ਚੋਣਾਂ ‘ਚ ਹਿੰਸਾ ਭੜਕਾ ਕੇ ਡਰ ਦਾ ਮਾਹੌਲ ਪੈਦਾ ਕਰਨਾ ਅਤੇ ਧੜੇਬੰਦੀ ਤਿੱਖੀ ਕਰਨ ਨੂੰ ਇਕ ਹਥਿਆਰ ਵਜੋਂ ਵਰਤਦੇ ਆ ਰਹੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਰਾਜ ਦੀ ਮਸ਼ੀਨਰੀ ਦਾ ਪੂਰੀ ਤਰਾਂ ਰਾਜਨੀਤੀਕਰਨ ਕਰ ਦਿੱਤਾ ਗਿਆ ਹੈ ਅਤੇ ਰਾਜ ਚੋਣ ਕਮਿਸ਼ਨਰ ਦਾ ਦਫਤਰ ਵੀ ਮੂਕ ਦਰਸ਼ਕ ਦੀ ਭੂਮਿਕਾ ਨਿਭਾਅ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਹਨਾਂ ਚੋਣਾਂ ‘ਚ ਆਮ ਆਦਮੀ ਪਾਰਟੀ ਅਤੇ ਹੋਰ ਵਧੀਆ ਅਕਸ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਮਾਤ ਦੇਣੀ ਚਾਹੀਦੀ ਹੈ ਤਾਂ ਕਿ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਅਤੇ ਲੋਕਾਂ ਦੀਆਂ ਅਸਲੀ ਸਮੱੱਸਿਆਵਾਂ ਦੇ ਹੱਲ ਬਾਰੇ ਗੰਭੀਰ ਹੋਵੇ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …