Home / Punjabi News / ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਤਿਰੂਅਨੰਤਪੁਰਮ— ਕੇਰਲਾ ‘ਚ ਲਗਾਤਾਰ ਤੀਜੇ ਦਿਨ ਬਾਰਿਸ਼ ਦਾ ਕਹਿਰ ਜਾਰੀ ਰਿਹਾ ਹੈ। ਸੂਬੇ ਨੂੰ 40 ਸਾਲ ਦੀ ਸਭ ਤੋਂ ਵਧ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨੇ ਸਾਲਾਂ ‘ਚ ਪਹਿਲੀ ਵਾਰ ਇਡੁੱਕੀ ਬੰਨ੍ਹ ਦੇ 5 ਗੇਟ ਖੋਲ੍ਹਣੇ ਪਏ ਹਨ। 3 ਦਿਨ ‘ਚ ਤਿਰੂਅਨੰਤਪੁਰਮ ‘ਚ ਆਮਤੌਰ ‘ਤੇ 620 ਫੀਸਦੀ ਤੋਂ ਜ਼ਿਆਦਾ ਕੋਲਮ ‘ਚ 594 ਫੀਸਦੀ ਜ਼ਿਆਦਾ ਇਡੁੱਕੀ ‘ਚ 430 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁਕੀ ਹੈ।
ਹੜ੍ਹ ਨਾਲ 29 ਲੋਕਾਂ ਦੀ ਮੌਤ ਹੋ ਚੁਕੀ ਹੈ। ਕਰੀਬ ਸਾਡੇ 12 ਹਜ਼ਾਰ ਪਰਿਵਾਰ ਦੇ 54 ਹਜ਼ਾਰ ਲੋਕ ਬੇਘਰ ਹਨ। ਰਾਹਤ ਕਾਰਜ ‘ਚ ਸੈਨਾ ਦੀ 8 ਟੁਕੜੀਆਂ ਐੱਸ.ਡੀ. ਆਰ. ਐੱਫ ਅਤੇ ਐੱਨ.ਡੀ. ਆਰ.ਐੱਫ. ਦੀ ਟੀਮ ਜੁਟੀ ਹੈ। ਨੇਵੀ ਨੇ ਆਪਰੇਸ਼ਨ ਮਦਦ ਲਾਂਚ ਕੀਤਾ ਹੈ।
ਕੇਰਲਾ ‘ਚ ਭਾਰੀ ਬਾਰਿਸ਼ ਅਤੇ ਹੜ੍ਹ ਨੇ ਜਮ ਕੇ ਤਬਾਹੀ ਮਚਾਈ ਹੈ। ਸੂਬੇ ਦੇ ਅੱਧੇ ਤੋਂ ਜ਼ਿਆਦਾ ਹਿੱਸੇ ‘ਚ ਹੜ੍ਹ ਕਾਰਨ ਬੰਨ੍ਹ ਅਤੇ ਨਦੀਆਂ ਬਹੁਤ ਭਰੀਆਂ ਹੋਈਆਂ ਹਨ। ਕਈ ਥਾਂਵਾ ‘ਤੇ ਸੜਕਾਂ ਬਹਿ ਗਈਆਂ ਹਨ। ਭਾਰੀ ਬਾਰਿਸ਼ ਨਾਲ ਇਡੁੱਕੀ ਬੰਨ੍ਹ ਦੇ ਗੇਟ 26 ਸਾਲ ‘ਚ ਪਹਿਲੀ ਵਾਰ ਖੋਲ੍ਹੇ ਗਏ ਹਨ। ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਆਰਚ ਬੰਨ੍ਹ ਮੰਨਿਆ ਜਾਂਦਾ ਹੈ। ਇਸ ਨਾਲ 600 ਕਿਊਸਿਕ ਪਾਣੀ ਛੱਡਿਆ ਗਿਆ ਹੈ। ਅਧਿਕਾਰੀਆਂ ਨੇ ਪਾਣੀ ਦਾ ਪੱਧਰ 168.20 ਮੀਟਰ ਚਲੇ ਜਾਣ ਤੋਂ ਬਾਅਦ ਬੰਨ੍ਹ ‘ਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਇਡੁੱਕੀ ਜ਼ਿਲੇ ‘ਚ ਮੰਨਾਰ ਸਥਿਤ ਰਿਜ਼ਾਰਟ ‘ਚ 50 ਤੋਂ ਜ਼ਿਆਦਾ ਯਾਤਰੀ ਪਿਛਲੇ ਦੋ ਦਿਨਾਂ ਤੋਂ ਫਸੇ ਹੋਏ ਹਨ, ਜਿਨ੍ਹਾਂ ‘ਚ 24 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਕੇਰਲ ਦੇ ਮੁਖ ਮੰਤਰੀ ਪੀ. ਵਿਜੈਅਨ ਨੇ ਵੀ ਥਲਸੈਨਾ, ਨੌਸੈਨਾ, ਤਟ ਰੱਖਿਅਕ ਅਤੇ ਐੱਨ.ਡੀ.ਆਰ. ਐੱਫ ਵਲੋਂ ਚਲਾਏ ਜਾ ਰਹੇ ਹੜ੍ਹ ਰਾਹਤ ਦੇ ਕਾਰਜ ਅਤੇ ਹੜ੍ਹ ਦੀ ਸਥਿਤੀ ਦੀ ਤੁਲਨਾ ਕੀਤੀ ਹੈ।
ਰਾਜ ਪ੍ਰਸ਼ਾਸਨ ਨੇ ਇਡੁੱਕੀ, ਕੋਟਯਮ, ਮਲਪੁਰਮ, ਪਲੱਕੜ, ਕੋਜ਼ੀਕੋਡ, ਕੋਲਮ, ਅਰਨਕੂਲਮ ਸਮੇਤ ਕਈ ਜ਼ਿਲਿਆਂ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਅਭਿਆਨ ‘ਚ ਜੁਟਿਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …