Home / Punjabi News / ਕੁੱਕ ਬੀਬੀਆਂ ਨੂੰ ਮੁੱਖ ਮੰਤਰੀ ਦੀ ਰੈਲੀ ’ਚ ਪੁੱਜਣ ਦਾ ‘ਹੁਕਮ’

ਕੁੱਕ ਬੀਬੀਆਂ ਨੂੰ ਮੁੱਖ ਮੰਤਰੀ ਦੀ ਰੈਲੀ ’ਚ ਪੁੱਜਣ ਦਾ ‘ਹੁਕਮ’

ਕੁੱਕ ਬੀਬੀਆਂ ਨੂੰ ਮੁੱਖ ਮੰਤਰੀ ਦੀ ਰੈਲੀ ’ਚ ਪੁੱਜਣ ਦਾ ‘ਹੁਕਮ’

ਸ਼ਗਨ ਕਟਾਰੀਆ

ਬਠਿੰਡਾ, 29 ਦਸੰਬਰ

ਪੰਜਾਬ ਦੇ ਪ੍ਰਾਇਮਰੀ ਸਕੂਲਾਂ ‘ਚ ਕੁੱਕ ਕਮ ਹੈਲਪਰਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 30 ਦਸੰਬਰ ਨੂੰ ਚਮਕੌਰ ਸਾਹਿਬ ਵਿੱਚ ਹੋਣ ਵਾਲੀ ਸਰਕਾਰੀ ਰੈਲੀ ‘ਚ ਪਹੁੰਚਣ ਲਈ ਪੱਤਰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਮੁਕਤਸਰ ਸਾਹਿਬ ਪ੍ਰਭਜੋਤ ਕੌਰ ਵੱਲੋਂ ਅੱਜ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀਪੀਈਓ) ਨੂੰ ਕਿਹਾ ਗਿਆ ਹੈ ਕਿ ਰੈਲੀ ਵਿੱਚ ਮੁੱਖ ਮੰਤਰੀ ਵੱਲੋਂ ਕੁੱਕ ਕਮ ਹੈਲਪਰਾਂ ਲਈ ਕੁਝ ਖਾਸ ਐਲਾਨ ਕੀਤੇ ਜਾਣੇ ਹਨ। ਇਸ ਲਈ ਰੈਲੀ ‘ਚ ਜਾਣ ਲਈ ਵੱਧ ਤੋਂ ਵੱਧ ਇਨ੍ਹਾਂ ਬੀਬੀਆਂ ਨੂੰ ਪ੍ਰੇਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਰੈਲੀ ‘ਚ ਜਾਣ ਦੀਆਂ ਚਾਹਵਾਨ ਕੁੱਕ ਮਹਿਲਾਵਾਂ ਦੇ ਨਾਵਾਂ ਦੀ ਸੂਚੀ ਤਿਆਰ ਕਰਕੇ ਜ਼ਿਲ੍ਹਾ ਦਫ਼ਤਰ ਮਿੱਡ ਡੇਅ ਮੀਲ ਨੂੰ ਈਮੇਲ ਰਾਹੀਂ ਭੇਜੇ ਜਾਣ। ਡੀਈਓ ਸ੍ਰੀ ਮੁਕਤਸਰ ਸਾਹਿਬ ਪ੍ਰ੍ਰਭਜੋਤ ਕੌਰ ਨੇ ਦੱਸਿਆ ਕਿ ਇਹ ਪੱਤਰ ਡੀਪੀਆਈ ਅਤੇ ਡੀਸੀ ਦੇ ਹੁਕਮਾਂ ਤਹਿਤ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੈਲੀ ‘ਚ ਜਾਣ ਵਾਲੇ ਦੀ ਦਿਲਚਸਪੀ ਨੂੰ ਤਰਜੀਹ ਹੋਵੇਗੀ। ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਲਖਵੀਰ ਸਿੰਘ ਹਰੀ ਕੇ ਅਤੇ ਪਰਵਿੰਦਰ ਸਿੰਘ ਬਠਿੰਡਾ ਦਾ ਕਹਿਣਾ ਹੈ ਕਿ ਕੁੱਕ ਬੀਬੀਆਂ ਲੰਮੇ ਅਰਸੇ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਐਲਾਨ ਬਹਾਨੇ ਬੀਬੀਆਂ ਨੂੰ ਰੈਲੀ ‘ਚ ਇਕੱਠ ਵਧਾਉਣ ਲਈ ਵਰਤਣਾ ਚਾਹੁੰਦੀ ਹੈ, ਜੋ ਕਿ ਗ਼ਲਤ ਗੱਲ ਹੈ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …